-ਮੇਘ ਰਾਜ ਮਿੱਤਰ
ਜੇ ਅਸੀਂ ਆਪਣੇ ਹੱਥ ਦੀ ਹਥੇਲੀ ਤੇ ਸਪਿਰਟ ਪਾ ਲਈਏ ਤਾਂ ਹੱਥ ਠੰਡਾ ਹੋ ਜਾਵੇਗਾ ਸਪਿਰਟ ਉੱਡ ਜਾਵੇਗਾ। ਵਾਸ਼ਪ ਬਣ ਕੇ ਉੱਡ ਜਾਣ ਦੀ ਕ੍ਰਿਆ ਨੂੰ ਵਿਗਿਆਨਕ ਸ਼ਬਦਵਾਲੀ ਵਿੱਚ ਵਾਸ਼ਪੀਕਰਨ ਕਿਹਾ ਜਾਂਦਾ ਹੈ ਤੇ ਇਹ ਵੀ ਸੱਚ ਹੇੈ ਕਿ ਵਾਸ਼ਪੀਕਰਣ ਦੁਆਰਾ ਠੰਡ ਵੀ ਪੇੈਦਾ ਹੁੰਦੀ ਹੈ। ਮਿੱਟੀ ਦੇ ਘੜਿਆਂ ਵਿੱਚ ਪਾਣੀ ਠੰਡੇ ਰਹਿਣ ਦਾ ਕਾਰਣ ਵੀ ਇਹ ਹੀ ਹੁੰਦਾ ਹੈ ਕਿਉਂਕਿ ਬ੍ਰਹਿਮੰਡ ਵਿੱਚ ਵਾਪਰ ਰਹੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਵਿਗਿਆਨ ਕਾਰਣ ਜਰੂਰ ਹੀ ਹੁੰਦਾ ਹੈ। ਕੁੱਤੇ ਦੀ ਜੀਭ ਵਿੱਚੋਂ ਪਾਣੀ ਰਿਸਦਾ ਰਹਿੰਦਾ ਹੈ। ਇਸ ਲਈ ਇਸ ਪਾਣੀ ਦਾ ਵਾਸ਼ਪੀਕਰਣ ਕੁੱਤਾ ਆਪਣੇ ਆਪ ਨੂੰ ਠੰਡਾ ਰੱਖਣ ਲਈ ਅਜਿਹਾ ਕਰਦੇ ਅਕਸਰ ਹੀ ਨਜ਼ਰ ਆਉਂਦੇ ਹਨ। ਸਰਦੀਆਂ ਵਿੱਚ ਕੁੱਤਿਆਂ ਨੂੰ ਅਜਿਹਾ ਕਰਦੇ ਤੁਸੀਂ ਕਦੇ ਨਹੀਂ ਵੇਖੋਗੇ।