ਮੇਘ ਰਾਜ ਮਿੱਤਰ ਜੁਆਬ :- ਹੋਮੀਓਪੈਥੀ ਦੀਆਂ ਦਵਾਈਆਂ ਤੇ ਸਾਧਾਂ ਸੰਤਾਂ ਦੀਆਂ ਰਾਖ ਦੀਆਂ ਪੁੜੀਆਂ ਅਤੇ ਤਬੀਤਾਂ ਦਾ ਅਸਰ ਇੱਕੋ ਜਿਹਾ ਤੇ ਮਾਨਸਿਕ ਹੀ ਹੁੰਦਾ ਹੈ। ਕਿਉਂਕਿ ਨਾਂ ਤਾਂ ਤਬੀਤਾਂ ਵਿੱਚ ਕੋਈ ਦਵਾਈ ਹੁੰਦੀ ਹੈ ਤੇ ਨਾ ਹੀ ਹੋਮਿਓਪੈਥੀ ਦੀਆਂ 24x, ਤੋਂ ਉੱਚੀਆਂ ਪੁਟੈਂਸੀਆਂ ਵਿੱਚ ਕੋਈ ਦਵਾਈ ਹੁੰਦੀ ਹੈ। ਸਾਧਾਂ ਸੰਤਾਂ ਤੇ ਹੋਮੀਓਪੈਥੀ ਦੇ ਡਾਕਟਰਾਂ […]
ਪ੍ਰਸ਼ਨ :- ਪਰਾਈ ਇਸਤਰੀ ਨਾਲ ਸਬੰਧਾਂ ਬਾਰੇ ਤਰਕਸ਼ੀਲਾਂ ਦਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ।
ਮੇਘ ਰਾਜ ਮਿੱਤਰ ਜੁਆਬ :- ਤਰਕਸ਼ੀਲ ਹਮੇਸ਼ਾ ਹੀ ਇਸ ਗੱਲ ਦੇ ਪਾਬੰਦ ਰਹੇ ਹਨ ਤੇ ਰਹਿਣਗੇ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਦੂਜੇ ਵਿਅਕਤੀ ਨਾਲ ਕੀਤੇ ਆਪਣੇ ਵਾਅਦੇ ਤੇ ਕਾਇਮ ਰਹਿਣਾ ਚਾਹੀਦਾ ਹੈ। ਵਿਆਹ ਇਕ ਇਸਤਰੀ ਤੇ ਇੱਕ ਪੁਰਸ਼ ਵਿੱਚ ਹੋਇਆ ਇਕਰਾਰ ਹੀ ਹੈ। ਦੋਵੇਂ ਧਿਰਾਂ ਨੂੰ ਆਪਣੇ ਵਾਅਦੇ ਤੇ ਪੂਰਾ ਉਤਰਣਾ ਚਾਹੀਦਾ ਹੈ। ਕਿਸੇ […]
ਪ੍ਰਸ਼ਨ :- ਯੋਗਾ ਬਾਰੇ ਤੁਹਾਡੇ ਕੀ ਵਿਚਾਰ ਹਨ?
ਮੇਘ ਰਾਜ ਮਿੱਤਰ ਜਵਾਬ :- ਜਿੱਥੋਂ ਤੱਕ ਯੋਗਾ ਨੂੰ ਇੱਕ ਕਸਰਤ ਵਜੋਂ ਲਿਆ ਜਾਵੇ ਤਾਂ ਇਹ ਗੱਲ ਕੁਝ ਹੱਦ ਤੱਕ ਫਾਇਦੇਮੰਦ ਹੋ ਸਕਦੀ ਹੈ। ਕਿਉਂਕਿ ਯੋਗਾ ਦੋ ਹਜ਼ਾਰ ਵਰ੍ਹੇ ਪੁਰਾਣੀ ਵੈਦਿਕ ਪਰੰਪਰਾ ਦਾ ਇੱਕ ਭਾਗ ਹੈ ਇਸ ਪਰੰਪਰਾ ਵਿੱਚ ਕੋਈ ਤਬਦੀਲੀ ਕਰ ਦੇਣਾ ਕਿਸੇ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਅਸੀਂ ਜਾਣਦੇ ਹਾਂਕਿ ਅੱਜ ਤੋਂ […]
ਪ੍ਰਸ਼ਨ :- ਮੇਰੇ ਮਿੱਤਰ ਨੇ ਇਮਤਿਹਾਨ ਦੀ ਤਿਆਰੀ ਕਰਨ ਸਮੇਂ ਸੌ ਪ੍ਰਸ਼ਨਾਂ ਵਿਚੋਂ ਇੱਕ ਦੀ ਹੀ ਤਿਆਰੀ ਕੀਤੀ ਸੀ। ਉਹ ਹੀ ਇਮਤਿਹਾਨ ਵਿੱਚੋਂ ਪੁੱਛ ਲਿਆ ਗਿਆ। ਪਰ ਮੈਂ ਸੌ ਵਿਚੋਂ ਨੜਿੱਨਵੇਂ ਦੀ ਤਿਆਰੀ ਕੀਤੀ ਸੀ। ਇੱਕ ਦੀ ਤਿਆਰੀ ਨਹੀਂ ਕੀਤੀ ਸੀ ਮੈਨੂੰ ਉਹ ਇੱਕ ਹੀ ਪੁੱਛ ਲਿਆ ਗਿਆ। ਅਜਿਹਾ ਕਿਉਂ ਹੁੰਦਾ ਹੈ।
ਮੇਘ ਰਾਜ ਮਿੱਤਰ ਜੁਆਬ :- ਕੁਝ ਵਿਅਕਤੀਆਂ ਨੂੰ ਗੱਲਾਂ ਵਧਾ ਚੜ੍ਹਾ ਕੇ ਪੇਸ਼ ਕਰਨ ਦੀ ਆਦਤ ਹੁੰਦੀ ਹੈ ਤੇ ਤੁਹਾਡੀ ਦਰਸਾਈ ਹੋਈ ਗੱਲ ਵੀ ਇਸੇ ਗੱਲ ਦੀ ਪੁਸ਼ਟੀ ਕਰਦੀ ਹੈ। ਜਿਵੇਂ ਤੁਸੀਂ ਦਰਸਾਇਆ ਹੈ ਠੀਕ ਇਸੇ ਤਰ੍ਹਾਂ ਤਾਂ ਨਹੀਂ ਹੁੰੰਦਾ। ਭਾਰਤ ਵਿੱਚ ਟੈਸਟ ਪ੍ਰੀਖਿਆਵਾਂ ਕਿਸੇ ਵਿਅਕਤੀ ਦੀ ਰੱਟਾਲਾਈਜੇਸ਼ਨ ਦੀ ਪਰਖ ਹੀ ਕਰਦੀਆਂ ਹਨ। ਉਹਨਾਂ ਦੀ […]
ਪ੍ਰਸ਼ਨ :- ਕਿਹਾ ਜਾਂਦਾ ਹੈ ਕਿ ਸ੍ਰੀ ਰਾਮ ਚੰਦਰ ਜੀ ਨੇ ਜਦੋਂ ਸ੍ਰੀਲੰਕਾ ਤੇ ਆਪਣੀ ਚੜ੍ਹਾਈ ਕੀਤੀ ਸੀ ਤਾਂ ਉਸ ਸਮੇਂ ਉਸਦੀ ਹਨੂਮਾਨ ਸੈਨਾ ਨੇ ਪੱਥਰਾਂ ਨਾਲ ਇੱਕ ਪੁਲ ਦਾ ਨਿਰਮਾਣ ਕੀਤਾ ਸੀ। ਇਸ ਪੁਲ ਦੇ ਖੰਡਰ ਅੱਜ ਵੀ ਸਮੁੰਦਰ ਵਿਚੋਂ ਵਿਖਾਈ ਦਿੰਦੇ ਹਨ। ਕਹਿੰਦੇ ਹਨ ਕਿ ਇਸ ਗੱਲ ਦੀ ਪੁਸ਼ਟੀ ਨਾਸਾ ਨੇ ਵੀ ਕੀਤੀ ਹੈ ਇਸ ਵਿੱਚ ਕਿੰਨੀ ਕੁ ਸੱਚਾਈ ਹੈ।
ਮੇਘ ਰਾਜ ਮਿੱਤਰ ਜੁਆਬ :- ਦੁਨੀਆ ਵਿੱਚ ਕਿਸੇ ਵੀ ਲਾਇਬਰੇਰੀ ਵਿੱਚ ਚਲੇ ਜਾਓ ਤਾਂ ਜਿੱਥੇ ਵੀ ਤੁਹਾਨੂੰ ਹਿੰਦੂਆਂ ਦੇ ਗਰੰਥ ਮਿਲਣਗੇ ਉਸ ਅਲਮਾਰੀ ਦੇ ਖਾਨੇ ਉਪਰ ਲਿਖਿਆ ਹੋਵੇਗਾ ‘‘ਹਿੰਦੂ ਮਿਥਿਹਾਸ’’। ਅਸਲ ਵਿੱਚ ਹਿੰਦੂਆਂ ਦੇ ਬਹੁਤੇ ਗਰੰਥ ਇਤਿਹਾਸਕ ਤੌਰ ’ਤੇ ਪ੍ਰਮਾਣਤ ਨਹੀਂ ਹਨ। ਜੇ ਤੁਸੀਂ ਕਿਸੇ ਵੀ ਵਿਅਕਤੀ ਤੋਂ ਸ੍ਰੀ ਰਾਮ ਚੰਦਰ ਜੀ ਦੇ ਜਨਮ ਦਾ […]
ਪ੍ਰਸ਼ਨ :- ਤੁਹਾਨੂੰ ਚਾਈਨਾ ਸਰਕਾਰ ਨੇ ਬੀਜਿੰਗ ਕਿਉਂ ਬੁਲਾਇਆ ਸੀ?
ਮੇਘ ਰਾਜ ਮਿੱਤਰ ਜਵਾਬ :- ਚੀਨ ਦੀ ਰਾਜਧਾਨੀ ਬੀਜਿੰਗ ਦੇ ਤਿਆਨਮਿਨ ਚੌਕ ਵਿੱਚ ਚਾਰ ਵਿਅਕਤੀਆਂ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ। ਇਹਨਾਂ ਵਿੱਚੋਂ ਤਿੰਨ ਦੀ ਤਾਂ ਥਾਂ ਤੇ ਹੀ ਮੌਤ ਹੋ ਗਈ। ਚੌਥੀ ਲੜਕੀ ਜੋ ਅਜੇ ਸਹਿਕਦੀ ਸੀ ਨੂੰ ਚੁੱਕ ਕੇ ਪੁਲੀਸ ਹਸਪਤਾਲ ਲੈ ਗਈ। ਇਸ 16 ਸਾਲਾਂ ਲੜਕੀ ਤੋਂ ਜਦੋਂ ਇਹ ਪੁੱਛਿਆ […]
ਪ੍ਰਸ਼ਨ :- ਕੀ ਸਿਆਸੀ ਆਗੂ ਜਨਮ ਤੋਂ ਹੀ ਬੇਈਮਾਨ ਹੁੰਦੇ ਹਨ?
ਮੇਘ ਰਾਜ ਮਿੱਤਰ ਜੁਆਬ :- ਕੋਈ ਵੀ ਵਿਅਕਤੀ ਆਪਣੇ ਜਨਮ ਤੋਂ ਹੀ ਬੇਈਮਾਨ ਨਹੀਂ ਹੁੰਦਾ ਸਗੋਂ ਸਮਾਜ ਅਤੇ ਆਲਾ ਦੁਆਲਾ ਉਸਨੂੰ ਬੇਈਮਾਨ ਬਣਾਉਂਦਾ ਹੈ। ਬਚਪਨ ਵਿੱਚ ਮਨ ਤਾਂ ਬਹੁਤ ਹੀ ਪਵਿੱਤਰ ਤੇ ਸੱਚਾ ਹੁੰਦਾ ਹੈ। ਹਰ ਕਿਸਮ ਦੀਆਂ ਬੁਰਾਈਆਂ ਸਾਡਾ ਆਲਾ ਦੁਆਲਾ ਉਸ ਵਿੱਚ ਪੈਦਾ ਕਰ ਦਿੰਦਾ ਹੈ। ਜੇ ਕਿਸੇ ਟਾਪੂ ਤੇ ਕਿਸੇ ਬੱਚੇ ਨੂੂੰ […]
ਪ੍ਰਸ਼ਨ :- ਮੇਰੇ ਚਾਚੀ ਜੀ ਦੇ ਢਿੱਡ ਵਿੱਚ ਪੀੜ ਠੀਕ ਚਾਰ ਵਜੇ ਸ਼ੁਰੂ ਹੋ ਜਾਂਦੀ ਹੈ। ਅਸੀਂ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਜਿੱਥੇ ਕੋਈ ਵੀ ਸਮਾਂ ਦੱਸਣ ਵਾਲੀ ਘੜੀ ਨਹੀਂ ਸੀ। ਜਦੋਂ ਵੀ ਅਸੀਂ ਉਹਨਾਂ ਨੂੂੰ ਦਰਦ ਨਾਲ ਮੇਲਦੇ ਵੇਖਦੇ ਤਾਂ ਠੀਕ ਚਾਰ ਵਜੇ ਹੁੰੰਦੇ ਸਨ।
ਮੇਘ ਰਾਜ ਮਿੱਤਰ ਜਵਾਬ :- ਪੇਟ ਦੀਆਂ ਪਰਤਾਂ ਵਿੱਚ ਵੀ ਕੁਝ ਦਿਮਾਗੀ ਸੈੱਲ ਵੀ ਹੁੰਦੇ ਹਨ। ਪੇਟ ਵਿੱਚ ਦਰਦ ਦਾ ਕਾਰਨ ਕਈ ਵਾਰੀ ਮਾਨਸਿਕ ਵੀ ਹੁੰਦਾ ਹੈ। ਅਜਿਹੀਆਂ ਹਾਲਤਾਂ ਵਿੱਚ ਕਈ ਵਾਰੀ ਵਿਅਕਤੀ ਇਸ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਠੀਕ ਚਾਰ ਵਜੇ ਮੇਰੇ ਦਰਦ ਹੋਣਾ ਸ਼ੁਰੂ ਹੋ ਜਾਵੇਗਾ। ਆਪਣੀ ਇਸ ਗੱਲ ਦੀ ਸੱਚਾਈ […]
ਪ੍ਰਸ਼ਨ :- ਧਾਰਮਿਕ ਲੋਕ ਚੰਗੇ ਕਿਉਂ ਹੁੰਦੇ ਹਨ?
ਮੇਘ ਰਾਜ ਮਿੱਤਰ ਜੁਆਬ :- ਹਿੰਦੋਸਤਾਨ ਵਿੱਚ ਸਭ ਤੋਂ ਵੱਧ ਧਰਮ ਹਨ ਤੇ ਸਭ ਤੋਂ ਵੱਧ ਦੇਵੀ ਦੇਵਤੇ ਵੀ ਇੱਥੇ ਹੀ ਹਨ ਤੇ ਇੱਥੋਂ ਦੇ ਬਹੁਗਿਣਤੀ ਲੋਕਾਂ ਦਾ ਧਰਮ ਵਿੱਚ ਬਹੁਤ ਦ੍ਰਿੜ ਵਿਸ਼ਵਾਸ ਹੈ। ਪਰ ਦੁਨੀਆਂ ਵਿੱਚ ਸਭ ਤੋਂ ਵੱਧ ਬੇਈਮਾਨੀ, ਰਿਸ਼ਵਖੋਰੀ, ਚੋਰੀਆਂ, ਡਾਕੇ, ਬਲਾਤਕਾਰ ਤੇ ਕਤਲ ਇੱਥੇ ਹੀ ਹਨ। ਇਸਦਾ ਸਿੱਧਾ ਜਿਹਾ ਮਤਲਬ ਹੈ […]
ਪ੍ਰਸ਼ਨ :- ਵੱਡ ਵਡੇਰਿਆਂ ਦੀਆਂ ਮਟੀਆਂ ਬਾਰੇ ਤਰਕਸ਼ੀਲ ਸੁਸਾਇਟੀ ਵਾਲਿਆਂ ਦਾ ਕੀ ਵਿਚਾਰ ਹੈ?
ਮੇਘ ਰਾਜ ਮਿੱਤਰ ਜਵਾਬ :- ਸਾਡੀਆਂ ਜਮੀਨਾਂ ਨੂੰ ਉਪਜਾਊ ਬਣਾਉਣ ਲਈ ਸਾਡੇ ਵੱਡ ਵਡੇਰਿਆਂ ਦਾ ਅਹਿਮ ਰੋਲ ਹੈ। ਇਹਨਾਂ ਵਿੱਚ ਕਈ ਅਜਿਹੇ ਵਿਅਕਤੀ ਵੀ ਹੁੰਦੇ ਸਨ ਜਿਹਨਾਂ ਦੀ ਆਪਣੀ ਕੋਈ ਸੰਤਾਨ ਨਹੀਂ ਹੁੰਦੀ ਸੀ। ਤੇ ਇਸ ਤਰ੍ਹਾਂ ਇਹ ਜਮੀਨਾਂ ਉਹਨਾਂ ਦੇ ਨਜਦੀਕੀ ਪ੍ਰੀਵਾਰਾਂ ਨੂੰ ਚਲੀਆਂ ਜਾਂਦੀਆਂ ਸਨ। ਸੋ ਅਜਿਹੇ ਵਿਅਕਤੀਆਂ ਦੇ ਅਹਿਸਾਨਾਂ ਦਾ ਬਦਲਾ ਚੁਕਾਉਣ […]
ਪ੍ਰਸ਼ਨ :- ਪੂਜਾ ਕਿਉਂ ਕੀਤੀ ਜਾਂਦੀ ਹੈ?
ਮੇਘ ਰਾਜ ਮਿੱਤਰ ਜੁਆਬ :- ਸਦੀਆਂ ਪਹਿਲਾਂ ਧਰਤੀ ਦੇ ਲੋਕ ਮਹਿਸੂਸ ਕਰਦੇ ਸਨ ਕਿ ਪ੍ਰਮਾਤਮਾ ਧਰਤੀ ਦੇ ਲੋਕਾਂ ਨੂੰ ਧੁੱਪ, ਬਰਸਾਤ ਅਤੇ ਹਵਾ ਆਦਿ ਦਿੰਦਾ ਹੈ। ਜਿਸ ਕਾਰਨ ਉਹਨਾਂ ਦੀਆਂ ਫਸਲਾਂ ਪੈਦਾ ਹੁੰਦੀਆਂ ਹਨ ਜਿਸ ਨਾਲ ਉਹ ਆਪਣੇ ਤੇ ਆਪਣੇ ਬੱਚਿਆਂ ਦੇ ਢਿੱਡ ਭਰਦੇ ਹਨ। ਇਸ ਲਈ ਲੋਕਾਂ ਨੂੰ ਪ੍ਰਮਾਤਮਾ ਦਾ ਇਸ ਗੱਲੋਂ ਧੰੰਨਵਾਦੀ ਹੋਣਾ […]
ਪ੍ਰਸ਼ਨ :- ਰਵੀ ਸ਼ੰਕਰ ਜੀ ਦੇ ਆਰਟ ਆਫ ਲਿਵਇੰਗ ਬਾਰੇ ਤੁਹਾਡੀ ਸੰਸਥਾ ਦੇ ਕੀ ਵਿਚਾਰ ਹਨ?
ਮੇਘ ਰਾਜ ਮਿੱਤਰ ਜੁਆਬ :- ਆਮ ਸਾਧਾਂ, ਸੰਤਾਂ ਵਾਂਗੂੰ ਹੀ ਰਵੀ ਸ਼ੰਕਰ ਜੀ ਵੀ ਇਕ ਸੰਤ ਹਨ। ਉਹਨਾਂ ਨੇ ਆਪਣੇ ਵਪਾਰਕ ਅਦਾਰੇ ਵਿੱਚ ਦਵਾਈਆਂ, ਸੀਡੀਆਂ, ਕਿਤਾਬਾਂ ਵੇਚ ਕੇ ਅਤੇ ਕੈਂਪ ਲਗਾ ਕੇ ਅਰਬਾਂ ਰੁਪਏ ਇਕੱਠੇ ਕਰ ਲਏ ਹਨ। ਉਹਨਾਂ ਨੇ ਆਪਣਾ ਇੱਕ ਬਹੁਤ ਵੱਡਾ ਨੈਟਵਰਕ ਸਮੁੱਚੇ ਭਾਰਤ ਤੇ ਵਿਦੇਸ਼ ਵਿਚ ਰਹਿ ਰਹੇ ਭਾਰਤੀਆਂ ਵਿੱਚ ਫੈਲਾਇਆ […]
ਪ੍ਰਸ਼ਨ :- ਭਗਤੇ ਦੇ ਭੂਤਾਂ ਵਾਲੇ ਖੂਹ ਬਾਰੇ ਦੱਸੋ ਕੀ ਇਸਦੀ ਉਸਾਰੀ ਭੂਤਾਂ ਨੇ ਨਹੀਂ ਸੀ ਕੀਤੀ?
ਮੇਘ ਰਾਜ ਮਿੱਤਰ ਜੁਆਬ :- ਭਗਤੇ ਦੇ ਭੂਤਾਂ ਵਾਲੇ ਖੂਹ ਦੀ ਪੜਤਾਲ ਲਈ ਅਸੀਂ 1985-86 ਵਿੱਚ ਭਗਤੇ ਕਈ ਚੱਕਰ ਲਾਏ ਹਨ। ਸਾਨੂੰ ਜੋ ਵੀ ਜਾਣਕਾਰੀ ਮਿਲੀ ਹੈ ਉਹ ਤੁਹਾਡੇ ਸਾਹਮਣੇ ਹਾਜ਼ਰ ਹੈ। ਕਹਿੰਦੇ ਨੇ ਇਸ ਪਿੰਡ ਦੇ ਬਾਹਰ ਖੇਤਾਂ ਵਿੱਚ ਭਗਤੇ ਨਾਂ ਦੇ ਇੱਕ ਭਗਤ ਨੇ ਆਪਣਾ ਡੇਰਾ ਉਸਾਰਿਆ ਹੋਇਆ ਸੀ। ਇਸ ਡੇਰੇ ਵਿੱਚ ਇਸਤਰੀਆਂ […]
ਪ੍ਰਸ਼ਨ :- ਕਮਿਊਨਿਸਟ ਤੇ ਤਰਕਸ਼ੀਲ ਇਕੱਠੇ ਹੋ ਕੇ ਹਿੰਦੋਸਤਾਨ ਵਿੱਚ ਇਨਕਲਾਬ ਕਿਉਂ ਨਹੀਂ ਕਰਦੇ।
ਮੇਘ ਰਾਜ ਮਿੱਤਰ ਜੁਆਬ :- ਤੁਸੀਂ ਕਦੇ ਤਲਾਅ ਵਿੱਚ ਇੱਕ ਛੋਟਾ ਜਿਹਾ ਪੱਥਰ ਸੁੱਟ ਕੇ ਵੇਖਿਆ ਹੈ। ਇਸ ਨਾਲ ਪੈਦਾ ਹੋਈ ਤਰੰਗ ਵੀ ਜ਼ਰੂਰ ਵੇਖੀ ਹੋਵੇਗੀ। ਹਿੰਦੋਸਤਾਨ ਦਾ ਮੌਜੂਦਾ ਢਾਂਚਾ ਇੱਕ ਸਮੁੰਦਰ ਦੀ ਤਰ੍ਹਾਂ ਹੈ। ਬਹੁਤ ਸਾਰੀਆਂ ਜਥੇਬੰਦੀਆਂ ਇੱਥੇ ਪੱਥਰ ਚੁੱਕੀ ਫਿਰਦੀਆਂ ਹਨ। ਉਹ ਤਰੰਗਾਂ ਤਾਂ ਪੈਦਾ ਕਰ ਰਹੇ ਹਨ। ਇਹਨਾਂ ਤਰੰਗਾਂ ਨੇ ਸਮਾਜਿਕ ਨਿਯਮਾਂ […]
ਪ੍ਰਸ਼ਨ :- ਕੀ ਤਰਕਸ਼ੀਲ ਵੀ ਧਾਰਮਿਕ ਵਿਅਕਤੀਆਂ ਦੀ ਤਰ੍ਹਾਂ ਕੱਟੜਵਾਦੀ ਹੁੰਦੇ ਹਨ?
ਮੇਘ ਰਾਜ ਮਿੱਤਰ ਜੁਆਬ :- ਤਰਕਸ਼ੀਲ ਕਦੇ ਵੀ ਕੱਟੜਵਾਦੀ ਨਹੀਂ ਹੁੰਦੇ। ਉਹ ਕਿਸੇ ਵੀ ਵਿਅਕਤੀ ਦੀਆਂ ਦਲੀਲਾਂ ਨੂੰ ਸੁਣਦੇ ਹਨ ਤੇ ਉਹਨਾਂ ਵਿਚੋਂ ਜੋ ਗੱਲਾਂ ਸੰਭਵ ਹੁੰਦੀਆਂ ਹਨ ਉਹਨਾਂ ਨੂੰ ਮੰਨ ਲੈਂਦੇ ਹਨ ਪਰ ਦਲੀਲ ਰਹਿਤ ਜਾਂ ਸਿਧਾਂਤਾਂ ਵਿਰੋਧੀ ਕੋਈ ਵੀ ਗੱਲ ਉਹਨਾਂ ਦੇ ਹਜ਼ਮ ਨਹੀਂ ਹੁੰਦੀ। ਹੁਣ ਜੇ ਕੋਈ ਵਿਅਕਤੀ ਇਹ ਗੱਲ ਕਹਿ ਦਿੰਦਾ […]