ਮੇਘ ਰਾਜ ਮਿੱਤਰ
ਇਹ ਕਹਿਣਾ ਕਿ ਧਰਤੀ ਉੱਤੇ ਇਸਦੇ ਨਜ਼ਦੀਕ ਚੰਦਰਮਾ ਤੇ ਹੋਰ ਗ੍ਰਹਿਆਂ ਦਾ ਇਸ ਉੱਤੇ ਕੋਈ ਪ੍ਰਭਾਵ ਨਹੀਂ ਬਿਲਕੁਲ ਹੀ ਫਜੂਲ ਗੱਲ ਹੈ। ਨਿਊਟਨ ਅਨੁਸਾਰ ਸੰਸਾਰ ਵਿੱਚ ਹਰੇਕ ਵਸਤੂ ਦੂਸਰੀ ਵਸਤੂ ਨੂੰ ਆਪਣੇ ਵੱਲ ਉਸ ਬਲ ਨਾਲ ਖਿਚਦੀ ਹੈ ਜਿਹੜਾ ਉਹਨਾਂ ਦੇ ਭਾਰਾਂ ਦੇ ਗੁਣਨਫਲ ਨਾਲ ਤਾਂ ਸਿੱਧਾ ਸਬੰਧ ਰੱਖਦੀ ਹੈ ਪਰ ਉਹਨਾਂ ਵਿਚਾਕਾਰਲੀ ਦੂਰੀ ਦੇ ਵਰਗ ਨਾਲ ਉਲਟਾ ਸਬੰਧ ਰੱਖਦੀ ਹੈ। ਸੂਰਜ ਅਤੇ ਦੂਸਰੇ ਗ੍ਰਹਿ ਭਾਵੇਂ ਪੁੰਜ ਵਿੱਚ ਬਹੁਤ ਭਾਰੇ ਹਨ ਪਰ ਉਹਨਾਂ ਦੀ ਦੂਰੀ ਦੇ ਵਰਗ ਨਾਲ ਉਲਟਾ ਸਬੰਧ ਰੱਖਦੀ ਹੈ। ਸੂਰਜ ਅਤੇ ਦੂਸਰੇ ਗ੍ਰਹਿ ਭਾਵੇਂ ਪੁੰਜ ਵਿੱਚ ਬਹੁਤ ਭਾਰੇ ਹਨ ਪਰ ਉਹਨਾਂ ਦੀ ਦੂਰੀ ਬਹੁਤ ਜਿਆਦਾ ਹੈ। ਇਸ ਲਈ ਉਹਨਾਂ ਦਾ ਸਾਡੀ ਧਰਤੀ ਤੇ ਬਹੁਤ ਪ੍ਰਭਾਵ ਦਾ ਮਾਤਰ ਹੀ ਹੁੰਦਾ ਹੈ। ਪਰ ਚੰਦਰਮਾ ਸਾਡੀ ਧਰਤੀ ਤੋਂ ਸਿਰਫ ਚਾਰ ਲੱਖ ਕਿਲੋਮੀਟਰ ਦੂਰ ਹੀ ਹੈ ਇਸ ਲਈ ਇਸ ਦਾ ਪ੍ਰਭਾਵ ਬਹੁਤ ਜਿਆਦਾ ਹੁੰਦਾ ਹੈ। ਚੰਦਰਮਾ ਧਰਤੀ ਦੁਆਲੇ ਇੱਕ ਚੱਕਰ 24 ਘੰਟੇ ਅਤੇ 50 ਮਿੰਟ ਵਿੱਚ ਪੂਰਾ ਕਰਦਾ ਹੈ। ਇਸ ਕਾਰਨ ਪਾਣੀ ਹਰ 12 ਘੰਟੇ ਵਿੱਚ 25 ਮਿੰਟ ਬਾਅਦ ਉੱਪਰ ਉੱਠਦਾ ਹੈ। ਇੱਕ ਦਿਨ ਅਤੇ ਰਾਤ ਵਿੱਚ ਲੱਗਭੱਗ ਦੋ ਵਾਰ ਜਵਾਰ ਭਾਟਾ ਆਉਂਦਾ ਹੈ। ਜਦੋਂ ਸੂਰਜ ਅਤੇ ਚੰਦਰਮਾ ਇੱਕ ਦਿਸ਼ਾ ਵਿੱਚ ਅਤੇ ਇੱਕ ਸੇਧ ਵਿੱਚ ਹੋਣ ਤਾਂ ਇਹ ਜਵਾਰ ਹੋਰ ਵੀ ਉੱਚੇ ਹੋ ਜਾਂਦੇ ਹਨ। ਜਵਾਰ ਨਾਲ ਸਮੁੰਦਰ ਵਿੱਚ ਲਹਿਰਾਂ ਚਲਦੀਆਂ ਹਨ ਜੋ ਬਹੁਤ ਸਾਰੀਆਂ ਸਮੁੰਦਰੀ ਵਸਤੂਆਂ ਨੂੰ ਕਿਨਾਰਿਆਂ ਤੇ ਪਹੁੰਚਾ ਦਿੰਦੀਆਂ ਹਨ।