ਤੁਸੀਂ ਇੱਕੋ ਸਪੀਡ ਨਾਲ ਘੁੰਮ ਰਹੀਆਂ ਇੱਕੋ ਆਕਾਰ ਦੀਆਂ ਦੋ ਗਰਾਰੀਆਂ ਲੈ ਲਵੋ ਜਿਹਨਾਂ ਵਿੱਚ ਇੱਕ ਵਿੱਚ ਦੰਦਿਆਂ ਦੀ ਗਿਣਤੀ ਦੂਸਰੀ ਤੋਂ ਵੱਧ ਹੋਵੇ। ਹੁਣ ਜੇ ਤੁਸੀਂ ਕਿਸੇ ਲੋਹੇ ਦੀ ਚੀਜ਼ ਇਹਨਾਂ ਘੁੰਮ ਰਹੀਆਂ ਗਰਾਰੀਆਂ ਨਾਲ ਲਾਵੋਗੇ ਤੁਸੀਂ ਵੇਖੋਗੇ ਕਿ ਜਿਸ ਗਰਾਰੀ ਦੇ ਦੰਦੇ ਬਰੀਕ ਹੋਣਗੇ ਉਸਦੀ ਅਵਾਜ਼ ਤਿੱਖੀ ਆਵੇਗੀ। ਇਸ ਤਰ੍ਹਾਂ ਹੀ ਸਾਡੀ ਅਵਾਜ਼ ਪੈਦਾ ਹੋਣ ਲਈ ਸਾਡੇ ਗਲੇ ਦੀ ੜੋਚਅਲ ਚੋਰਦਸ ਦਾ ਬਹੁਤ ਵੱਡਾ ਹਿੱਸਾ ਹੈ। 13 ਸਾਲ ਤੋਂ 19 ਸਾਲ ਦੀ ਉਮਰ ਤੱਕ ਲੜਕਿਆਂ ਵਿੱਚ ਜੁਆਨੀ ਆਉਂਦੀ ਹੈ ਇਸ ਲਈ ਇਸ ਸਮੇਂ ਉਹਨਾਂ ਦੇ ਸਰੀਰ ਵਿੱਚ ਕੁਝ ਰਸ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਰਸਾਂ ਵਿੱਚ ਂਇੱਕ ਅਜਿਹਾ ਰਸ ਵੀ ਹੁੰਦਾ ਹੈ ਜੋ ਲੜਕਿਆਂ ਦੇ ਗਲੇ ੜੋਚਅਲ ਚੋਰਦ ਨੂੰ ਲੰਬਾ ਅਤੇ ਮੋਟਾ ਕਰ ਦਿੰਦਾ ਹੈ। ਸਿੱਟੇ ਵਜੋਂ ਉਹਨਾਂ ਦੀ ਅਵਾਜ਼ ਭਾਰੀ ਹੋ ਜਾਂਦੀ ਹੈ। ਲੜਕੀਆਂ ਵਿੱਚ ਇਹ ਰਸ ਪੈਦਾ ਹੀ ਨਹੀਂ ਹੁੰਦਾ। ਸੋ ਉਹਨਾਂ ਦੀ ਅਵਾਜ਼ ਸੁਰੀਲੀ ਰਹਿੰਦੀ ਹੈ।