ਅਮਰੀਕਾ ਦੇ ਵਿਗਿਆਨਕ ਦੀ ਅੇੈਸ਼. ਮੇਮੇਨ ਨੇ ਇਹਨਾਂ ਦੀ ਖੋਜ ਕੀਤੀ ਸੀ। ਉਸਨੇ ਗੁਲਾਬੀ ਰੰਗ ਦੇ ਰੂਬੀ ਦੇ ਇੱਕ ਡੰਡੇ ਦੇ ਦੋਨੇ ਸਿਰਿਆਂ ਤੇ ਚਾਂਦੀ ਦੀ ਤਹਿ ਚੜ੍ਹਾ ਦਿੱਤੀ। ਇੱਕ ਸਿਰੇ ਤੇ ਵੱਧ ਚਾਂਦੀ ਦੀ ਤਹਿ ਚੜ੍ਹਾ ਦਿੱਤੀ। ਇੱਕ ਸਿਰੇ ਤੇ ਵੱਧ ਚਾਂਦੀ ਚੜਾਈ ਗਈ ਅਤੇ ਦੂਜੇ ਸਿਰੇ ਤੇ ਘੱਟ। ਇਸ ਡੰਡ ਨੂੰ ਕੁੰਡਲਦਾਰ ਜੀਨਾਨ ਫਲੈਸ਼ ਲੈਂਪ ਦੇ ਵਿੱਚ ਰੱਖਿਆ ਗਿਆ ਅਤੇ ਬਿਜਲੀ ਲੰਘਾਈ ਗਈ ਤਾਂ ਰੂਬੀ ਦੇ ਸਿਰੇ ਤਾਂ ਇੱਕ ਲਾਲ ਰੰਗ ਦੀ ਕਿਰਨ ਨਿਕਲਣੀ ਸ਼ੁਰੂ ਹੋ ਗਈ।
ਇਹ ਕਿਰਨ ਪ੍ਰਕਾਸ਼ ਦੀਆਂ ਕਿਰਨਾਂ ਦੀ ਤਰ੍ਹਾਂ ਫੈਲਦੀ ਨਹੀਂ ਹੈ। ਇਸ ਲਈ ਇਸ ਦੀ ਸਾਰੀ ਊਰਜਾ ਘੱਟ ਥਾਂ ਵਿੱਚ ਬਰਕਾਰ ਰਹਿੰਦੀ ਹੈ। ਅੱਜ ਇਹਨਾਂ ਕਿਰਨਾਂ ਨੂੰ ਅੱਖ ਦੇ ਪਰਦੇ ਨੂੰ ਠੀਕ ਕਰਨ ਲਈ ਅਤੇ ਕੈਂਸਰ ਦੇ ਰੋਗੀਆਂ ਦੀਆਂ ਰਸੌਲੀਆਂ ਨੂੰ ਫੂਕਣ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਅੱਜ ਤਾਂ ਇਹਨਾਂ ਕਿਰਨਾਂ ਦੀ ਭਵਿੱਖ ਵਿੱਚ ਹੋਣ ਵਾਲੀ ਪੁਲਾੜੀ ਜੰਗ ਲਈ ਵਰਤੋਂ ਵਿੱਚ ਲਿਆਉਣ ਦੇ ਮਨਸੂਬੇ ਬਣਾਏ ਜਾਂਦੇ ਹਨ। ਕਿਉਂਕਿ ਇਹਨਾਂ ਕਿਰਣਾਂ ਦਾ ਵੇਗ ਪ੍ਰਕਾਸ਼ ਦੇ ਵੇਗ ਦੇ ਬਰਾਬਰ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਹੁੰਦਾ ਹੈ। ਂਇਸ ਲਈ ਇਹ ਕਿਰਨਾਂ ਕਿਸੇ ਦੇਸ਼ ਵਲੋਂ ਕਿਸੇ ਦੂਸਰੇ ਤੇ ਹਮਲਾ ਕਰਨ ਵਾਲੀ ਦਾਗੀ ਮਿਜਾਈਲ ਨੂੰ ਉੋੋਸਦੇ ਉੱਡਣ ਦੇ ਪਹਿਲੇ ਸੈਕਿੰਡ ਵਿੱਚ ਹੀ ਨਸ਼ਟ ਕਰ ਸਕਦੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਇਹ ਕਿਰਨਾਂ ਮਨੁੱਖੀ ਜਾਤੀ ਦੇ ਲਾਭ ਲਈ ਹੀ ਵਰਤੋਂ ਵਿੱਚ ਲਿਆਂਦੀਆਂ ਜਾਣ ਤਾਂ ਇਹ ਕਿਰਨਾਂ ਮਨੁੱਖੀ ਜਾਤੀ ਦੇ ਲਾਭ ਲਈ ਹੀ ਵਰਤੋਂ ਵਿੱਚ ਲਿਆਂਦੀਆਂ ਜਾਣ ਤਾਂ ਇਹ ਸਾਡੀਆਂ ਸੇਵਕ ਬਣ ਸਕਦੀਆਂ ਹਨ।
