ਸਾਡੇ ਦੇਸ਼ ਵਿੱਚ ਗੰਜੇ ਆਦਮੀਆ ਨੂੰ ਅਮੀਰ ਹੋਣ ਜਾਂ ਸਿਆਣੇ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੇੈ। ਪਰ ਇਹ ਕਾਲਪਾਨਿਕ ਗੱਲਾਂ ਹਨ। ਇਹਨਾਂ ਦਾ ਸਿਰ ਦੇ ਗੰਜੇਪਣ ਨਾਲ ਕਿਸੇ ਕਿਸਮ ਦਾ ਕੋਈ ਸਬੰਧ ਨਹੀਂ ਹੈ।
ਗੰਜਾਪਣ ਦੋ ਕਿਸਮ ਦਾ ਹੁੰਦਾ ਹੈ (1) ਅਸਥਾਈ ਗੰਜਾਪਣ (2) ਸਥਾਈ ਗੰਜਾਪਣ। ਅਸਥਾਈ ਗੰਜਾਪਣ ਟਾਈਫਾਈਡ, ਨਿਮੋਨੀਆਂ ਆਦਿ ਬਿਮਾਰੀਆਂ ਦੇ ਨਾਲ ਪੈਦਾ ਹੋਈ ਸਰੀਰਕ ਕਮਜੋਰੀ ਕਾਰਨ ਹੁੰਦਾ ਹੈ। ਕੁਝ ਸਮੇਂ ਬਾਅਦ ਵਾਲ ਦੁਬਾਰਾ ਆ ਜਾਂਦੇ ਹਨ। ਸਥਾਈ ਗੰਜਾਪਣ ਸਰੀਰ ਵਿੱਚ ਐਡਰੋਜਨ ਨਾਂ ਦੇ ਰਸ ਦੀ ਘਾਟ ਕਾਰਨ ਹੁੰਦਾ ਹੈ। ਜਿਸਦਾ ਕੋਈ ਇਲਾਜ ਅੱਜ ਤੱਕ ਨਹੀ ਲੱਭਿਆ ਜਾ ਸਕਿਆ ਹੈ। ਕਿਉਂਕਿ ਐਡਰੋਜਨ ਨਾਂ ਦਾ ਰਸ ਸਿਰਫ ਆਦਮੀਆਂ ਵਿੱਚ ਹੀ ਪੈੈਦਾ ਹੈ। ਇਸ ਲਈ ਇਸ ਦੀ ਘਾਟ ਵੀ ਆਦਮੀਆਂ ਨੂੰ ਹੀ ਹੋ ਸਕਦੀ ਹੈ। ਇਸੇ ਕਾਰਨ ਗੰਜੇ ਸਿਰਫ ਆਦਮੀ ਹੀ ਹੁੰਦੇ ਹਨ ਔਰਤਾਂ ਘੱਟ ਹੀ ਗੰਜੀਆਂ ਹੁੰਦੀਆਂ ਹਨ।
