? ਇੱਕ ਸੀ. ਡੀ. ਪਲੇਅਰ ਚਲਾਉਣ ਨਾਲ ਆਲੇ-ਦੁਆਲੇ ਦੇ ਘਰਾਂ ਵਿੱਚ ਕਿਉਂ ਚੱਲਦਾ ਹੈ? ਕਿਉਂ ਦੂਜੇ ਘਰਾਂ ਦੇ ਟੀ. ਵੀ. ਇਹ ਖਿੱਚਦੇ ਹਨ।

ਮੇਘ ਰਾਜ ਮਿੱਤਰ

? ਮਨੁੱਖ ਨੂੰ ਸ਼ੂਗਰ ਅਤੇ ਤੇਜ਼ਾਬ ਬਣਨ ਦੇ ਰੋਗ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਹੁੰਦੇ ਹਨ। ਉਪਾਅ ਵੀ ਦੱਸੋ ਜੀ।
? ਕੀ ਜੋ ਅਸੀਂ ਮੱਛਰ ਮਾਰਨ ਲਈ (ਕਛੂਆ ਛਾਪ, ਮੌਟੀਨ ਜਾਂ ਆਡੋਮੌਸ) ਲਗਵਾਉਂਦੇ ਹਾਂ ਉਹ ਸਾਡੇ ਲਈ ਹਾਨੀਕਾਰਨ ਜਾਂ ਲਾਭਦਾਇਕ। ਕੀ ਇਨ੍ਹਾਂ ਦਾ ਸਾਡੀ ਸਾਹ ਕ੍ਰਿਆ `ਤੇ ਪ੍ਰਭਾਵ ਪੈ ਸਕਦਾ ਹੈ।
-ਗੁਰਬੀਰ ਸਿੰਘ ਧੌਲ ਕਲਾਂ, ਡਾਕ. ਲਹਿਲ, ਲੁਧਿਆਣਾ
– ਕਈ ਵਾਰ ਆਲੇ-ਦੁਆਲੇ ਦੇ ਸੀ. ਡੀ. ਪਲੇਅਰ `ਤੇ ਜੋ ਫਰੀਕਿਉਂਸੀ ਚੱਲ ਰਹੀ ਹੁੰਦੀ ਹੈ, ਉਹ ਫਰੀਕਿਉਂਸੀ ਆਲੇ-ਦੁਆਲੇ ਦੇ ਟੈਲੀਵਿਜ਼ਨ ਕੈਚ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਸੀ. ਡੀ. ਪਲੇਅਰ ਦੀ ਆਵਾਜ਼ ਆਲੇ-ਦੁਆਲੇ ਦੇ ਟੈਲੀਵਿਜ਼ਨ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ।
– ਮਨੁੱਖੀ ਸਰੀਰ ਵਿੱਚ ਇੱਕ ਗ੍ਰੰਥੀ ਪੈਂਕਰੀਆ ਹੁੰਦੀ ਹੈ। ਇਸਦਾ ਕੰਮ ਇੰਸੂਲੀਨ ਪੈਦਾ ਕਰਨਾ ਹੁੰਦਾ ਹੈ। ਨੁਕਸ ਸਮੇਂ ਪੈਂਕਰੀਆ ਜਾਂ ਤਾਂ ਕੰਮ ਘਟਾ ਦਿੰਦਾ ਹੈ ਤੇ ਜਾਂ ਬੰਦ ਕਰ ਦਿੰਦਾ ਹੈ। ਇਸ ਲਈ ਮਨੁੱਖ ਨੂੰ ਇੰਸੂਲੀਨ ਦੀ ਜ਼ਰੂਰਤ ਬਾਹਰੋਂ ਇੰਜੈਕਸ਼ਨਾਂ ਰਾਹੀਂ ਪੂਰੀ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਵਿਅਕਤੀ ਦੇ ਮਿਹਦੇ ਵਿੱਚ ਤੇਜ਼ਾਬ ਵੱਧ ਮਾਤਰਾ ਵਿੱਚ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਦੋਹਾਂ ਬਿਮਾਰੀਆਂ ਦਾ ਉਪਾਅ ਤਾਂ ਜੀਵਨ ਜਾਂਚ ਬਦਲ ਕੇ ਹੀ ਕੀਤਾ ਜਾ ਸਕਦਾ ਹੈ। ਜਿਵੇਂ ਸ਼ੂਗਰ ਦੇ ਮਰੀਜ਼ਾਂ ਨੂੰ ਖੰਡ ਤੇ ਖੰਡ ਨਾਲ ਸਬੰਧਿਤ ਮਿੱਠੇ ਫਲਾਂ ਅਤੇ ਮਠਿਆਈਆਂ ਦੀ ਵਰਤੋਂ ਘੱਟੋ ਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਸਰੀਰਕ ਕਸਰਤਾਂ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਤੇਜ਼ਾਬੀ ਮਾਦੇ ਨੂੰ ਘਟਾਉਣ ਲਈ ਚਾਹ, ਤਲੀਆਂ ਹੋਈਆਂ ਚੀਜ਼ਾਂ, ਲੂਣ, ਮਿਰਚ, ਦੁੱਧ ਘਿਓ ਘੱਟ ਤੋਂ ਘੱਟ ਖਾਣਾ ਚਾਹੀਦਾ ਹੈ। ਖੁਰਾਕ ਵੀ ਉਮਰ ਅਨੁਸਾਰ ਘਟਾ ਦੇਣੀ ਚਾਹੀਦੀ ਹੈ।
– ਧੂੰਏਂ ਵਾਲੀਆਂ ਸਾਰੀਆਂ ਵਸਤੂਆਂ ਦਾ ਸਾਹ ਕ੍ਰਿਆ ਦੇ ੳੁੱਪਰ ਦੁਰਪ੍ਰਭਾਵ ਤਾਂ ਹੁੰਦਾ ਹੀ ਹੈ ਪਰ ਇਨ੍ਹਾਂ ਵਿੱਚ ਮੱਛਰਾਂ ਨੂੰ ਦੂਰ ਭਜਾਉਣ ਦੇ ਗੁਣ ਵੀ ਹੁੰਦੇ ਹਨ। ਇਸ ਲਈ ਕੁਝ ਫਾਇਦੇ ਲਈ ਥੋੜ੍ਹਾ ਹਰਜਾ ਵੀ ਝੱਲਣਾ ਹੀ ਪੈਂਦਾ ਹੈ।

Back To Top