ਮੇਘ ਰਾਜ ਮਿੱਤਰ
?- ਜੱਗਬਾਣੀ ਅਖਬਾਰ ਵਿਚ ਆਇਆ ਸੀ ਕਿ ਜਿਹੜਾ ਗੁਜਰਾਤ ਵਿਚ ਭੂਚਾਲ ਆਇਆ ਹੈ। ਉਸ ਦਾ ਅੱਧਾ ਘੰਟਾ ਪਹਿਲਾਂ ਦੋ ਕੁੱਤਿਆਂ ਨੂੰ ਪਤਾ ਲੱਗ ਗਿਆ ਸੀ। ਉਹ ਆਪਦੇ ਮਾਲਕ ਦੇ ਕੱਪੜੇ ਫੜ ਕੇ ਬਾਹਰ ਨੂੰ ਖਿੱਚਣ ਲੱਗ ਪਏ ਸਨ। ਕੀ ਇਹ ਗੱਲ ਸਹੀ ਹੈ।
– ਭਾਗਰਥੀਆ ‘ਕਮਲ’, ਵੀ.ਪੀ.ਓ. ਚੱਕ ਦੇਸ ਰਾਜ, ਜਲੰਧਰ
– ਝੂਠੇ ਵਿਸ਼ਵਾਸ ਨਾਲ ਪ੍ਰਾਪਤ ਕੀਤੀ ਮਾਨਸਿਕ ਸ਼ਾਂਤੀ ਅਸਥਾਈ ਹੁੰਦੀ ਹੈ। ਅਟੱਲ ਸੱਚਾਈ ਨਾਲ ਸਦੀਵੀ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਵਿਅਕਤੀ ਅਜਿਹੇ ਹਨ ਜਿਹਨਾਂ ਨੂੰ ਆਤਮਾ, ਪ੍ਰਮਾਤਮਾ ਆਦਿ ਵਿਚ ਭੋਰਾ ਭਰ ਵੀ ਯਕੀਨ ਨਹੀਂ ਪਰ ਫਿਰ ਵੀ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।
– ਮਨੁੱਖ ਆਪਣੇ ਕੰਨਾਂ ਦੀ ਸਹਾਇਤਾ ਨਾਲ 20 ਹਰਟਜ਼ ਤੋਂ 20,000 ਹਰਟਜ਼ ਪ੍ਰਤੀ ਸੈਕਿੰਡ ਤੱਕ ਦੀ ਆਵਿ੍ਰਤੀ ਦੀਆਂ ਤਰੰਗਾਂ ਸੁਣ ਸਕਦਾ ਹੈ। 20 ਹਰਟਜ਼ ਤੋਂ ਘੱਟ ਆਵਿ੍ਰਤੀ ਦੀਆਂ ਤਰੰਗਾਂ ਸੁਣਨਾ ਮਨੁੱਖੀ ਕੰਨਾਂ ਦੀ ਸਮਰੱਥਾ ਤੋਂ ਬਾਹਰ ਦੀ ਗੱਲ ਹੈ। ਪਰ ਕੁੱਤੇ 10 ਹਰਟਜ਼ ਆਵਿ੍ਰਤੀ ਤੱਕ ਦੀਆਂ ਤਰੰਗਾਂ ਵੀ ਸੁਣ ਸਕਦੇ ਹਨ। ਭੂਚਾਲ ਦੀ ਤਰੰਗਾਂ ਦੀ ਆਵਿ੍ਰਤੀ ਕੁੱਤਿਆਂ ਦੀ ਸੁਣ ਸਕਣ ਦੀ ਸਮਰੱਥਾ ਦੇ ਅੰਦਰ ਹੁੰਦੀ ਹੈ। ਇਸ ਲਈ ਭੂਚਾਲ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਵਰਤਾਓ ਵਿਚ ਤਬਦੀਲੀ ਆ ਜਾਂਦੀ ਹੈ।
***