ਰੋਬਟ ਕਿਵੇਂ ਕੰਮ ਕਰਦਾ ਹੈ?

ਮੇਘ ਰਾਜ ਮਿੱਤਰ

ਰੋਬਟ ਇੱਕ ਅਜਿਹੀ ਸਵੈਚਾਲਿਤ ਮਸ਼ੀਨ ਹੁੰਦੀ ਹੈ ਜਿਹੜੀ ਬਹੁਤ ਸਾਰੇ ਮਨੁੱਖੀ ਕੰਮ ਕਰਦੀ ਹੈ। ਇਹ ਮਨੁੱਖੀ ਹੁਕਮਾਂ ਦਾ ਪਾਲਣ ਕਰਦੀ ਹੈ। ਇਹ ਬਹੁਤ ਸਾਰੇ ਅਜਿਹੇ ਕੰਮ ਵੀ ਕਰ ਸਕਦੀ ਹੈ ਜਿਹੜੇ ਮਨੁੱਖ ਦੁਆਰਾ ਨਹੀਂ ਕੀਤੇ ਜਾ ਸਕਦੇ ਹਨ। ਉਦਾਹਰਨ ਦੇ ਤੌਰ ਤੇ ਰੋਬਟ ਗਰਮ ਲੋਹੇ ਨੂੰ ਚੁੱਕ ਸਕਦੇ ਹਨ। ਜ਼ਹਿਰੀਲੇ ਵਾਤਾਵਰਣ ਵਿੱਚ ਕੰਮ ਕਰ ਸਕਦੇ ਹਨ। ਇਹ ਪ੍ਰਮਾਣੂ ਭੱਠੀਆਂ ਵਿੱਚ ਜਿੱਥੇ ਮਨੁੱਖਾਂ ਤੇ ਖਤਰਨਾਕ ਕਿਰਨਾਂ ਦਾ ਅਸਰ ਹੋ ਸਕਦਾ ਹੇੈ ਉੱਥੇ ਵੀ ਕੰਮ ਕਰਨ ਦੇ ਯੋਗ ਹੁੰਦੇ ਹਨ। ਬਹੁਤੇ ਰੋਬਟ ਕੰਪਿਉਟਰਾਂ ਰਾਹੀਂ ਚਲਾਏ ਜਾਂਦੇ ਹਨ। ਇਹ ਆਮ ਤੌਰ ਤੇ ਉੱਪਰ ਹੇਠਾਂ ਹੋ ਸਕਦੇ ਹਨ, ਚੀਜ਼ਾਂ ਫੜ ਸਕਦੇ ਹਨ। ਰੋਬਟ ਵਿੱਚ ਕੰਪਿਉਟਰ, ਬਿਜਲੀ ਦੀ ਮੋਟਰ, ਸਵਿੱਚ ਆਦਿ ਲੱਗੇ ਹੁੰਦੇ ਹਨ। ਅਮਰੀਕਾ ਅਤੇ ਜਪਾਨ ਵੱਲੋਂ ਰੋਬਟਾਂ ਦੇ ਬੇਸ਼ੁਮਾਰ ਕੰਮ ਕਰਵਾਏ ਜਾਂਦੇ ਹਨ। ਘਰੇਲੂ ਰੋਬਟਾਂ ਤੋਂ ਬਜਾਰੀ ਸਮਾਨ ਮੰਗਵਾਇਆ ਜਾਂਦਾ ਹੈ। ਬਹੁਤ ਸਾਰੇ ਜਹਾਜ਼ ਵੀ ਰੋਬਟਾਂ ਦੁਆਰਾ ਚਲਾਏ ਜਾਂਦੇ ਹਨ। ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਰੋਬਟਾਂ ਨੇ ਮਨੁੱਖੀ ਹੱਥਾਂ ਨੂੰ ਬਿਲਕੁਲ ਵਿਹਲੇ ਕਰ ਦੇਣਾ ਹੈ।

Back To Top