ਪੁਲਾੜ ਯਾਤਰੀ ਪੁਲਾੜ ਵਿੱਚ ਕੰਮ ਕਿਵੇਂ ਕਰਦਾ ਹੈ?

ਮੇਘ ਰਾਜ ਮਿੱਤਰ

ਪੁਲਾੜ ਵਿੱਚ ਪੁਲਾੜ ਯਾਤਰੀ ਨੂੰ ਵੱਡੀਆਂ ਸਮੱਸਿਆਂਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਾੜ ਵਿੱਚ ਕੋਈ ਹਵਾ ਨਹੀਂ ਹੁੰਦੀ ਇਸ ਲਈ ਉਸਨੂੰ ਸਾਹ ਲੈਣ ਲਈ ਆਕਸੀਜਨ ਦੇ ਸਿੰਲਡਰ ਆਪਣੇ ਨਾਲ ਲੈ ਕੇ ਜਾਣੇ ਪੈਂਦੇ ਹਨ। ਹਵਾ ਨਾ ਹੋਣ ਕਰਕੇ ਵਾਯੂ ਮੰਡਲ ਦਾ ਦਬਾਉ ਬਣਾਇਆ ਹੁੰਦਾ ਹੈ। ਪੁਲਾੜ ਵਿੱਚ ਕੋਈ ਗੁਰੂਤਾ ਖਿੱਚ ਨਹੀਂ ਹੁੰਦੀ। ਇਸ ਲਈ ਉਸਨੂੰ ਚੀਜ਼ ਨੂੰ ਫੜਨ ਭੋਜਨ ਚਿਥਣ ਵਰਗੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਪੁਲਾੜ ਯਾਤਰੀ ਟਿਊਬਾਂ ਵਿੱਚ ਭਰਿਆਂ ਤਰਲ ਭੋਜਨ ਹੀ ਪੀਂਦੇ ਹਨ। ਉਹਨਾਂ ਨੂੰ ਆਪਣੇ ਸਰੀਰ ਦੇ ਮਲ ਤਿਆਗ ਨੂੰ ਨਸ਼ਟ ਕਰਨ ਵਿੱਚ ਵੀ ਸਮੱਸਿਆਵਾਂ ਹੁੰਦੀਆਂ ਹਨ। ਤਰਲ ਮਲ ਤਿਆਗ ਨੂੰ ਉਹ ਪੰਪ ਰਾਹੀਂ ਰੌਕੇਟ ਤੋਂ ਬਾਹਰ ਸੁੱਟ ਦਿੰਦੇ ਹਨ ਜਿੱਥੇ ਉਹ ਗੈਸ ਵਿੱਚ ਬਦਲ ਜਾਂਦੇ ਹਨ। ਠੋਸ ਮਲ ਤਿਆਗ ਵਿੱਚ ਰਸਾਇਣਿਕ ਦਵਾਈਆਂ ਪਾ ਕੇ ਉਹਨਾਂ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਧਰਤੀ ਤੇ ਆਉਣ ਸਮੇਂ ਸੁੱਟ ਦਿੱਤਾ ਜਾਂਦਾ ਹੈ। ਹਵਾ ਨਾ ਹੋਣ ਕਾਰਨ ਉਹਨਾਂ ਨੂੰ ਪੁਲਾੜ ਵਿੱਚ ਗੱਲਬਾਤ ਕਰਨ ਦੀ ਔਖ ਹੁੰਦੀ ਹੈ। ਇਸ ਲਈ ਉਹ ਵਾਇਰਲੈਸ ਦਾ ਇਸਤੇਮਾਨ ਕਰਦੇ ਹਨ। ਰਾਕੇਟ ਵਿੱਚ ਅਜਿਹੇ ਕੈਬਨ ਵੀ ਹੁੰਦੇ ਹਨ ਜਿੱਥੇ ਧਰਤੀ ਦ। ਵਾਯੂਮੰਡਲ ਦੇ ਬਰਾਬਰ ਦਬਾਉ ਤਾਪਮਾਨ ਅਤੇ ਹਵਾ ਦੀ ਮਾਤਰਾ ਦਾ ਪ੍ਰਬੰਧ ਹੁੰਦਾ ਹੈ।

Back To Top