ਤੋਤਾ ਕਿਸਮਤ ਕਿਵੇਂ ਦਸਦਾ ਹੈ?

ਮੇਘ ਰਾਜ ਮਿੱਤਰ

ਹਰ ਸ਼ਹਿਰ ਵਿੱਚ ਤੋਤੇ ਰਾਹੀਂ ਭਵਿੱਖ ਦੱਸਣ ਵਾਲੇ ਵਿਅਕਤੀ ਹਾਜ਼ਰ ਹੁੰਦੇ ਹਨ। ਇਹ ਲੋਕ ਤੋਤੇ ਨੂੰ ਇਨਾਮ ਤੇ ਸਜ਼ਾ ਰਾਹੀਂ ਟ੍ਰੇਨਿੰਗ ਦੇ ਕੇ ਲਫਾਫਾ ਚੁੱਕਣ ਸਿਖਾ ਲੈਂਦੇ ਹਨ। ਜਦੋਂ ਤੋਤੇ ਨੂੰ ਕੋਈ ਇਸ਼ਾਰਾ ਕੀਤਾ ਜਾਂਦਾ ਹੈ ਤਾਂ ਉਹ ਪਿੰਜਰੇ ਵਿੱਚੋ ਬਾਹਰ ਆ ਕੇ ਇੱਕ ਲਫਾਫਾ ਚੁੱਕ ਦਿੰਦਾ ਹੈ। ਇਸ ਕੰਮ ਦੇ ਇਨਾਮ ਵਜੋਂ ਉਸਨੂੰ ਇੱਕ ਦਾਣਾ ਖਾਣ ਲਈ ਦਿੱਤਾ ਜਾਂਦਾ ਹੈ। ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਸਨੂੰ ਭੁੱਖਾ ਰੱਖਿਆ ਜਾਂਦਾ ਹੈ ਤੇ ਕੁੱਟਿਆ ਵੀ ਜਾਂਦਾ ਹੈ। ਇਸ ਤਰ੍ਹਾਂ ਤੋਤਾ ਮਾਲਕ ਦੀ ਇੱਛਾ ਅਨੁਸਾਰ ਕੰਮ ਕਰਨਾ ਸਿੱਖ ਜਾਂਦਾ ਹੈ। ਤੋਤੇ ਦੁਆਰ ਚੁੱਕੇ ਲਫਾਫੇ ਵਿੱਚ ਕੁਝ ਗੱਲਾਂ ਹੁੰਦੀਆਂ ਹਨ ਤੇ ਤੋਤੇ ਵਾਲਾ ਉਸ ਵਿੱਚੋਂ ਕੁਝ ਪੜ੍ਹਕੇ ਅਤੇ ਕੁਝ ਆਪਣੇ ਕੋਲੋਂ ਜੋੜਕੇ ਭੋਲੇ ਆਦਮੀਆਂ ਨੂੰ ਭਵਿੱਖ ਦੇ ਬਾਰੇ ਦੱਸਕੇ ਆਪਣੀ ਰੋਟੀ ਰੋਜੀ ਕਮਾ ਲੈਂਦਾ ਹੈ। ਭਵਿੱਖ ਬਾਰੇ ਦੱਸਣ ਤੋਤੇ ਵਾਲਿਆਂ ਨੂੰ ਕਿਵੇਂ ਪਤਾ ਹੋ ਸਕਦਾ ਹੈ ਉਹਨਾਂ ਨੂੰ ਤਾਂ ਆਪਣੇ ਹੀ ਭਵਿੱਖ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ।

 

Back To Top