ਮੇਘ ਰਾਜ ਮਿੱਤਰ
?. ਤੁਸੀਂ ਕੁਦਰਤ ਦਾ ਨਾਮ ਕਿਸ ਨੂੰ ਦਿੰਦੇ ਹੋ ?
?. ਮਨੁੱਖ ਦੇ ਸਾਰੇ ਸਰੀਰ ਉੱਪਰ ਵਾਲ ਹੁੰਦੇ ਹਨ। ਜਦਕਿ ਕੁਝ ਹਿੱਸਿਆਂ ਵਿੱਚ ਘੱਟ ਅਤੇ ਛੋਟੇ ਹੁੰਦੇ ਹਨ, ਅਤੇ ਕੁਝ ਹਿੱਸਿਆਂ ਵਿੱਚ ਬਹੁਤ ਸੰਘਣੇ ਅਤੇ ਲੰਬੇ ਹੁੰਦੇ ਹਨ, ਅਜਿਹਾ ਕਿਉਂ ?
?. ਅਸੀਂ ਇਹ ਤਾਂ ਜਾਣਦੇ ਹਾਂ ਕਿ ਅਸੀਂ ਆਪਣੀ ਭਾਸ਼ਾ ਵਿੱਚ ਸੰਕੇਤਾਂ ਦੀ ਵਰਤੋਂ ਕਰਦੇ ਹਾਂ। ਸੰਕੇਤਾਂ ਦੀ ਵਰਤੋਂ ਨੂੰ ਹੀ ਅਸੀਂ ਆਪਣੀ ਭਾਸ਼ਾ ਆਖਦੇ ਹਾਂ। ਕੀ ਅਜਿਹਾ ਵੀ ਹੋ ਸਕਦਾ ਹੈ ਕੀ ਪੰਛੀ ਆਪਣੇ ਦੂਜੇ ਪੰਛੀਆਂ ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰਦੇ ਹੋਣ? ਭਾਵ ਉਨ੍ਹਾਂ ਦੇ ਆਪਣੇ ਸੰਕੇਤ ਹੋਣ। ਆਪਣੀ ਜ਼ੁਬਾਨ ਹੋਵੇ ਜੋ ਅਸੀਂ ਨਾ ਸਮਝ ਸਕਦੇ ਹੋਈਏ। ਆਪਣੇ ਵਿਚਾਰ ਦੱਸੋ।
?. ਜੋ ਦੋ ਨਵੇਂ ਗ੍ਰਹਿ ਲੱਭੇ ਜਾਂਦੇ ਹਨ। ਕੀ ਉਨ੍ਹਾਂ ਨੂੰ ਵੀ ਸਾਡੇ ਸੂਰਜ ਮੰਡਲ ਵਿੱਚ ਸ਼ਾਮਿਲ ਕੀਤਾ ਜਾਵੇਗਾ ? ਕੀ ਗ੍ਰਹਿਾਂ ਦੀ ਗਿਣਤੀ 9 ਤੋਂ ਵਧ ਕੇ 11 ਹੋ ਜਾਵੇਗੀ।
– ਲਖਵੀਰ ਸਿੰਘ, ਵੀ.ਪੀ.ਓ. ਸਰੌਦ, ਤਹਿ: ਮਲੇਰਕੋਟਲਾ
1. ਕੋਹਿਨੂਰ ਹੀਰਾ ਨਾ ਤਾਂ ਦੁਨੀਆਂ ਦਾ ਸਭ ਤੋਂ ਪ੍ਰਸਿੱਧ ਅਤੇ ਨਾ ਹੀ ਸਭ ਤੋਂ ਵੱਡਾ ਹੈ। ਹਜ਼ਾਰਾਂ ਅਜਿਹੇ ਹੋਰ ਹੀਰੇ ਹਨ ਜਿਹੜੇ ਇਸ ਤੋਂ ਵੱਧ ਕੀਮਤੀ ਹਨ।
2. ਕੁਦਰਤ, ਪ੍ਰਾਕ੍ਰਿਤਕ ਨਿਯਮਾਂ ਦਾ ਬ੍ਰਹਿਮੰਡ ਵਿੱਚ ਮੌਜੂਦ ਵਸਤੂਆਂ ਤੇ ਅਸਰ ਹੈ ਜਿਸ ਕਾਰਨ ਉਹਨਾਂ ਵਿੱਚ ਗਤੀ, ਚੇਤਨਤਾ, ਰਸਾਇਣਕ ਕ੍ਰਿਆਵਾਂ ਆਦਿ ਪੈਦਾ ਹੁੰਦੀਆਂ ਹਨ। ਇਹਨਾਂ ਦੀ ਜਾਣਕਾਰੀ ਅਤੇ ਇਸ ਜਾਣਕਾਰੀ ਨੂੰ ਮਾਨਵੀ ਹਿਤਾਂ ਲਈ ਵਰਤਣਾ ਹੀ ਤਰਕਸ਼ੀਲਾਂ ਦਾ ਉਦੇਸ਼ ਹੈ।
3. ਮਨੁੱਖ ਵਿੱਚ ਵਾਲ ਪੈਦਾ ਹੋਣ ਦਾ ਕਾਰਨ ਕੁਝ ਹਾਰਮੋਨ ਹੁੰਦੇ ਹਨ। ਸਰੀਰ ਦੇ ਕੁਝ ਭਾਗਾਂ ਵਿੱਚ ਇਹਨਾਂ ਹਾਰਮੋਨਾਂ ਦੀ ਬਹੁਤਾਤ ਅਜਿਹੇ ਸਥਾਨਾਂ ਤੇ ਵਾਲਾਂ ਦੀ ਪੈਦਾਇਸ਼ ਵਿੱਚ ਸਹਾਇਕ ਹੁੰਦੀ ਹੈ।
4. ਜਾਨਵਰ ਵੀ ਆਪਣੀ ਜਾਤੀ ਦੇ ਦੂਜੇ ਜਾਨਵਰਾਂ ਨਾਲ ਸੰਕੇਤਾਂ ਰਾਹੀਂ ਸੰਪਰਕ ਕਰਦੇ ਹਨ। ਇਹਨਾਂ ਸੰਕੇਤਾਂ ਵਿੱਚ ਸੌਗੰਧ, ਆਵਾਜ਼, ਹਾਵ ਭਾਵ, ਹਰਕਤਾਂ ਰੰਗ ਆਦਿ ਹੋ ਸਕਦੇ ਹਨ।
5. ਅਸਲ ਵਿੱਚ ਸਾਡੇ ਸੂਰਜ ਮੰਡਲ ਦੇ ਗ੍ਰਹਿ ਤਾਂ 9 ਹੀ ਹਨ। ਪਰ ਹਜ਼ਾਰਾਂ ਦੀ ਤਾਦਾਦ ਵਿੱਚ ਅਜਿਹੇ ਗ੍ਰਹਿ ਵੀਹਨ ਜਿਹਨਾਂ ਦਾ ਆਕਾਰ ਛੋਟਾ ਹੈ।
                        
                        
                        
                        
                        
                        
                        
                        
                        
		