ਮੇਘ ਰਾਜ ਮਿੱਤਰ
ਪੌਦਿਆਂ ਵਿੱਚ ਆਪਣੇ ਵਰਗੇ ਹੋਰ ਪੌਦੇ ਪੈਦਾ ਕਰਨ ਦੀਆਂ ਵਿਧੀਆਂ ਵੱਖ ਵੱਖ ਹਨ। ਵਾੜਾਂ ਲਈ ਵਰਤੇ ਜਾਣ ਵਾਲੇ ਅੱਕ ਦੇ ਡੰਡੇ ਨੂੰ ਬੀਜਣ ਨਾਲ ਅੱਕ ਦਾ ਬੂਟਾ ਉੱਗ ਪੈਂਦਾ ਹੈ। ਘਾਹ ਦੇ ਤਿਣਕੇ ਨੂੰ ਬੀਜਣ ਨਾਲ ਘਾਹ ਪੈਦਾ ਹੋ ਜਾਂਦਾ ਹੇੈ। ਅਜਿਹਾ ਇਸ ਲਈ ਹੁੰਦਾ ਹੈ ਕਿ ਅੱਕ ਦੇ ਬੂਟੇ ਨੂੰ ਪੈਦਾ ਹੋਣ ਲਈ ਲੋੜੀਂਦੇ ਜਣਨ ਸੈੱਲ ਅੱਕ ਦੇ ਡੰਡੇ ਵਿੱਚ ਅਤੇ ਘਾਹ ਦੇ ਤਿਣਕੇ ਵਿੱਚ ਹੁੰਦੇ ਹਨ। ਇਸ ਤਰਾਂ ਪੱਥਰ ਚੱਟ ਦੇ ਬੂਟੇ ਦੇ ਪੈਦਾ ਹੋਣ ਲਈ ਲੋੜੀਂਦੇ ਜਣਨ ਸੈੱਲ ਇਸਦੇ ਪੱਤੇ ਵਿੱਚ ਹੀ ਮੌਜੂਦ ਹੁੰਦੇ ਹਨ। ਇਸ ਲਈ ਜਦੋਂ ਵੀ ਪੱਤੇ ਨੂੰ ਉੱਗਣ ਲਈ ਲੋੜੀਂਦੀਆਂ ਵਸਤਾਂ ਗਰਮੀ, ਪਾਣੀ ਤੇ ਮਿੱਟੀ ਮਿਲ ਜਾਂਦੀਆਂ ਹਨ ਤਾਂ ਉਹ ਪੱਤੇ ਹੀ ਉੱਗ ਪੈਂਦੇ ਹਨ ਤੇ ਪੌਦਾ ਬਣ ਜਾਂਦੇ ਹਨ।