ਮੇਘ ਰਾਜ ਮਿੱਤਰ
ਪਹਾੜਾਂ ਦੀਆਂ ਗੁਫਾਵਾਂ ਵਿੱਚ ਬਹੁਤ ਹੀ ਅਜੀਬ ਕਿਸਮ ਦੇ ਵਰਤਾਰੇ ਵਾਪਰਦੇ ਰਹਿੰਦੇ ਹਨ। ਚਲਾਕ ਵਿਅਕਤੀ ਇਹਨਾਂ ਕੁਦਰਤੀ ਵਰਤਾਰਿਆਂ ਦੇ ਵਾਪਰਨ ਦੇ ਕਾਰਨਾਂ ਦੀ ਵਿਆਖਿਆ ਕਰਨ ਦੀ ਬਜਾਇ ਇਹਨਾਂ ਨੂੰ ਚਮਤਕਾਰਾਂ ਦੇ ਨਾਲ ਜੋੜ ਲੈਂਦੇ ਹਨ। ਇਸ ਤਰ੍ਹਾਂ ਭੋਲੇ ਭਾਲੇ ਲੋਕਾਂ ਦੀ ਆਰਥਕ ਲੁੱਟ ਸ਼ੁਰੂ ਹੋ ਜਾਂਦੀ ਹੈ। ਆਮ ਤੌਰ ਤੇ ਚੂਨ ਦੀਆਂ ਗੁਫਾਵਾਂ ਵਿੱਚੋ ਜਦ ਛੱਤ ਤੋਂ ਪਾਣੀ ਦਾ ਕੋਈ ਤੁਪਕਾ ਕੁਝ ਚੂਨਾ ਨਾਲ ਹੀ ਛੱਡ ਕੇ ਹੇਠਾਂ ਡਿੱਗ ਪੈਂਦਾ ਹੈ ਅਤੇ ਇਸ ਤਰ੍ਹਾਂ ਛੱਤ ਦੇ ਹੇਠਲੇ ਪਾਸੇ ਨੂੰ ਚੂਨਾ ਦੀ ਲੰਬਾਈ ਵਧਣੀ ਸ਼ੁਰੂ ਹੋ ਜਾਂਦੀ ਹੈ। ਹੇਠ ਡਿਗਿਆ ਤੁਪਕਾ ਵੀ ਕੁਝ ਚੂਨਾ ਜਮੀਨ ਤੇ ਛੱਡ ਕੇ ਖੁਸ਼ਕਾ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਉਚਾਈ ਵਰਗੀ ਰਹਿੰਦੀ ਹੈ। ਇਸ ਕਰਕੇ ਸੈਂਕੜੇ ਸਾਲਾਂ ਵਿੱਚ ਕਈ ਗੁਫਾਵਾਂ ਦੇ ਹੇਠਲੇ ਅਤੇ ਉਪਰਲੇ ਚੂਨੇ ਦੇ ਵਧਾਰੇ ਮਿਲ ਜਾਂਦੇ ਹਨ ਇਸ ਤਰ੍ਹਾਂ ਪੂਰੇ ਦੇ ਪੁੂਰੇ ਥਮਲੇ ਬਣ ਜਾਂਦੇ ਹਨ।
ਬਰਫ ਦੇ ਸ਼ਿਵਲਿੰਗ ਵਿੱਚ ਵੀ ਅਜਿਹਾ ਹੀ ਹੁੰਦਾ ਹੈ। ਕਿਸੇ ਗੁਫਾ ਦੀ ਛੱਤ ਤੋਂ ਉੱਪਰਲੇ ਪਾਸੇ ਸੂਰਜ ਦੀ ਗਰਮੀ ਨਾਲ ਕੁਝ ਬਰਫ ਪਿਘਲ ਜਾਂਦੀ ਹੈ ਅਤੇ ਸੁਰਾਖ ਰਾਹੀਂ ਗੁਫਾ ਵਿੱਚ ਤੁਪਕਿਆਂ ਦੇ ਰੂਪ ਵਿੱਚ ਡਿੱਗਣੀ ਸ਼ੁਰੂ ਹੋ ਜਾਂਦੀ ਹੈ। ਗੁਫਾ ਵਿੱਚ ਤਾਪਮਾਨ ਸਿਫਰ ਦਰਜੇ ਤੋਂ ਘੱਟ ਹੋਣ ਕਾਰਨ ਇਹ ਤੁਪਕੇ ਜੰਮਦੇ ਰਹਿੰਦੇ ਹਨ। ਕਈ ਦਿਨਾਂ ਵਿੱਚ ਵਿੱਚ ਬਰਫ ਦੀ ਉਚਾਈ ਕਾਫੀ ਹੋ ਜਾਂਦੀ ਹੈ। ਕਈ ਵਾਰੀ ਤਾਂ ਅਜਿਹੇ ਬਰਫ ਦੇ ਸ਼ਿਵਲਿੰਗ ਹੱਥਾਂ ਨਾਲ ਹੀ ਬਣਾ ਦਿੱਤੇ ਜਾਂਦੇ ਹਨ।