ਮੇਘ ਰਾਜ ਮਿੱਤਰ
ਭੂਚਾਲਾਂ ਦੀਆਂ ਤਰੰਗਾਂ ਦੀ ਸਹਾਇਤਾ ਨਾਲ ਮਨੁੱਖ ਨੇ ਧਰਤੀ ਦੀ ਅੰਦਰੂਨੀ ਬਣਤਰ ਬਾਰੇ ਕਾਫੀ ਅੰਦਾਜ਼ੇ ਲਾਏ ਹਨ। ਹੁਣ ਤੱਕ ਕੀਤੇ ਅਧਿਐਨ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਧਰਤੀ ਦੇ ਅੰਦਰ ਤਿੰਨ ਪਰਤਾਂ ਹਨ।
ਸਭ ਤੋਂ ਉੱਪਰਲੀ ਪਰਤ ਨੂੰ ਪੇਪੜੀ ਕਿਹਾ ਜਾਂਦਾ ਹੈ। ਇਸ ਦੀ ਮੋਟਾਈ ਸੌਲਾਂ ਕਿਲੋਮੀਟਰ ਤੋਂ ਲੈ ਕੇ ਪੰਜਾਹ ਕਿਲੋਮੀਟਰ ਤੱਕ ਹੈ। ਇਹ ਪਰਤ ਮੁੱਖ ਰੂਪ ਵਿੱਚ ਮਿੱਟੀ ਅਤੇ ਚੱਟਾਨਾਂ ਦੀ ਬਣੀ ਹੋਈ ਹੈ ਜਿਸ ਨੂੰ ਸਿਲੀਕਾ ਵੀ ਕਿਹਾ ਜਾਂਦਾਹੈ।
ਧਰਤੀ ਦੀ ਦੂਸਰੀ ਪਰਤ ਮੈਂਟਲ ਅਖਵਾਉਂਦੀ ਹੈ। ਇਸਦੀ ਡੂੰਘਾਈ 2880 ਕਿਲੋਮੀਟਰ ਹੈ। ਇਹ ਮੁੱਖ ਤੌਰ ਤੇ ਲੋਹੇ ਅਤੇ ਮੈਗਨੀਸ਼ੀਅਮ ਤੋਂ ਬਣੀ ਹੈ। ਇਸ ਵਿੱਚ ਠੋਸ ਚੱਟਾਨਾਂ ਵੀ ਹਨ ਇਸਦਾ ਕੁੱਲ ਆਇਤਨ ਧਰਤੀ ਦੇ ਆਇਤਨ ਦਾ 80% ਹੈ। ਤੇ ਇਸਦਾ ਭਾਰ ਧਰਤੀ ਦੇ ਭਾਰ ਦਾ 67% ਹੈ। ਇਸ ਵਿੱਚ ਲੋਹਾ ਤੇ ਮੈਗਨੀਸ਼ੀਅਮ ਪਿਘਲੀ ਹੋਈ ਲੁੱਕ ਦੀ ਤਰ੍ਹਾਂ ਵਹਿੰਦਾ ਹੈ।
ਧਰਤੀ ਦੇ ਕੇਂਦਰ ਵਾਲੇ ਭਾਗ ਨੂੰ ਕੌਰ ਕਹਿੰਦੇ ਹਨ। ਇਸ ਵਿੱਚ ਵੱਧ ਘਣਤਾ ਵਾਲੇ ਪਦਾਰਥ ਲੋਹਾ ਤੇ ਨਿਕਲ ਹਨ। ਇਸਦਾ ਤਾਪਮਾਨ ਲੱਗਭੱਗ ਚਾਰ ਹਜ਼ਾਰ ਦਰਜੇ ਸੈਲਸੀਅਸ ਹੈ। ਉੱਚ ਦਬਾਉ ਕਾਰਨ ਲੋਹਾ ਠੋਸ ਅਵਸਥਾ ਵਿੱਚ ਹੀ ਹੈ। ਕੋਰ ਦੀ ਬਾਹਰਲੀ ਪਰਤ ਵਿੱਚ ਦਬਾਅ ਘੱਟ ਹੋਣ ਕਾਰਨ ਲੋਹਾ ਪਿਘਲੀ ਹਾਲਤ ਵਿੱਚ ਵੀ ਮੌਜੂਦ ਹੈ।
