ਪੈਰਾਂ ਅਤੇ ਹੱਥਾਂ ਦੇ ਕੁਝ ਅਜਿਹੇ ਉਭਾਰ ਹੁੰਦੇ ਹਨ ਤੇ ਜਦੋਂ ਅਸੀ ਅਜਿਹੇ ਸਥਾਨਾਂ ਤੇ ਚੂੰਡੀ ਵੱਢਦੇ ਹਾਂ ਤਾਂ ਭੋਰਾ ਤਕਲੀਫ ਨਹੀਂ ਹੁੰਦੀ। ਅਜਿਹੇ ਸਥਾਨਾਂ ਨੂੰ ਅਸੀਂ ਅੱਟਣ ਕਹਿੰਦੇ ਹਾਂ। ਇਹਨਾਂ ਦਾ ਕਾਰਨ ਅਜਿਹੇ ਸਥਾਨਾਂ ਦਾ ਲਗਤਾਰ ਦਬਾਉ ਥੱਲੇ ਰਹਿਣਾ ਹੁੰਦਾ ਹੈ। ਕੰਮ ਕਰਨ ਨਾਲ ਜਾਂ ਜੁੱਤੀ ਪਹਿਨਣ ਨਾਲ ਇਹਨਾਂ ਸਥਾਨਾਂ ਉੱਪਰਲੇ ਸੈੱਲ ਨੂੰ ਖੂਨ ਦੀ ਸਪਲਾਈ ਰੁਕ ਜਾਂਦੀ ਹੈ ਤੇ ਇਹ ਮਰ ਜਾਂਦੇ ਹਨ। ਇਸ ਕਾਰਨ ਇਹਨਾਂ ਉਭਾਰਾਂ ਨੂੰ ਅੱਟਣ ਕਹਿੰਦੇ ਹਨ। ਪੁਰਾਣੇ ਤੇ ਗਲੇ ਸੜੇ ਜਖਮਾਂ ਦੇ ਸੈੱਲ ਵੀ ਮੁਰਦਾ ਹੋ ਜਾਂਦੇ ਹਨ। ਇਸ ਲਈ ਅਜਿਹੇ ਜਖਮਾਂ ਦੀ ਤਕਲੀਫ ਵੀ ਘਟ ਜਾਂਦੀ ਹੈ।
