? ਕੁਦਰਤ ਤੇ ਰੱਬ ਵਿਚ ਕੀ ਫ਼ਰਕ ਹੈ।

ਮੇਘ ਰਾਜ ਮਿੱਤਰ

? ਕੀ ਅੰਡਾ ਖਾਣਾ ਪਾਪ ਹੈ।
? ਜੋ ਲੱਕੜ ਨੂੰ ਲੱਗਣ ਵਾਲਾ ਕੀੜਾ ਜਿਸ ਨੂੰ ਘੁਣਾ ਕਿਹਾ ਜਾਂਦਾ ਹੈ ਲੱਕੜ ਦੇ ਵਿਚ ਕਿੱਥੋਂ ਤੇ ਕਿਵੇਂ ਆਉਂਦਾ ਹੈ ਅਤੇ ਪਾਣੀ ਤੋਂ ਬਿਨਾਂ ਕਿਵੇਂ ਜਿਉਂਦਾ ਰਹਿੰਦਾ ਹੈ।
– ਨਛੱਤਰ ਸਿੰਘ, ਪਿੰਡ ਜਰਖੜ, ਡਾ. ਘਵੱਦੀ (ਲੁਧਿਆਣਾ)
– ਕੁਦਰਤ ਅਤੇ ਪ੍ਰਕ੍ਰਿਤੀ ਦੇ ਨਿਯਮ ਹਰ ਜਗ੍ਹਾ ਬਿਰਾਜਮਾਨ ਹਨ। ਪਰ ਰੱਬ ਦਾ ਵਿਚਾਰ ਸਿਰਫ਼ ਉੱਥੇ ਹੀ ਹੈ ਜਿੱਥੇ ਇਸ ਨੂੰ ਮੰਨਣ ਵਾਲੇ ਲੋਕ ਹਨ। ਚੰਦਰਮਾ ਦੇ ਉੱਪਰ ਕੁਦਰਤ ਅਤੇ ਪ੍ਰਕ੍ਰਿਤੀ ਦੇ ਨਿਯਮ ਤਾਂ ਹਨ, ਪਰ ਰੱਬ ਨਹੀਂ ਹੈ।
– ਸਾਡੀ ਸਮਝ ਅਨੁਸਾਰ ਪਾਪ ਜਾਂ ਪੁੰਨ ਦਾ ਸੰਬੰਧ ਮਨੁੱਖ ਜਾਤੀ ਨਾਲ ਹੈ। ਜੇ ਕੋਈ ਗੱਲ ਮਨੁੱਖ ਜਾਤੀ ਦੇ ਉਲਟ ਜਾਂਦੀ ਹੈ ਤਾਂ ਉਹ ਗਲਤ ਹੈ। ਮਨੁੱਖਾਂ ਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ। ਜੇ ਕੋਈ ਗੱਲ ਸਮੁੱਚੀ ਮਨੁੱਖ ਜਾਤੀ ਦੇ ਫਾਇਦੇ ਵਿਚ ਜਾਂਦੀ ਹੈ ਤਾਂ ਉਹ ਕਰ ਦੇਣੀ ਚਾਹੀਦੀ ਹੈ। ਆਂਡੇ ਖਾਣ ਨਾਲ ਮਨੁੱਖ ਜਾਤੀ ਦਾ ਕੋਈ ਨੁਕਸਾਨ ਨਹੀਂ ਹੁੰਦਾ। ਸੋ ਆਂਡੇ ਵਰਤ ਹੀ ਲੈਣੇ ਚਾਹੀਦੇ ਹਨ। ਉਂਜ ਕੇਰਲਾ ਵਿਚ ਰਹਿਣ ਵਾਲਾ ਬ੍ਰਾਹਮਣ ਵੀ ਮੱਛੀ ਤੋਂ ਬਗੈਰ ਨਹੀਂ ਰਹਿ ਸਕਦਾ।
– ਲੱਕੜ ਨੂੰ ਲੱਗਣ ਵਾਲਾ ਘੁਣਾ ਜੀਵ ਦੇ ਅੰਡਿਆਂ ਤੋਂ ਹੀ ਵਿਕਸਿਤ ਹੁੰਦਾ ਹੈ ਤੇ ਕਿਸੇ ਢੰਗ ਨਾਲ ਲੱਕੜੀ ਵਿਚ ਦਾਖਲ ਹੋ ਜਾਂਦਾ ਹੈ। ਇਹ ਆਪਣੀ ਖੁਰਾਕ ਪਾਣੀ ਅਤੇ ਲੱਕੜ ਵਿਚੋਂ ਹੀ ਪ੍ਰਾਪਤ ਕਰਦਾ ਹੈ।

————————————————————

Back To Top