ਮੇਘ ਰਾਜ ਮਿੱਤਰ
ਚੀਨ ਵਿੱਚ ਦੇਖਣ ਲਈ ਸਭ ਤੋਂ ਪੁਰਾਣੀ ਚੀਨ ਦੀ ਵੱਡੀ ਦੀਵਾਰ ਹੈ। ਇਹ ਦੀਵਾਰ ਇੱਕੋ-ਇੱਕ ਧਰਤੀ ਦੀ ਅਜਿਹੀ ਨਿਸ਼ਾਨੀ ਹੈ ਜਿਹੜੀ ਚੰਦਰਮਾ ਤੋਂ ਵੀ ਨਜ਼ਰ ਆਉਂਦੀ ਹੈ। ਇਹ ਬੀਜ਼ਿੰਗ ਤੋਂ 61 ਕਿਲੋਮੀਟਰ ਦੀ ਦੂਰੀ ਉੱਪਰ ਬੈਡਲਿੰਗ ਦੇ ਸਥਾਨ `ਤੇ ਹੈ। ਸਾਨੂੰ ਇਸ ਸਥਾਨ `ਤੇ ਜਾਣ ਲਈ ਲਗਭਗ 1 ਘੰਟਾ ਲੱਗਿਆ। ਇਸ ਦੀਵਾਰ `ਤੇ ਬਣੇ ਮਿਉਜ਼ੀਅਮ ਵਿੱਚ ਦੀਵਾਰ ਬਾਰੇ ਹੀ ਇੱਕ ਫਿਲਮ ਦਿਖਾਈ ਜਾਂਦੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਇਸ ਦੀਵਾਰ ਦਾ ਨਿਰਮਾਣ ਈਸਾ ਤੋਂ 221 ਵਰ੍ਹੇ ਪਹਿਲਾਂ ਹੋਇਆ ਸੀ। ਇਸ ਨੂੰ ਰਾਜਾ ਸ਼ੀ-ਹੁਆਂਗ ਨੇ ਆਪਣੇ ਰਾਜ ਨੂੰ ਮੰਗੋਲਾਂ ਤੋਂ ਬਚਾਉਣ ਲਈ ਕੀਤਾ ਸੀ। ਇਸ ਦੀਵਾਰ ਨੂੰ ਬਣਾਉਣ ਲਈ ਲਗਭਗ 15 ਵਰ੍ਹੇ ਲੱਗੇ। ਇਸਦੀ ਲੰਬਾਈ 2600 ਕਿਲੋਮੀਟਰ ਹੈ। ਥੋੜ੍ਹੀ-ਥੋੜ੍ਹੀ ਦੂਰੀ `ਤੇ ਮੀਨਾਰਾਂ ਬਣਾਈਆਂ ਗਈਆਂ ਹਨ। ਇਸਦੀ ਉਚਾਈ ਵੱਖ-ਵੱਖ ਸਥਾਨਾਂ `ਤੇ 15 ਤੋਂ 30 ਫੁੱਟ ਦੇ ਵਿਚਕਾਰ ਹੈ। ਇਹ ਦੀਵਾਰ ਇੱਟਾਂ ਅਤੇ ਪੱਥਰਾਂ ਨਾਲ ਬਣਾਈ ਗਈ ਹੈ। ਇਹ ਦੀਵਾਰ ਸ਼ਾਨ-ਹਾਈ-ਕੁਆਨ ਤੋਂ ਲੈ ਕੇ ਚਿਆਨਕੁਮਾਨ ਤੱਕ ਬਣੀ ਹੋਈ ਹੈ। ਇਸ ਦੀਵਾਰ ਨੂੰ ਬਣਾਉਣ ਸਮੇਂ ਹਜ਼ਾਰਾਂ ਦੀ ਤਾਦਾਦ ਵਿੱਚ ਇਸਤਰੀਆਂ ਅਤੇ ਮਰਦ ਮਾਰੇ ਗਏ ਜਿਨ੍ਹਾਂ ਦਾ ਵੇਰਵਾ ਇਸ ਫਿਲਮ ਤੋਂ ਪਤਾ ਲਗਦਾ ਹੈ। ਅਸੀਂ ਇਸ ਦੀਵਾਰ ਨੂੰ ਦੇਖਣ ਲਈ ਚਾਰ ਜਣੇ ਗਏ ਸਾਂ। ਸਾਡੀ ਟੋਲੀ ਵਿੱਚ ਜਗਦੇਵ, ਪ੍ਰੋ. ਵਾਂਗ, ਕੁਮਾਰੀ ਚੰਦਰਿਮਾ ਅਤੇ ਮੈਂ ਸ਼ਾਮਿਲ ਸਾਂ। ਕੁਮਾਰੀ ਚੰਦਰਿਮਾ ਅਤੇ ਪੋੋ੍ਰ. ਵਾਂਗ ਸਾਡੇ ਦੋ-ਭਾਸ਼ੀਏ ਸਨ।
ਜਗਦੇਵ ਦੀ ਤਬੀਅਤ ਕੁਝ ਠੀਕ ਨਾ ਹੋਣ ਕਾਰਨ ਉਹ ਦੀਵਾਰ ਦੀ ਕੁਝ ਉਚਾਈ `ਤੇ ਜਾ ਕੇ ਹੀ ਰੁਕ ਗਿਆ। ਅਸੀਂ ਉਸਨੂੰ ਛੱਡ ਕੇ ਲਗਭਗ 1 ਕਿਲੋਮੀਟਰ ਦੀ ਦੂਰੀ ਤੱਕ ਅੱਗੇ ਚਲੇ ਗਏ। ਜਦੋਂ ਅਸੀਂ ਵਾਪਸ ਆਏ ਤਾਂ ਜਗਦੇਵ ਦੀ ਹਾਲਤ ਬੜੀ ਹੀ ਤਰਸਯੋਗ ਬਣੀ ਹੋਈ ਸੀ। ਉਹ ਕਹਿਣ ਲੱਗਿਆ, ‘‘ਮੈਂ ਇੱਥੇ ਰੁਕ ਤਾਂ ਗਿਆ ਪਰ ਮੇਰੇ ਨਾਲ ਫੋਟੋ ਖਿਚਵਾਉਣ ਵਾਲਿਆਂ ਨੇ ਮੈਨੂੰ ਬੌਂਦਲਾ ਕੇ ਰੱਖ ਦਿੱਤਾ ਹੈ। ਇੱਕ ਵਾਰ ਤਾਂ ਮੈਂ ਜਾ ਕੇ ਲੁਕ ਵੀ ਗਿਆ ਸੀ ਪਰ ਉਹਨਾਂ ਨੇ ਮੈਨੂੰ ਫਿਰ ਲੱਭ ਲਿਆਂਦਾ। ਇੱਕ ਇਸਤਰੀ ਨੇ ਤਾਂ ਹੱਦ ਹੀ ਕਰ ਦਿੱਤੀ। ਉਹ ਜ਼ਮੀਨ `ਤੇ ਬੈਠ ਗਈ ਅਤੇ ਮੇਰੇ ਪੈਰ ਨੂੰ ਜੁੱਤੀ ਸਮੇਤ ਹੀ ਆਪਣੇ ਪੱਟਾਂ `ਤੇ ਰਖਵਾ ਲਿਆ। ਇਸ ਢੰਗ ਨਾਲ ਉਸਨੇ ਫੋਟੋ ਖਿਚਵਾਈ।’’ ਜਗਦੇਵ ਨੇ ਹੋਰ ਦੱਸਿਆ ਕਿ ‘‘ਜਦੋਂ ਮੈਂ ਤੁਰਦਾ ਸੀ ਤਾਂ ਮੇਰੀ ਨੋਕਾਂ ਵਾਲੀ ਜੁੱਤੀ ਵਿੱਚੋਂ ‘ਭੀਂ-ਭੀਂ’ ਦੀ ਅਵਾਜ਼ ਆਉਂਦੀ ਸੀ।’’ ਜਿਵੇਂ ਅਕਸਰ ਹੀ ਚਮੜੇ ਦੀਆਂ ਜੁੱਤੀਆਂ ਵਿੱਚੋਂ ਹੁੰਦਾ ਹੈ। ਸਾਡੀ ਦੋ-ਭਾਸ਼ੀਆ ਚੰਦਰਿਮਾ ਸਮੇਤ ਲਗਭਗ ਇੱਕ ਦਰਜਨ ਵਿਦੇਸ਼ੀ ਵਿਅਕਤੀਆਂ ਨੇ ਉਸਨੂੰ ਖੜ੍ਹਾ ਕੇ ਪੁੱਛਿਆ ਕਿ, ‘‘ਤੁਸੀਂ ਇਸ ਵਿੱਚ ਮਿਉਜ਼ਿਕ ਕਿਵੇਂ ਫਿੱਟ ਕੀਤਾ ਹੈ।’’ ਚੰਦਰਿਮਾ ਪੁੱਛਣ ਲੱਗੀ, ‘‘ਤੁਹਾਨੂੰ ਇਸਦੇ ਸੈੱਲ ਕਿੰਨੇ ਸਮੇਂ ਬਾਅਦ ਬਦਲਣੇ ਪੈਂਦੇ ਹਨ।’’ ਚੀਨ ਵਿੱਚ ਜੇ ਤੁਸੀਂ ਕਿਸੇ ਦੀ ਫੋਟੋ ਉਸਦੀ ਮਰਜ਼ੀ ਦੇ ਬਗੈਰ ਖਿੱਚ ਲੈਂਦੇ ਹੋ ਤਾਂ ਉਹ ਵਿਅਕਤੀ ਤੁਹਾਡੇ ਕੋਲੋਂ ਕੁਝ ਪੈਸੇ ਮੰਗਦਾ ਹੈ।
ਚੀਨ ਵਿੱਚ ਬੀਜਿੰਗ ਦੀ ਦੀਵਾਰ ਦੀ ਯਾਤਰਾ ਸਮੇਂ ਅਸੀਂ ਮਿੰਗ ਡਾਇਨਸਟੀ ਦੇ ਮਕਬਰੇ ਵੀ ਵੇਖਣ ਲਈ ਗਏ। ਇਸ ਸਥਾਨ ਤੇ ਸੈਂਕੜੇ ਬੀਤੇ ਹੋਏ ਰਾਜੇ ਮਹਾਰਾਜਿਆਂ ਦੀ ਕਬਰਾਂ ਖੁਦਾਈ ਕਰਕੇ ਕੱਢੀਆਂ ਗਈਆਂ ਹਨ। ਇਹਨਾਂ ਤੇ ਕਰੋੜਾਂ ਰੁਪਏ ਚੜ੍ਹਾਏ ਪਏ ਹਨ ਜਿਹਨਾਂ ਨੂੰ ਸਾਂਭਣ ਵਾਲਾ ਕੋਈ ਵੀ ਨਹੀਂ ਸੀ। ਕਿੰਨਾ ਚੰਗਾ ਹੁੰਦਾ ਜੇ ਚੀਨ ਸਰਕਾਰ ਇਹਨਾਂ ਰੁਪਿਆਂ ਦੀ ਵਰਤੋਂ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚੋਂ ਅੰਧਵਿਸ਼ਵਾਸਾਂ ਨੂੰ ਖ਼ਤਮ ਕਰਨ ਵਾਲੀਆਂ ਜਥੇਬੰਦੀਆਂ ਦੀ ਸਹਾਇਤਾ ਕਰਕੇ ਕਰਦੀ। ਇਹਨਾਂ ਕਬਰਾਂ ਵਿੱਚ ਰਾਜਿਆਂ ਮਹਾਰਾਜਿਆਂ ਨਾਲ ਦਫਨਾਈਆਂ ਗਈਆਂ ਵਸਤੂ ਵੀ ਪਈਆਂ ਹਨ। ਇਹਨਾਂ ਕਬਰਾਂ ਦੀ ਯਾਤਰਾ ਸਮੇਂ ਅਸੀਂ ਵੇਖਿਆ ਕਿ ਬੀਤੇ ਸਮੇਂ ਵਿੱਚ ਚੀਨੀ ਸਭਿਅਤਾ ਵਿੱਚ ਡ੍ਰੈਗਨਾਂ ਦੀ ਬਹੁਤ ਮਹੱਤਤਾ ਸੀ। ਉਹਨਾਂ ਦੀ ਪੂਜਾ ਹੁੰਦੀ ਸੀ ਤੇ ਹਰ ਚੰਗੇ ਤੇ ਬੁਰੇ ਕੰਮਾਂ ਲਈ ਇਹਨਾਂ ਡ੍ਰੈਗਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ। ਅੱਜ ਵੀ ਪ੍ਰਾਚੀਨ ਇਮਾਰਤਾਂ ਵਿੱਚ ਡੈ੍ਰਗਨਾਂ ਦੇ ਚਿੱਤਰ ਵੱਡੀ ਮਾਤਰਾ ਵਿੱਚ ਵੇਖੇ ਜਾ ਸਕਦੇ ਹਨ।
ਇਸ ਤਰ੍ਹਾਂ ਹੀ ਬੀਜ਼ਿੰਗ ਵਿੱਚ ਹੋਰ ਬਹੁਤ ਸਾਰੀਆਂ ਥਾਂਵਾਂ ਦੇਖਣਯੋਗ ਹਨ। ਜਿਨ੍ਹਾਂ ਵਿੱਚ ਾਂੋਰਬਦਿਦੲਨ ਚਟਿੇ ਵੀ ਸ਼ਾਮਿਲ ਹੈ। ਜਿਸਨੂੰ ਅੱਜਕੱਲ੍ਹ ‘ਮਿਉਜ਼ੀਅਮ ਮਹਿਲ’ ਵੀ ਕਿਹਾ ਜਾਂਦਾ ਹੈ। ਇਹ ਬੀਜ਼ਿੰਗ ਦੇ ਕੇਂਦਰ ਵਿੱਚ ਸਥਿਤ ਹੈ ਅਤੇ ਤਿਆਨਮਿਨ ਚੌਕ ਦੇ ਬਿਲਕੁਲ ਨਜ਼ਦੀਕ ਹੈ। ਇਹ ਮਿੰਗ ਅਤੇ ਕਿੰਗ ਰਾਜਿਆਂ ਦਾ ਸ਼ਾਹੀ ਮਹਿਲ ਸੀ। ਉਹਨਾਂ ਨੇ ਇਸਨੂੰ 1406 ਵਿੱਚ ਬਣਾਉਣਾ ਸ਼ੁਰੂ ਕੀਤਾ ਸੀ। ਇਹ 7 ਲੱਖ 20 ਹਜ਼ਾਰ ਵਰਗ ਮੀਟਰਾਂ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਲਗਭਗ 9000 ਹਾਲ ਅਤੇ ਕਮਰੇ ਹਨ। ਇਸਦੇ ਦੁਆਲੇ 10 ਮੀਟਰ ਉੱਚੀ ਚਾਰ ਦੀਵਾਰੀ ਕੀਤੀ ਗਈ ਹੈ ਜਿਹੜੀ 3428 ਮੀਟਰ ਲੰਬੀ ਹੈ। ਇਸਦੇ ਆਲੇ-ਦੁਆਲੇ 52 ਮੀਟਰ ਚੌੜੀ ਅਤੇ 3800 ਮੀਟਰ ਲੰਬੀ ਖਾਈ ਹੈ ਜਿਹੜੀ ਕਿਸੇ ਵੇਲੇ ਪਾਣੀ ਨਾਲ ਭਰੀ ਰਹਿੰਦੀ ਸੀ। ਇਸ ਾਂੋਰਬਦਿਦੲਨ ਚਟਿੇ ਨੂੰ ਦੋ ਭਾਗਾਂ ਵਿੱਚ ਵੰਡਿਆ ਹੋਇਆ ਹੈ। ਪਹਿਲੇ ਭਾਗ ਵਿੱਚ ਵੱਖ-ਵੱਖ ਸਮਿਆਂ ਤੇ ਰਹੇ ਰਾਜੇ ਆਪਣੇ ਦਰਬਾਰ ਲਾਇਆ ਕਰਦੇ ਸਨ। ਇਸ ਵਿੱਚ ਤਾਈਹੇ, ਜੌਂਗਹੇ ਤੇ ਬਾਓਹੇ ਹਾਲ ਹਨ। ਅੰਦਰਲੇ ਭਾਗ ਵਿੱਚ ਕਿਆਨਕਿੰਗ ਜਿਆਉ-ਤਾਈ ਅਤੇ ਕਨਿੰਗ-ਹਾਲ ਬਣੇ ਹੋਏ ਹਨ। ਇੱਥੇ ਰਾਜਿਆਂ ਦੀ ਰਿਹਾਇਸ਼ ਸੀ। ਸ਼ਾਹੀ ਬਾਗ ਕਨਿੰਗ-ਹਾਲ ਦੇ ਉੱਤਰ ਵਿੱਚ ਹੈ। ਜਿੱਥੇ ਹਰੇ-ਭਰੇ ਦਰਖਤ, ਫੁੱਲ ਅਤੇ ਦੁਰਲੱਭ ਪੱਥਰਾਂ ਦੇ ਕੁਦਰਤੀ ਨਜ਼ਾਰੇ ਹਨ। ਇਸ ਮਹਿਲ ਵਿੱਚ ਜਾਣ ਲਈ ਸਾਨੂੰ 20-20 ਜੁਆਨ ਦੀਆਂ ਟਿਕਟਾਂ ਖ੍ਰੀਦਣੀਆਂ ਪਈਆਂ। ਇਸਦੇ ਅੰਦਰਲੇ ਬਜ਼ਾਰਾਂ ਵਿੱਚ ਚੀਜ਼ਾਂ ਬਹੁਤ ਮਹਿੰਗੀਆਂ ਮਿਲਦੀਆਂ ਹਨ।
ਚੀਨ ਬਾਰੇ ਇਹ ਪ੍ਰਚਾਰ ਕੀਤਾ ਜਾਂਦਾ ਸੀ ਕਿ ਉੱਥੇ ਰਾਜੇ-ਮਹਾਰਾਜਿਆਂ ਦੇ ਮਹਿਲ ਅਤੇ ਉਹਨਾਂ ਨਾਲ ਸਬੰਧਿਤ ਚੀਜ਼ਾਂ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੀਆਂ ਗਈਆਂ ਪਰ ਅਜਿਹਾ ਨਹੀਂ ਹੋਇਆ ਹੈ। ਇਸ ਮਹਿਲ ਨੂੰ ਦੇਖਣ ਲਈ ਹਰ ਰੋਜ਼ ਹਜ਼ਾਰਾਂ ਯਾਤਰੀ ਚੀਨ ਅਤੇ ਦੁਨੀਆਂ ਦੇ ਵੱਖ-ਵੱਖ ਭਾਗਾਂ ਵਿੱਚੋਂ ਆਉਂਦੇ ਹਨ। ਸਾਡੀ ਯਾਤਰਾ ਸਮੇਂ ਅਸੀਂ ਦੇਖਿਆ ਕਿ ਇਸ ਮਹਿਲ ਦੇ ਇੱਕ ਵਿਹੜੇ ਵਿੱਚ ਮੇਜ਼ਾਂ `ਤੇ ਸੈਂਕੜੇ ਮੀਟਰ ਚਿੱਟਾ ਕੱਪੜਾ ਵਿਛਾਇਆ ਹੋਇਆ ਸੀ। ਜਿਸ ਉੱਪਰ ਲੋਕ 2008 ਦੀਆਂ ਉਲੰਪਿਕ ਖੇਡਾਂ ਬੀਜ਼ਿੰਗ ਵਿੱਚ ਕਰਵਾਉਣ ਲਈ ਹਸਤਾਖਰ ਕਰ ਰਹੇ ਸਨ। ਸੋ ਅਸੀਂ ਵੀ ਇਹਨਾਂ ਉੱਪਰ ਆਪਣੇ ਦਸਖਤ ਕੀਤੇ ਅਤੇ ਸੰਦੇਸ਼ ਛੱਡੇ। ਕਹਿੰਦੇ ਹਨ ਕਿ ਇਹ ਹਸਤਾਖਰਾਂ ਵਾਲੇ ਕੱਪੜੇ ਵੀ 2008 ਵਿੱਚ ਹੋਣ ਵਾਲੀਆਂ ਖੇਡਾਂ ਸਮੇਂ ਉਲੰਪਿਕ ਸਟੇਡੀਅਮ ਦੇ ਆਲੇ-ਦੁਆਲੇ ਟੰਗੇ ਜਾਣਗੇ।
ਕਿਤੇ-ਕਿਤੇ ਇਸ ਮਹਿਲ ਦੇ ਅੰਦਰ ਵੀ ਛੋਟੀਆਂ ਛੋਟੀਆਂ ਪਾਣੀ ਦੀਆਂ ਨਹਿਰਾਂ ਬਣਾਈਆਂ ਹੋਈਆਂ ਹਨ। ਇਸ ਵਿੱਚ ਤਾਂਬੇ ਦੀ ਇੱਕ ਵੱਡੀ ਕੱਛੂਪਾਥੀ ਅਤੇ ਤਾਂਬੇ ਦਾ ਹੀ ਇੱਕ ਬਹੁਤ ਵੱਡਾ ਲਮਢੀਂਗ ਨਾਂ ਦਾ ਪੰਛੀ ਬਣਿਆ ਹੋਇਆ ਹੈ। ਇਸ ਵਿਚਲਾ ਤਾਈਹਾਲ 37 ਮੀਟਰ ਉੱਚਾ ਹੈ। ਥਾਂ-ਥਾਂ ਤਾਂਬੇ ਦੇ ਸ਼ੇਰ ਬਣੇ ਹੋਏ ਹਨ। ਬਹੁਤ ਸਾਰੀਆਂ ਥਾਂਵਾਂ ਦੇ ਉੱਪਰ ਪਾਣੀ ਉਬਾਲਣ ਲਈ ਵੱਡੇ ਵੱਡੇ 300 ਦੇ ਕਰੀਬ ਦੇਗੇ ਰੱਖੇ ਹੋਏ ਹਨ। ਇਸ ਤੋਂ ਇਲਾਵਾ ਰਾਣੀਆਂ-ਮਹਾਰਾਣੀਆਂ ਦੇ ਗਹਿਣੇ ਅਤੇ ਮਹਾਰਾਜਿਆਂ ਦੇ ਤਾਜ ਵੀ ਸੁਸ਼ੋਭਿਤ ਹਨ। ਇੱਕ ਹਾਲ ਵਿੱਚ ਇੰਗਲੈਂਡ, ਫਰਾਂਸ, ਸਵਿਟਜ਼ਰਲੈਂਡ ਅਤੇ ਚੀਨ ਵਿੱਚ ਬਣੇ ਹੋਏ ਕਲਾਕ ਟਿਕਾਏ ਹੋਏ ਹਨ।
                        
                        
                        
                        
                        
                        
                        
                        
                        
		