ਸਮੇਂ ਦਾ ਹਿਸਾਬ ਕਿਤਾਬ

ਮੇਘ ਰਾਜ ਮਿੱਤਰ

ਸਮੇਂ ਦਾ ਹਿਸਾਬ ਕਿਤਾਬ ਰੱਖਣ ਲਈ ਪ੍ਰਾਚੀਨ ਮਾਨਵ ਨੇ ਆਪਣੇ ਜੀਵਨ ਸੰਘਰਸ਼ ਵਿੱਚੋਂ ਅੱਡ ਅੱਡ ਸਮਿਆਂ ਵਿੱਚ ਅੱਡ ਅੱਡ ਢੰਗ ਅਪਣਾਏ ਹਨ। ਪਹਿਲਾਂ ਪਹਿਲ ਤਾਂ ਸੋਟੀ ਖੜ੍ਹੀ ਕਰਕੇ ਉਸਦੇ ਪ੍ਰਛਾਵੇਂ ਤੋਂ ਸਮੇਂ ਦਾ ਹਿਸਾਬ ਕਿਤਾਬ ਲਾਇਆ ਜਾਂਦਾ ਸੀ। ਜਾਂ ਤਾਰਿਆਂ ਦੀ ਟਿੱਕੀ ਵੱਲ ਵੇਖ ਕੇ ਰਾਤ ਦੇ ਪਹਿਰਾਂ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ। ਹੌਲੀ ਹੌਲੀ ਉਹਨੇ ਰੇਤ ਘੜੀ ਇਜਾਦ ਕਰ ਲਈ। ਇੱਕ ਕੌਲੀ ਵਿੱਚ ਗਲੀ ਕਰਕੇ ਬਾਰੀਕ ਰੇਤ ਨੂੰ ਛਾਣ ਕੇ ਪਾ ਦਿੱਤਾ ਜਾਂਦਾ ਸੀ। ਰੇਤ ਹੌਲੀ ਹੌਲੀ ਡਿੱਗਦੀ ਰਹਿੰਦੀ ਇਸ ਤਰ੍ਹਾਂ ਸਮੇਂ ਦਾ ਨਾਪ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਤਾਂ ਰੇਤ ਦੀ ਥਾਂ ਪਾਣੀ ਦੀ ਵਰਤੋਂ ਹੋਣ ਲੱਗ ਪਈ। ਇੱਕ ਕੌਲੀ ਵਿੱਚ ਗਲੀ ਕਰਕੇ ਇਸ ਨੂੰ ਪਾਣੀ ਦੀ ਭਰੀ ਬਾਲਟੀ ਵਿੱਚ ਰੱਖ ਦਿੱਤਾ ਜਾਂਦਾ ਸੀ। ਜਦੋਂ ਕੌਲੀ ਡੁੱਬ ਜਾਂਦੀ ਇਹਨੂੰ ਪਹਿਰ ਕਿਹਾ ਜਾਂਦਾ। ਅੱਜ ਕੱਲ੍ਹ ਦੀਆਂ ਆਧੁਨਿਕ ਘੜੀਆਂ ਵਿੱਚ ਇਲੈਕਟ੍ਰਾਨ ਵਾਚਾਂ ਤਾਂ ਸਿਰਫ਼ ਇਸੇ ਸਦੀ ਦੀਆਂ ਦੇਣ ਹਨ। ਕੱਪੜਾ ਬਣਾਉਣ ਦੇ ਢੰਗ ਵੀ ਇਹਨਾਂ ਦੁਆਰਾ ਵਿਕਸਿਤ ਕਰ ਲਏ ਗਏ ਸਨ। ਈਸਾ ਮਸੀਹ ਦੀ ਮੌਤ ਤੋਂ ਨੌ ਹਜ਼ਾਰ ਸਾਲ ਪਹਿਲਾਂ ਦੇ ਇੱਕ ਪਿੰਡ ਦੀ ਸਭਿਅਤਾ ਦੇ ਚਿੰਨ ਫਲਸਤੀਨ ਵਿੱਚੋਂ ਮਿਲੇ ਹਨ। ਪਹਿਲਾ ਮੱਧ ਏਸ਼ੀਆ ਤੇ ਦੱਖਣੀ ਪੂਰਬੀ ਏਸ਼ੀਆ ਵਿੱਚ ਮੌਸਮ ਵੱਧ ਗਰਮ ਅਤੇ ਸਿਲ੍ਹਾ ਸੀ ਤੇ ਇਹ ਇਲਾਕੇ ਜੰਗਲਾਂ ਨਾਲ ਭਰੇ ਹੋਏ ਸਨ। ਇਹਨਾ ਜੰਗਲਾਂ ਵਿੱਚ ਗੋਰੇ ਰੰਗ ਵਾਲੀਆਂ ਨਾਰਡਿਕ ਜਾਤਾਂ ਦੀਆਂ ਟੋਲੀਆਂ ਘੁੰਮਿਆ ਕਰਦੀਆਂ ਸਨ। ਇਹ ਜਾਤੀਆਂ ਜੰਗਲਾਂ ਨੂੰ ਸਾਫ ਕਰਕੇ ਖੇਤੀ ਯੋਗ ਬਣਾ ਲੈਂਦੀਆਂ ਤੇ ਪਸ਼ੂ ਪਾਲਦੀਆਂ। ਮੌਸਮ ਦੇ ਬਦਲਣ ਨਾਲ ਇਹ ਥਾਂ ਵੀ ਬਦਲ ਜਾਂਦੇ ਸਨ। ਇਹ ਆਪਣੇ ਗੱਡਿਆਂ ਵਿੱਚ ਸਮਾਨ ਲੱਦ ਕੇ ਅਤੇ ਇੱਕ ਥਾਂ ਤੋਂ ਦੂਜੇ ਨੂੰ ਕੂਚ ਕਰ ਦਿੰਦੇ ਸਨ। ਕੁਝ ਚਿਰ ਟਿਕਣ ਲਈ ਇਹ ਮਿੱਟੀ ਤੇ ਸਰਕੰਡੇ ਦੀਆਂ ਝੁੱਗੀਆਂ ਵੀ ਉਸਾਰ ਲੈਂਦੇ ਸਨ। ਇਹ ਨਾਰਡਿਕ ਜਾਤ ਦੇ ਲੋਕ ਆਪਣੇ ਮੁਰਦਿਆਂ ਦਾ ਲੱਕੜੀ ਨਾਲ ਸੰਸਕਾਰ ਕਰਦੇ ਸਨ ਤੇ ਉਹਨਾਂ ਦੀ ਰਾਖ ਨੂੰ ਘੜੇ ਵਿੱਚ ਪਾ ਕੇ ਜ਼ਮੀਨ ਵਿੱਚ ਦੱਬ ਕੇ ਉਸ ਉੱਪਰ ਮਿੱਟੀ ਦੀ ਗੋਲ ਮਟੀ ਬਣਾ ਦਿੰਦੇ ਸਨ। ਆਰੀਆ ਕੌਮ ਦੇ ਵੱਡ ਵਡੇਰੇ ਇਹ ਲੋਕ ਈਸਾ ਮਸੀਹ ਤੋਂ ਇੱਕ ਹਜ਼ਾਰ ਸਾਲ ਪਹਿਲਾਂ ਉੱਤਰੀ ਭਾਰਤ ਵਿੱਚ ਆ ਗਏ। ਇੱਥੇ ਇਹਨਾਂ ਦਾ ਵਾਸਤਾ ਪਹਿਲਾਂ ਹੀ ਰਹਿ ਰਹੀਆਂ ਦਰਾਵੜ ਕੌਮਾਂ ਨਾਲ ਪਿਆ। ਆਪਣੀ ਹੁਸ਼ਿਆਰੀ ਨਾਲ ਇਹਨਾਂ ਨੇ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਦੱਖਣੀ ਭਾਰਤ ਵੱਲ ਧੱਕ ਦਿੱਤਾ। ਇਸ ਤਰ੍ਹਾਂ ਅੱਜ ਉੱਤਰੀ ਭਾਰਤ ਵਿੱਚ ਰਹਿ ਰਹੇ ਬਹੁਤੇ ਲੋਕ ਇਹਨਾਂ ਆਰੀਆ ਕੌਮਾਂ ਦੀ ਹੀ ਸੰਤਾਨ ਹਨ।
ਇਸ ਤਰ੍ਹਾਂ ਕਰੋੜਾਂ ਸਾਲਾਂ ਦੀ ਮਿੱਟੀ ਤੋਂ ਮਨੁੱਖ ਤੱਕ ਦੀ ਇਹ ਯਾਤਰਾ ਅੱਜ ਦੇ ਪੜਾਅ ਤੇ ਪਹੁੰਚੀ ਹੈ। ਅਜੇ ਇਹ ਵਿਕਾਸ ਰੁਕਿਆ ਨਹੀਂ ਹੈ ਅਤੇ ਨਾ ਹੀ ਇਸਨੇ ਰੁਕਣਾ ਹੈ। ਹੋਰ ਲੱਖਾਂ ਸਾਲਾਂ ਤੱਕ ਮਨੁੱਖ ਨੇ ਅੱਜ ਤੋਂ ਹਜ਼ਾਰਾਂ ਗੁਣਾ ਵਧੀਆ ਬਣਨਾ ਹੀ ਹੈ। ਆਓ ਇਸ ਵਿਕਾਸ ਦੇ ਯੁੱਗ ਵਿੱਚ ਹੋਰ ਵਿਕਾਸ ਕਰਨ ਲਈ ਵਿਗਿਆਨ ਦੇ ਹਾਣ ਦੇ ਬਣੀਏ।

Back To Top