ਮੇਘ ਰਾਜ ਮਿੱਤਰ
ਜੀ ਹਾਂ ਬਹੁਤ ਸਾਰੇ ਪਸ਼ੂ, ਜੀਵ, ਜੰਤੂ ਅਜਿਹੇ ਹਨ ਜਿਹੜੇ ਕਰੰਟ ਵੀ ਮਾਰ ਸਕਦੇ ਹਨ। ਸਮੁੰਦਰਾਂ ਵਿੱਚ ਮੱਛੀ ਦੀਆਂ ਅਜਿਹੀਆਂ ਕਿਸਮਾਂ ਵੀ ਉਪਲਬਧ ਹਨ ਜਿਹੜੀਆਂ ਆਪਣਾ ਸ਼ਿਕਾਰ ਬਿਜਲੀ ਦੇ ਕਰੰਟ ਨਾਲ ਕਰਦੀਆ ਹਨ। ਅਜਿਹੀ ਮੱਛੀ ਦੀ ਕਿਸਮ ਵੀ ਹੈ ਜੋ 400 ਵੋਲਟ ਦਾ ਕਰੰਟ ਮਾਰ ਕੇ ਮਨੁੱਖ ਨੂੰ ਵੀ ਨਕਾਰਾ ਬਣਾ ਸਕਦੀ ਹੈ। ਮਨੁੱਖੀ ਸਰੀਰ ਵਿੱਚ ਵੀ ਬਿਜਲੀ ਹੁੰਦੀ ਹੈ। ਜੋ ਦਿਮਾਗ ਦੇ ਸੁਨੇਹੇ ਬਾਕੀ ਅੰਗਾਂ ਤੱਕ ਪਹੁੰਚਾਉਣ ਤੇ ਅੰਗਾਂ ਦੇ ਸੁਨੇਹੇ ਦਿਮਾਗ ਨੂੰ ਭੇਜਣ ਦਾ ਕੰਮ ਕਰਦੀ ਹੈ। ਕੈਟ ਫਿਸ਼ ਇੱਕ ਹੋਰ ਮੱਛੀ ਹੁੰਦੀ ਹੈ ਜਿਸ ਵਿੱਚ ਬਿਜਲੀ ਦਾ ਝਟਕਾ ਮਾਰਨ ਦੀ ਸਮੱਰਥਾ ਹੁੰਦੀ ਹੈ। ਇਹਨਾਂ ਜਾਨਵਰਾਂ ਦੇ ਸਰੀਰ ਵਿੱਚ ਛੋਟੇ ਛੋਟੇ ਸੈੱਲ ਹੁੰਦੇ ਹਨ ਜਿਹਨਾਂ ਵਿੱਚ ਬੈਟਰੀ ਦੇ ਸੈੱਲਾਂ ਦੀ ਤਰ੍ਹਾਂ ਰਸਾਇਣਕ ਕ੍ਰਿਆ ਨਾਲ ਬਿਜਲੀ ਪੈਦਾ ਹੁੰਦੀ ਹੈ। ਕੁਝ ਝਟਕੇ ਮਾਰਨ ਤੋਂ ਬਾਅਦ ਇਹ ਕਰੰਟ ਖਤਮ ਹੋ ਜਾਂਦਾ ਹੈ। ਖਾਣਾ ਖਾਣ ਤੇ ਆਰਾਮ ਕਰਨ ਤੋਂ ਬਾਅਦ ਇਹ ਸੈੱਲ ਦੁਬਾਰਾ ਚਾਰਜ ਹੋ ਜਾਂਦੇ ਹਨ।
