– ਮੇਘ ਰਾਜ ਮਿੱਤਰ
ਮਨੁੱਖ ਨੂੰ ਆਪਣੇ ਕੰਨਾਂ ਦੀ ਸਹਾਇਤਾ ਨਾਲ 20 ਹਰਟਜ ਤੋਂ 20,000 ਹਰਟਜ ਪ੍ਰਤੀ ਸੈਕਿੰਡ ਤੱਕ ਦੀ ਆਵਿ੍ਰਤੀ ਦੀਆਂ ਤਰੰਗਾ ਸੁਣ ਸਕਦਾ ਹੈ। 20 ਹਰਟਜ ਤੋਂ ਘੱਟ ਆਵਿ੍ਰਤੀ ਦੀਆਂ ਤਰੰਗਾਂ ਸੁਣਨਾ ਮਨੁੱਖ ਦੇ ਕੰਨਾਂ ਦੀ ਸਮਰੱਥਾਂ ਤੋ ਬਾਹਰ ਦੀ ਗੱਲ ਹੇੈ। ਪਰ ਕੁੱਤੇ ਦੇ ਕੰਨ 10 ਹਰਟਜ ਤੱਕ ਵੀ ਤਰੰਗਾਂ ਦੀ ਸੁਣ ਸਕਦੇ ਹਨ। ਭੁਚਾਲਾਂ ਦੀਆਂ ਤਰੰਗਾਂ 15 ਹਰਟਜ ਦੇ ਨਜ਼ਦੀਕ ਆਵਿ੍ਰਤੀ ਦੀਆਂ ਹੁੰਦੀਆਂ ਹਨ। ਇਸ ਲਈ ਇਹ ਕੁੱਤਿਆਂ ਨੂੰ ਸੁਣਾਈ ਦੇ ਜਾਂਦੀਆਂ ਹਨ।