ਮੇਘ ਰਾਜ ਮਿੱਤਰ
ਆਮ ਜੀਵਾਂ ਨੂੰ ਨਰ ਅਤੇ ਮਾਦਾ ਕਿਸਮਾਂ ਵਿੱਚ ਵੰਡਿਆ ਗਿਆ ਹੈ। ਜਿਹੜਾ ਜੀਵ ਸ਼ੁਕਰਾਣੂ ਪੈਦਾ ਕਰਦਾ ਹੇੈ ਇਸਨੂੰ ਨਰ ਜੀਵ ਕਹਿੰਦੇ ਹਨ ਜਿਹੜਾ ਆਂਡਾ ਪੇੈਦਾ ਕਰਦਾ ਹੈ ਉਸਨੂੰ ਮਾਦਾ ਕਹਿੰਦੇ ਹਨ। ਪਰ ਕੇਂਚੂਏ ਤੇ ਗੰਡੋਏ ਵਿੱਚ ਨਰ ਅਤੇ ਮਾਦਾ ਭਾਗ ਇੱਕੋ ਜੀਵ ਵਿੱਚ ਹੁੰਦੇ ਹਨ। ਇਹਨਾਂ ਜੀਵਾਂ ਨੂੂੰ ਦੋ ਲਿੰਗ ਜੀਵ ਕਹਿੰਦੇ ਹਨ। ਬਰਸਾਤ ਦੇ ਮੌਸਮ ਵਿੱਚ ਦੋ ਗੰਡੋਏ ਇੱਕ ਦੂਜੇ ਦੀ ਉਲਟ ਦਿਸ਼ਾ ਵਿੱਚ ਮੂੰਹ ਕਰਕੇ ਜੁੜ ਜਾਂਦੇ ਹਨ ਤੇ ਇਸ ਤਰ੍ਹਾਂ ਦੋਵੇਂ ਹੀ ਨਿਸੇਚਿਤ ਹੋ ਜਾਂਦੇ ਹਨ। ਸਮਾਂ ਆਉਣ ਤੇ ਦੋਵੇ ਹੀ ਸੰਤਾਨ ਪੈਦਾ ਕਰਦੇ ਹਨ।