? – ਵਿਗਿਆਨ ਕਹਿੰਦਾ ਹੈ ਕਿ ‘ਧਰਤੀ ਸੂਰਜ ਦਾ ਹੀ ਇੱਕ ਹਿੱਸਾ ਹੈ, ਜੋ ਅਰਬਾਂ ਸਾਲ ਪਹਿਲਾਂ ਸੂਰਜ ਨਾਲੋਂ ਵੱਖ ਹੋ ਗਿਆ ਸੀ।’ ਇਹ (ਧਰਤੀ) ਆਪਣੀ ਚਮਕ ਸੂਰਜ ਵਾਂਗੂ ਬਰਕਰਾਰ ਕਿਉਂ ਨਹੀਂ ਰੱਖ ਸਕਿਆ ? ਧਰਤੀ ਦੇ ਠੰਡੇ ਹੋਣ ਪਿੱਛੇ ਕੀ ਕਾਰਨ ਹਨ ? ਅਤੇ ਸੂਰਜ ਧਰਤੀ ਵਾਂਗ ਠੰਡਾ ਕਿਉਂ ਨਹੀਂ ਹੋ ਜਾਂਦਾ ?

ਮੇਘ ਰਾਜ ਮਿੱਤਰ

– ਸੁਖਮੰਦਰ ਸਿੰਘ ਤੂਰ ਪਿੰਡ : ਖੋਸਾ ਪਾਂਡੋ, (ਮੋਗਾ)
– ਸੂਰਜ ਤੇ ਹਾਈਡੋ੍ਰਜਨ ਗੈਸ ਹੀਲੀਅਮ ਵਿੱਚ ਤਬਦੀਲ ਹੋ ਰਹੀ ਹੈ। ਪਰ ਧਰਤੀ ਉੱਤੇਨਿਊਕਲੀ ਸੰਯੋਜਣ ਦੀ ਇਹ ਕ੍ਰਿਆ ਸ਼ੁਰੂ ਨਹੀਂ ਸੀ ਹੋਈ। ਇਸ ਲਈ ਧਰਤੀ ਨੇ ਚਮਕਣਾ ਸ਼ੁਰੂ ਨਾ ਕੀਤਾ ਅਤੇ ਸੂਰਜ ਦੀ ਵੀ ਜਦੋਂ ਹਾਈਡੋ੍ਰਜਨ ਖਤਮ ਹੋ ਜਾਵੇਗੀ ਤਾਂ ਇਹਦੀ ਚਮਕ ਦਾ ਵੀ ਭੋਗ ਪੈ ਜਾਣਾ ਹੈ।
***
? – ਸਾਇੰਸ ਅਨੁਸਾਰ ਵਾਯੂਮੰਡਲ ਵਿੱਚ 78% ਨਾਈਟ੍ਰ੍ਰ੍ਰੋਜਨ 21% ਆਕਸੀਜਨ ਤੇ ਬਾਕੀ ਹੋਰ ਗੈਸਾਂ ਹਨ। ਪਰ ਅਸੀਂ ਆਕਸੀਜਨ ਪ੍ਰਾਪਤ ਕਰਦੇ ਹਾਂ। ਪਰ ਸਾਡੇ ਅੰਦਰ ਨਾਈਟੋ੍ਰਜਨ ਕਿਉਂ ਨਹੀਂ ਜਾਂਦੀ? ਵਿਸਥਾਰ ਨਾਲ ਦੱਸੋ?
? – ਜੋ ਧੲਲਵਿੲਰਇਸ (ਜਨੇਪੇ) ਹਨ ਉਹ ਆਮ ਕਰਕੇ 99% ਰਾਤ ਨੂੰ ਹੀ ਹੁੰਦੇ ਹਨ। ਦਿਨ ਨੂੰ ਬਹੁਤ ਹੀ ਘੱਟ। ਇਸ ਦਾ ਰਾਤ ਨੂੰ ਹੋਣ ਦਾ ਕੀ ਕਾਰਨ ਹੈ।
– ਰਣਜੀਤ ਸਿੰਘ ਧਾਲੀਵਾਲ, ਪਿੰਡ ਗੋਬਿੰਦਪੁਰਾ ਜ਼ਿਲ੍ਹਾ ਮਾਨਸਾ
– ਸਾਹ ਲੈਣ ਸਮੇਂ ਕੋਈ ਵਿਅਕਤੀ ਹਵਾ ਹੀ ਅੰਦਰ ਲੈ ਕੇ ਜਾਂਦਾ ਹੈ। ਇਸ ਵਿੱਚੋਂ ਆਕਸੀਜਨ ਫੇਫੜਿਆਂ ਵਿਚਲਾ ਖੂਨ ਆਪਣੇ ਆਪ ਵਰਤ ਲੈਂਦਾ ਹੈ। ਬਾਕੀ ਹਵਾ ਬਾਹਰ ਕੱਢ ਦਿੰਦਾ ਹੈ।
– ਜਣੇਪੇ ਦਿਨੇ ਅਤੇ ਰਾਤ ਲੱਗਭਗ ਬਰਾਬਰ ਹੀ ਹੁੰਦੇ ਹਨ।
***

Back To Top