ਮੇਘ ਰਾਜ ਮਿੱਤਰ
ਸੱਪਾ ਦੇ ਕੰਨ ਨਹੀਂ ਹੁੰਦੇ। ਇਸ ਲਈ ਇਹਨਾਂ ਨੂੰ ਹਵਾ ਵਿਚਲੀਆਂ ਤਰੰਗਾਂ ਸੁਣਾਈ ਨਹੀਂ ਦਿੰਦੀਆਂ। ਧਰਤੀ ਰਾਹੀਂ ਆ ਰਹੀ ਪੈਰਾਂ ਦੀ ਖੜ ਖੜ ਇਸਨੂੰ ਚਮੜੀ ਰਾਹੀਂ ਸੁਣਾਈ ਦੇ ਜਾਂਦੀ ਹੈ। ਮਦਾਰੀ ਦੀ ਬੀਨ ਦੀਆਂ ਹਰਕਤਾਂ ਤੇ ਇਹ ਆਪਣੀ ਨਜ਼ਰ ਟਿੱਕ ਲੈਂਦਾ ਹੈ। ਇਸ ਤਰ੍ਹਾਂ ਜਦੋਂ ਮਦਾਰੀ ਆਪਣੀ ਬੀਨ ਨੂੰ ਗੇੜਾ ਦਿੰਦਾ ਹੈ ਤਾਂ ਸੱਪ ਵੀ ਆਪਣਾ ਸਿਰ ਉਸੇ ਦਿਸ਼ਾ ਵਿੱਚ ਘੁਮਾਉਂਦਾ ਹੈ।