ਲੀਪ ਦਾ ਸਾਲ ਕਿਉਂ ਹੁੰਦਾ ਹੈ?

ਮੇਘ ਰਾਜ ਮਿੱਤਰ

ਸਾਡੀ ਧਰਤੀ ਸੂਰਜ ਦੁਆਲੇ ਇੱਕ ਚੱਕਰ 365 ਦਿਨ,5 ਘੰਟੇ 48 ਮਿੰਟ ਅਤੇ 48 ਸੈਕਿੰਡ ਵਿੱਚ ਪੂਰਾ ਕਰਦੀ ਹੈ। ਇਸ ਲਈ ਹਿਸਾਬਦਾਨਾਂ ਨੇ ਸਧਾਰਨ ਸਾਲ ਨੂੰ 365 ਦਿਨ ਦਾ ਹੀ ਲਿਆ ਹੈ। ਪਰ 5 ਘੰਟੇ 48 ਮਿੰਟ ਅਤੇ 48 ਸੈਕਿੰਡ ਜੋ ਹਰ ਸਾਲ ਇਹਨਾਂ ਕੋਲ ਫਾਲਤੂ ਬਚ ਜਾਂਦੇ ਹਨ ਉਸਨੂੰ ਪੂਰਾ ਕਰਨ ਲਈ ਉਹਨਾਂ ਇਸ ਨੂੰ ਪੂਰੇ ਛੇ ਘੰਟੇ ਮੰਨ ਕੇ ਹਰ ਚੌਥੇ ਸਾਲ ਲੀਪ ਦਾ ਹੁੰਦਾ ਹੈ। ਇੱਥੇ ਹੀ ਬੱਸ ਨਹੀਂ ਇਸੇ ਤਰ੍ਹਾਂ ਹਰ 11 ਮਿੰਟ, 12, ਸੈਕਿੰਡ ਦੀ ਕੀਤੀ ਵੱਧ ਖਪਤ ਨੂੰ ਪੂਰਾ ਕਰਨ ਲਈ ਉਹਨਾਂ ਨੇ ਹਰ ਸੌਵੇਂ ਸਾਲ ਨੂੰ ਲੀਪ ਦਾ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਸੰਨ 1900 ਭਾਵੇਂ 4 ਤੇ ਵੰਡਿਆ ਜਾਂਦਾ ਹੈ ਪਰ ਇਹ ਲੀਪ ਦਾ ਸਾਲ ਨਹੀਂ ਸੀ। ਇਸ ਤਰ੍ਹਾਂ ਕਰਦੇ ਸਮੇਂ ਵੀ ਵਿਗਿਆਨੀਆਂ ਕੋਲ ਕੁਝ ਸਮਾਂ ਵਾਧੂ ਬਚ ਜਾਂਦਾ ਹੈ ਇਸ ਲਈ ਉਹ 400 ਤੇ ਵੰਡੀ ਜਾਣ ਵਾਲੀ ਸਦੀ ਨੂੰ ਲੀਪ ਦਾ ਗਿਣ ਲੈਂਦੇ ਹਨ। ਇਸ ਕਰਕੇ ਸੰਨ 2000 ਲੀਪ ਦਾ ਸਾਲ ਹੋਵੇਗਾ।

Back To Top