ਮੇਘ ਰਾਜ ਮਿੱਤਰ
ਗਲੇਸ਼ੀਅਰ ਬਰਫ ਦੇ ਬਹੁਤ ਵੱਡੇ ਵੱਡੇ ਟੁਕੜੇ ਹੁੰਦੇ ਹਨ ਜਿਹਨਾਂ ਦਾ ਦਸਵਾਂ ਹਿੱਸਾ ਪਾਣੀ ਤੋਂ ਬਾਹਰ ਹੁੰਦਾ ਹੈ ਅਤੇ 9 ਹਿੱਸੇ ਪਾਣੀ ਵਿੱਚ ਹੁੰਦੇ ਹਨ। ਇਹ ਬਰਫ਼ ਦੇ ਟੁਕੜੇ ਕਈ ਕਈ ਕਿਲੋਮੀਟਰ ਲੰਬੇ ਅਤੇ ਚੌੜੇ ਹੁੰਦੇ ਹਨ। ਵੱਡੇ ਵੱਡੇ ਸਮੁੰਦਰੀ ਜਹਾਜ਼ਾਂ ਨੂੰ ਡੁਬੋ ਦਿੰਦੇ ਹਨ। ਇਹ ਟੁਕੜੇ ਪਾਣੀ ਵਿੱਚ ਕਿਉਂ ਤੈਰਦੇ ਤੈਰਦੇ ਹਨ? ਕਿਉਂਕਿ ਵਿਗਿਆਨਕ ਨਿਯਮ ਸਦੀਵੀ ਸੱਚ ਹੁੰਦੇ ਹਨ ਇਹ ਸਮੇਂ, ਸਥਾਨ ਅਤੇ ਅਕਾਰ ਨਾਲ ਨਹੀਂ ਬਦਲਦੇ ਹਨ। ਤੁਹਾਡੇ ਘਰ ਪਾਣੀ ਦੇ ਗਿਲਾਸ ਵਿੱਚ ਤੈਰ ਰਿਹਾ ਬਰਫ਼ ਦਾ ਟੁਕੜਾ ਅਤੇ ਸਮੁੰਦਰ ਵਿੱਚ ਤੈਰ ਰਿਹਾ ਸੈਂਕੜੇ ਵਰਗ ਕਿਲੋਮੀਟਰ ਵਿੱਚ ਫੈਲਿਆ ਗਲੇਸ਼ੀਅਰ ਇੱਕੋ ਹੀ ਗੁਣ ਨੂੰ ਪ੍ਰਦਰਸ਼ਿਤ ਕਰਦੇ ਹਨ। ਤੈਰਨ ਲਈ ਜ਼ਰੂਰੀ ਹੈ ਕਿ ਕਿਸੇ ਵੀ ਵਸਤੂ ਦੁਆਰਾ ਹਟਾਏ ਗਏ ਪਦਾਰਥ ਦਾ ਭਾਰ ਇਸ ਵਸਤੂ ਦੇ ਭਾਰ ਨਾਲੋਂ ਘੱਟ ਹੋਵੇ ਤਾਂ ਇਹ ਵਸਤੂ ਪਾਣੀ ਵਿੱਚ ਤੈਰਦੀ ਰਹੇਗੀ। ਬਰਫ਼ ਪਾਣੀ ਵਿੱਚ ਤੈਰਦੀ ਹੈ। ਆਮ ਤੌਰ ਤੇ ਇਹ ਵੇਖਿਆ ਗਿਆ ਹੇੈ ਕਿ ਬਹੁਤ ਠੋਸ,ਦ੍ਰਵ ਤੋਂ ਠੋਸ ਵਿੱਚ ਬਦਲਣ ਸਮੇਂ ਸੁੰਗੜਦੇ ਹਨ ਪਰ ਬਰਫ਼ ਦਾ ਵਰਤਾਰਾ ਇਸਤੋਂ ਉਲਟ ਹੁੰਦਾ ਹੈ। ਇਹ ਪਾਣੀ ਤੋਂ ਬਰਫ਼ ਵਿੱਚ ਬਦਲਣ ਸਮੇਂ ਫੈਲਦੀ ਹੈ। ਇਸ ਲਈ ਬਰਫ਼ ਪਾਣੀ ਦੇ ਉੱਪਰ ਤੈਰਦੀ ਰਹਿੰਦੀ ਹੈ। ਸਮੁੰਦਰਾਂ ਲਈ ਇਹ ਗੱਲ ਬਹੁਤ ਲਾਭਦਾਇਕ ਹੈ। ਸਮੁੰਦਰਾਂ ਦੇ ਜੰਮਣ ਤੇ ਬਰਫ ਤਲ ਦੇ ਉਪੱਰ ਹੀ ਤੈਰਦੀ ਰਹਿੰਦੀ ਹੈ। ਇਸ ਤਰ੍ਹਾਂ ਸਮੁੰਦਰਾਂ ਦੇ ਜੰਮਣ ਤੇ ਬਰਫ ਤਲ ਦੇ ਉੱਪਰ ਹੀ ਤੈਰਦੀ ਰਹਿੰਦੀ ਹੈ। ਇਸ ਤਰ੍ਹਾਂ ਸਮੁੰਦਰੀ ਜੀਵ ਪਾਣੀ ਵਿੱਚ ਜੀਉਂਦੇ ਰਹਿ ਜਾਂਦੇ ਹਨ । ਜੇ ਅਜਿਹਾ ਨਾ ਹੁੰਦਾ ਤਾਂ ਸਮੁੰਦਰੀ ਬਰਫ਼ ਨੇ ਜੀਵਾਂ ਨੂੰ ਆਪਣੇ ਥੱਲੇ ਦੱਬ ਕੇ ਸਦਾ ਲਈ ਅਲੋਪ ਕਰ ਦੇਣਾ ਸੀ।