ਤਰਕਸ਼ੀਲ ਸੁਸਾਇਟੀ ਬਾਰੇ…(11)

ਮੇਘ ਰਾਜ ਮਿੱਤਰ

ਮੈਂ ਉਨ੍ਹਾਂ ਨੂੰ ਉਹਨਾਂ ਦੀ ਮੰਗ `ਤੇ ਭਾਰਤ ਵਿੱਚ ਕੰਮ ਕਰਦੀ ਸਾਡੀ ਸਮੁੱਚੀ ਤਰਕਸ਼ੀਲ ਲਹਿਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ, ‘‘ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਬਹੁ-ਗਿਣਤੀ ਅੰਧ-ਵਿਸ਼ਵਾਸਾਂ ਵਿੱਚ ਯਕੀਨ ਰਖਦੀ ਹੈ। ਹਰ ਰੋਜ਼ ਅਜੀਬ-ਅਜੀਬ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਕਦੇ ਗਣੇਸ਼ ਦੁੱਧ ਪੀਣ ਲੱਗ ਜਾਂਦਾ ਹੈ, ਕਦੇ ਗੁਰਦੁਆਰਿਆਂ ਵਿੱਚ ਬਾਜ਼ ਪ੍ਰਗਟ ਹੋ ਜਾਂਦੇ ਹਨ ਤੇ ਕਦੇ ਸਟੋਵ ਹੀ ਦੇਵਤਾ ਬਣ ਬੈਠਦਾ ਹੈ, ਕਦੇ ਤੋਰੀਆਂ `ਤੇ ਸੱਪ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਕਿਸਮ ਦੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਅਸੀਂ 1984 ਵਿੱਚ ਇਸ ਸੰਸਥਾ ਦਾ ਗਠਨ ਕੀਤਾ ਸੀ। ਉਨ੍ਹਾਂ ਹੀ ਦਿਨਾਂ ਵਿੱਚ ਮੈਨੂੰ ਸ੍ਰੀਲੰਕਾ ਦੇ ਨਿਵਾਸੀ ਡਾ. ਅਬਰਾਹਮ ਕਾਵੂਰ ਦੀ ਅੰਗਰੇਜ਼ੀ ਵਿੱਚ ਲਿਖੀ ਹੋਈ ਕਿਤਾਬ ‘ਭੋਗੋਨੲ ਘੋਦਮੲਨ’ ਮਿਲੀ ਸੀ। ਮੈਂ ਉਸ ਕਿਤਾਬ ਦਾ ਅਨੁਵਾਦ ਆਪਣੇ ਇੱਕ ਸਾਥੀ ਦੀ ਸਹਾਇਤਾ ਨਾਲ ਕੀਤਾ। ਜਦੋਂ ਇਹ ਕਿਤਾਬ ਛਪ ਕੇ ਆਈ ਤਾਂ ਲੋਕ ਬਹੁਤ ਸਾਰੀਆਂ ਸਮੱਸਿਆਵਾਂ ਲੈ ਕੇ ਸਾਡੇ ਕੋਲ ਆਉਣ ਲੱਗ ਪਏ। ਇਸ ਤਰ੍ਹਾਂ ਰੈਸਨਲਿਸਟ ਸੁਸਾਇਟੀ ਹੋਂਦ ਵਿੱਚ ਆ ਗਈ ਅਤੇ ਇਸਦੀ ਕੁਝ ਵਰਿ੍ਹਆਂ ਦੀ ਸਰਗਰਮੀ ਤੋਂ ਬਾਅਦ ਇਸਦਾ ਨਾਂ ‘ਤਰਕਸ਼ੀਲ ਸੁਸਾਇਟੀ ਭਾਰਤ’ ਕਰ ਦਿੱਤਾ ਗਿਆ। ਇਹ ਸੰਸਥਾ ਹੁਣ ਤੱਕ 45 ਹਜ਼ਾਰ ਤੋਂ ਉੱਪਰ ਅਜਿਹੇ ਕੇਸ ਹੱਲ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਇਸਤਰੀਆਂ ਅਤੇ ਪੁਰਸ਼ਾਂ ਨੂੰ ਕਸਰਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ, ਉਹ ਸਿਰ ਘੁੰਮਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਹਨਾਂ ਨੂੰ ਦੰਦਲਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਹੀ ਸਾਡੀ ਸੰਸਥਾ 300 ਤੋਂ ਉੱਪਰ ਅਜਿਹੇ ਕੇਸ ਹੱਲ ਕਰ ਚੁੱਕੀ ਹੈ ਜਿਨ੍ਹਾਂ ਵਿੱਚ ਘਰਾਂ ਵਿੱਚ ਅੱਗਾਂ ਲਗਦੀਆਂ ਸਨ, ਇੱਟਾਂ-ਰੋੜੇ ਡਿਗਦੇ ਸਨ ਅਤੇ ਖੂਨ ਦੇ ਛਿੱਟੇ ਅਤੇ ਚਿੱਠੀਆਂ ਆਦਿ ਡਿਗਦੀਆਂ ਸਨ।
ਅਸੀਂ ਪੁਨਰ-ਜਨਮ ਨਾਲ ਸਬੰਧਿਤ 40 ਕੇਸਾਂ ਦਾ ਅਧਿਐਨ ਕੀਤਾ ਹੈ। ਅਜਿਹੇ ਹਰ ਕੇਸ ਵਿੱਚ ਅਸੀਂ ਪਰਿਵਾਰਕ ਮੈਂਬਰਾਂ ਦਾ ਜਾਂ ਕਿਸੇ ਹੋਰ ਦਾ ਨਿੱਜੀ ਮੁਫਾਦ ਹੀ ਲੱਭਿਆ ਹੈ। ਸਾਡੀ ਸੰਸਥਾ ਦੀਆਂ 60 ਕੁ ਇਕਾਈਆਂ ਦੇ 1000 ਕੁ ਮੈਂਬਰ ਦਿਨ-ਰਾਤ ਇੱਕ ਕਰਕੇ ਲੋਕਾਂ ਨੂੰ ਚੇਤੰਨ ਕਰਨ ਦਾ ਕੰਮ ਕਰ ਰਹੇ ਹਨ। ਹਰ ਸਾਲ ਅਸੀਂ ਲੱਗਭਗ 100 ਦੇ ਕਰੀਬ ਜਨਤਕ ਇਕੱਠ ਵੀ ਕਰਦੇ ਹਾਂ। ਇਨ੍ਹਾਂ ਵਿੱਚ ਲੋਕਾਂ ਨੂੰ ਨਾਟਕਾਂ ਰਾਹੀਂ, ਜਾਦੂ ਦੇ ਟ੍ਰਿੱਕਾਂ ਰਾਹੀਂ, ਗੀਤਾਂ ਰਾਹੀਂ ਅਤੇ ਭਾਸ਼ਣਾਂ ਰਾਹੀਂ ਅੰਧ-ਵਿਸ਼ਵਾਸਾਂ ਵਿੱਚੋਂ ਬਾਹਰ ਨਿਕਲਣ ਦਾ ਸੱਦਾ ਦਿੱਤਾ ਜਾਂਦਾ ਹੈ। ਹਰ ਸਾਲ ਲਗਭਗ 10 ਕੁ ਲੱਖ ਲੋਕ ਸਾਡੇ ਇਨ੍ਹਾਂ ਮੇਲਿਆਂ ਵਿੱਚ ਸ਼ਮੂਲੀਅਤ ਕਰਦੇ ਹਨ। ਸਾਡੀ ਸੰਸਥਾ ਵੱਲੋਂ ਬਹੁਤ ਸਾਰੀਆਂ ਕਿਤਾਬਾਂ ਅਤੇ ਮੈਗਜ਼ੀਨਾਂ ਰਾਹੀਂ ਲੋਕਾਂ ਦਾ ਚੇਤਨਾ ਪੱਧਰ ਉੱਚਾ ਚੁੱਕਣ ਵੱਲ ਧਿਆਨ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸਮੇਂ-ਸਮੇਂ ਸਿਰ ਸੁਸਾਇਟੀ ਦੇ ਕੁਝ ਮੈਂਬਰ ਅਖਬਾਰਾਂ ਰਾਹੀਂ ਵੀ ਲੋਕਾਂ ਦੇ ਬੰਦ ਅਤੇ ਖੁੰਢੇ ਹੋਏ ਦਿਮਾਗਾਂ ਨੂੰ ਖੋਲ੍ਹਣ ਦਾ ਯਤਨ ਕਰ ਰਹੇ ਹਨ। ਜਿੱਥੇ ਕਿਤੇ ਵੀ ਸਾਨੂੰ ਗੈਰ-ਵਿਗਿਆਨਕ ਘਟਨਾ ਵਾਪਰਨ ਦੀ ਭਿਣਕ ਪੈਂਦੀ ਹੈ ਅਸੀਂ ਸੰਸਥਾ ਦੇ ਮੈਂਬਰਾਂ ਦੀ ਪਤੜਾਲੀਆ ਟੀਮ ਬਣਾ ਕੇ ਉਸ ਥਾਂ ਲਈ ਰਵਾਨਾ ਕਰ ਦਿੰਦੇ ਹਾਂ। ਸਾਡੀ ਸੁਸਾਇਟੀ ਨੇ ਅੰਧ-ਵਿਸ਼ਵਾਸ ਪੈਦਾ ਕਰਨ ਲਈ ਜ਼ਿੰਮੇਵਾਰ ਸਾਧ-ਸੰਤਾਂ ਦੇ ਵੀ ਬਹੁਤ ਸਾਰੇ ਥਾਵਾਂ ਉੱਪਰ ਪਰਦੇਫਾਸ਼ ਕੀਤੇ ਹਨ

Back To Top