ਐਕਸਰੇ ਕੀ ਹੁੰਦੇ ਹੈ?

ਮੇਘ ਰਾਜ ਮਿੱਤਰ

ਐਕਸਰੇ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਸਾਨੂੰ ਕੈਥੋਡ ਕਿਰਨਾਂ ਬਾਰੇ ਕੁਝ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਕਿਸੇ ਕੱਚ ਦੀ ਟਿਊਬ ਵਿੱਚੋਂ ਹਵਾ ਕੱਢ ਕੇ ਇਸ ਦਾ ਦਬਾਉ ਬਹੁਤ ਘੱਟ ਕੀਤਾ ਜਾਵੇ ਅਤੇ ਦੋ ਇਲੈਕਟਾਡ ਲਾ ਕੇ ਇਸ ਵਿੱਚ ਉੱਚ ਵੋਲਟੇਜ ਦੀ ਬਿਜਲੀ ਲੰਘਾਈ ਜਾਵੇ ਤਾਂ ਇਸ ਤੋ ਅਜਿਹੀਆਂ ਕਿਰਨਾਂ ਨਿਕਲਣ ਲੱਗ ਪੈਂਦੀਆਂ ਹਨ ਜਿਹੜੀਆਂ ਕੱਚ ਦੀ ਟਿਊੁੂਬ ਵਿੱਚੋਂ ਹਵਾ ਕੱਢ ਕੇ ਇਸ ਦਾ ਦਬਾਉ ਬਹੁਤ ਘੱਟ ਕੀਤਾ ਜਾਵੇ ਅਤੇ ਦੋ ਇਲੇੈਕਟ੍ਰਾਡ ਲਾ ਕੇ ਇਸ ਵਿੱਚ ਉੱਚ ਵੋਲਟੇਜ ਦੀ ਬਿਜਲੀ ਲੰਘਾਈ ਜਾਵੇ ਤਾਂ ਇਸ ਤੋ ਅਜਿਹੀਆਂ ਕਿਰਨਾਂ ਨਿਕਲਣ ਲੱਗ ਪੈਂਦੀਆਂ ਹਨ ਜਿਹੜੀਆਂ ਕੱਚ ਦੀ ਟਿਊਬ ਦੀਆਂ ਦੀਵਾਰਾਂ ਨੂੰ ਚਮਕਣ ਲਾ ਦਿੰਦੀਆਂ ਹਨ। ਇਹਨਾਂ ਕਿਰਨਾਂ ਨੂੰ ਕੈਥੋਡ ਕਿਰਨਾਂ ਕਿਹਾ ਜਾਂਦਾ ਹੈ। ਹੁਣ ਜੇ ਇਹ ਕਿਰਨਾਂ ਟੰਗਸਟਨ ਦੀ ਧਾਤ ਤੇ ਟਕਰਾਈਆਂ ਜਾਣ ਤਾਂ ਇਸ ਵਿੱਚੋ ਇੱਕ ਹੋਰ ਕਿਸਮ ਦੀਆਂ ਕਿਰਨਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹਨਾਂ ਨੂੰ ਐਕਸ ਕਿਰਨਾਂ ਕਹਿੰਦੇ ਹਾਂ। ਇਹ ਕਿਰਨਾਂ ਮਨੁੱਖੀ ਮਾ ਵਿੱਚੋਂ ਤਾਂ ਲੰਘ ਸਕਦੀਆਂ ਹਨ ਪਰ ਹੱਡੀਆਂ ਵਿੱਚੋਂ ਨਹੀਂ ਲੰਘ ਸਕਦੀਆਂ। ਇਸ ਕਰਕੇ ਇਹ ਮਨੁੱਖੀ ਸਰੀਰਾਂ ਵਿੱਚ ਟੁੱਟੀਆਂ ਹੱਡੀਆਂ ਦਾ ਪਤਾ ਲਾਉਣ ਲਈ ਵਰਤੀਆਂ ਜਾਂਦੀਆਂ ਹਨ। ਇਸ ਦੀ ਵਰਤੋਂ ਨਾਲ ਬੰਦ ਅਟੇਚੀਆਂ ਵਿੱਚੋਂ ਸੋਨੇ ਆਦਿ ਦਾ ਪਤਾ ਲਾਇਆ ਜਾਂਦਾ ਹੈ। ਧਰਤੀ ਵਿੱਚ ਲਕੋਏ ਕਾਲੇ ਧਨ ਨੂੰ ਲੱਭਣ ਲਈ ਵੀ ਇਹ ਕਿਰਨਾਂ ਸਹਾਈ ਹੁੰਦੀਆਂ ਹਨ।

Back To Top