ਮੇਘ ਰਾਜ ਮਿੱਤਰ
ਲਗਭੱਗ ਛੇ ਕਰੋੜ ਵਰੇ੍ਹ ਪਹਿਲਾਂ ਧਰਤੀ ਤੇ ਜੀਵ ਹੀ ਜੀਵ ਸਨ। ਪਰ ਇਸ ਸਮੇਂ ਧਰਤੀ ਤੇ ਹੋਈਆਂ ਵੱਡੀਆਂ ਤਬਦੀਲੀਆਂ ਨੇ ਬਹੁਤ ਸਾਰੇ ਜੀਵਾਂ ਨੂੰ ਮਾਰ ਮੁਕਾ ਦਿੱਤਾ। ਇਹਨਾਂ ਜੀਵਾਂ ਦੇ ਵੱਡੇ ਵੱਡੇ ਝੁੰਡ ਧਰਤੀ ਦੀਆਂ ਤੈਹਾਂ ਵਿੱਚ ਗਰਕ ਹੁੰਦੇ ਰਹੇ। ਆਕਸੀਜਨ ਦੀ ਅਣਹੋਂਦ ਕਾਰਨ ਇਹਨਾਂ ਦਾ ਸਰੀਰ ਬਗੈਰ ਨਸ਼ਟ ਹੋਏ ਧਰਤੀ ਦੀਆਂ ਪਰਤਾਂ ਵਿੱਚ ਜਮ੍ਹਾ ਹੁੰਦੇ ਰਹੇ। ਇਹਨਾਂ ਮ੍ਰਿਤਕ ਜੀਵਾਂ ਦੀ ਸਰੀਰਾਂ ਦੀ ਚਰਬੀ ਹੀ ਤੇਲ ਦਾ ਰੂਪ ਧਾਰਨ ਕਰ ਗਈ। ਅੱਜ ਸਾਡੀ ਪ੍ਰਿਥਵੀ ਦੀਆਂ ਤਹਿਆਂ ਵਿੱਚ ਮਿਲਣ ਵਾਲਾ ਤੇਲ ਇਹਨਾਂ ਜੀਵਾਂ ਦੀ ਹੀ ਪੈਦਾਇਸ਼ਹੈ।
                        
                        
                        
                        
                        
                        
                        
                        
                        
		