ਮੇਘ ਰਾਜ ਮਿੱਤਰ
ਜੇ ਨਿਊਜੀਲੈਂਡ ਵਿੱਚ ਅੱਜ ਬਹੁਗਿਣਤੀ ਵਿੱਚ ਮਿਲਣ ਵਾਲੇ ਦੂਸਰੇ ਲੋਕਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 1642 ਵਿੱਚ ਇੱਕ ਪੁਰਤਗੇਜੀ ਐਬਲ ਜਾਂਸਜੂਨ ਤਸਮਾਨ ਨੇ ਨਿਊਜੀਲੈਂਡ ਨੂੰ ਲੱਭਿਆ ਸੀ। ਉਸ ਤੋਂ ਬਾਅਦ ਇੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਮਛੇਰੇ, ਮਲਾਹ, ਸਾਹਸੀ ਬੰਦੇ, ਖੋਜੀ ਤੇ ਮਿਸ਼ਨਰੀ ਆਉਣੇ ਸ਼ੁਰੂ ਹੋ ਗਏ। ਪਹਿਲਾਂ ਪਹਿਲ ਇਹਨਾਂ ਦੀਆਂ ਲੜਾਈਆਂ ਵੀ ਹੋਈਆਂ ਪਰ ਯੂਰਪੀਅਨਾਂ ਕੋਲ ਬੰਦੂਕਾਂ ਸਨ ਤੇ ਮੌਰੀਆਂ ਕੋਲ ਪਰੰਪਰਾਗਤ ਹਥਿਆਰ ਇਸ ਲਈ ਮੁਕਾਬਲਾ ਨਹੀਂ ਸੀ। ਸੋ ਇਸ ਤਰ੍ਹਾਂ ਯੂਰਪੀਅਨ ਲੋਕ ਇੱਥੇ ਵਸਣੇ ਸ਼ੁੁਰੂ ਹੋ ਗਏ। ਫਰਵਰੀ ਛੇ ਅਠਾਰਾ ਸੌ ਚਾਲੀ ਨੂੰ ਯੂਰਪੀਅਨਾਂ ਤੇ ਮੌਰੀ ਲੋਕਾਂ ਵਿੱਚ ਵੇਟਾਂਗੀ ਨਾਂ ਦੇ ਸਥਾਨ ਤੇ ਇੱਕ ਸਮਝੌਤਾ ਹੋਇਆ ਜਿਸ ਅਨੁਸਾਰ ਮੌਰੀ ਲੋਕਾਂ ਨੂੰ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਬਣਾ ਦਿੱਤਾ ਗਿਆ ਅਤੇ ਇਸ ਬਹਾਨੇ ਰਾਜ ਕਰਨ ਦੇ ਅਧਿਕਾਰ ਬ੍ਰਿਟਿਨ ਵਾਲਿਆਂ ਨੇ ਖੁਦ ਲੈ ਲਏ। ਅੰਗਰੇਜ਼ ਬਹੁਤ ਹੀ ਚਲਾਕ ਕੌਮ ਹੈ ਉਹਨਾਂ ਨੂੰ ਪਤਾ ਸੀ ਕਿ ਇਸ ਤਰ੍ਹਾਂ ਹੀ ਉਹ ਮੌਰੀਆ ਨੂੰ ਆਪਣੇ ਅਧੀਨ ਲਿਆਉਣ ਵਿੱਚ ਸਫਲ ਹੋ ਜਾਣਗੇ।
ਅੱਜ ਨਿਊਜੀਲੈਂਡ ਅਸਿੱਧੇ ਰੂਪ ਵਿੱਚ ਇੰਗਲੈਂਡ ਦੀ ਮਹਾਰਾਣੀ ਦੇ ਅਧੀਨ ਹੈ। ਅੱਜ ਵੀ ਉਹਨਾਂ ਦੀ ਕਰੰਸੀ ਉੱਤੇ ਮਹਾਰਾਣੀ ਦੀਆਂ ਫੋਟੋਆਂ ਛਪਦੀਆਂ ਹਨ। ਭਾਂਵੇ ਅੰਗਰੇਜ਼ਾਂ ਨੇ ਮੌਰੀਆਂ ਨੂੰ ਆਧੁਨਕ ਯੁੱਗ ਦੇ ਹਾਣ ਦੇ ਬਣਾਉਣ ਲਈ ਨਿਊਜੀਲੈਂਡ ਵਿੱਚ ਇੱਕ ਆਧੁਨਿਕ ਰਾਜ ਪ੍ਰਬੰਧ ਕਾਇਮ ਕਰਕੇ ਉਹਨਾਂ ਨੂੰ ਵਿਗਿਆਨਕ ਤਰੱਕੀ ਦੇ ਰਾਹ ਤੋਰਿਆ ਹੈ ਫਿਰ ਵੀ ਮੌਰੀ ਵੇਟਾਂਗੀ ਦੀ ਸੰਧੀ ਨੂੰ ਇੱਕ ਧੋਖਾ ਕਰਾਰ ਦਿੰਦੇ ਹਨ।