ਮੇਘ ਰਾਜ ਮਿੱਤਰ
ਇੱਕ ਗੋਸ਼ਟੀ ਵਿੱਚ ਤਾਂ ਹਾਜ਼ਰ ਇਸਤਰੀਆਂ ਕਹਿਣ ਲੱਗੀਆਂ ਕਿ ਵੱਖ-ਵੱਖ ਗੁਰੂਆਂ ਨੇ ਵੀ ਕਈ ਕਈ ਇਸਤਰੀਆਂ ਨਾਲ ਵਿਆਹ ਕਰਵਾਏ ਸਨ। ਇਸਦੇ ਨਾਲ ਹੀ ਵੱਖ-ਵੱਖ ਧਾਰਮਿਕ ਗ੍ਰੰਥਾਂ ਵਿੱਚ ਦਰਜ ਇਸਤਰੀਆਂ ਬਾਰੇ ਘਟੀਆ ਗੱਲਾਂ ਤੇ ਵੀ ਵਿਚਾਰ ਚਰਚਾ ਕੀਤੀ ਗਈ। ਇੱਕ ਇਸਤਰੀ ਕਹਿਣ ਲੱਗੀ ਕਿ ਹੁਣ ਤਾਂ ਇਸਤਰੀਆਂ ਨੇ ਆਪਣੇ ਮਾਪਿਆਂ ਦੇ ਸੰਸਕਾਰ ਸਮੇਂ ਉਹਨਾਂ ਦੀ ਅਰਥੀ ਨੂੰ ਮੋਢਾ ਦੇਣ ਦੀ ਨਵੀਂ ਪ੍ਰਿਤ ਪਾਈ ਹੈ। ਜਿਲਾ ਸੰਗਰੂਰ ਵਿੱਚ ਪਿੰਡ ਦੀ ਇੱਕ ਕੁੜੀ ਵੱਲੋਂ ਉਸ ਨਾਲ ਛੇੜਖਾਣੀ ਕਰਨ ਵਾਲੇ ਮੁੰਡੇ ਦੇ ਘਰ ਮੂਹਰੇ ਜਾ ਕੇ ਫਾਇਰ ਕਰਨ ਦੀ ਘਟਨਾ ਦੀ ਪ੍ਰਸੰਸਾ ਵੀ ਕੀਤੀ ਗਈ। ਇੱਕ ਹੋਰ ਮੈਂਬਰ ਦੇ ਘਰ ਵਾਲੀ ਕਹਿਣ ਲੱਗੀ ਕਿ ਮੈਂ ਇੱਕ ਅਜਿਹੀ ਇਸਤਰੀ ਨੂੰ ਜਾਣਦੀ ਹਾਂ ਜਿਸਨੇ ਆਪਣੇ ਹੋਣ ਵਾਲੇ ਘਰ ਵਾਲੇ ਨੂੰ ਇਹ ਕਿਹਾ ਕਿ ‘‘ਪਹਿਲੀਆਂ ਦੋ ਲਾਵਾਂ ਮੈਂ ਅੱਗੇ ਹੋ ਕੇ ਲਵਾਂਗੀ ਤੇ ਪਿਛਲੀਆਂ ਦੋ ਲਾਵਾਂ ਤੂੰ ਅੱਗੇ ਲੱਗ ਕੇ ਲੈ ਲਵੀਂ।’’ ਉਹ ਆਪਣੇ ਸਮੁੰਦਰਾਂ ਵਿੱਚੋਂ ਆਕਟੋਪਸ ਫੜ ਲਿਆਂਉਂਦੇ ਹਨ ਤੇ ਉਸਨੂੰ ਫਰੀਜ਼ ਕਰਕੇ ਅਮਰੀਕਾ ਭੇਜ ਦਿੰਦੇ ਹਨ ਤੇ ਉਹ ਉਸਨੂੰ ਜਿਉਂਦੀ ਕਰ ਲੈਂਦੇ ਹਨ ਮਹੀਨਿਆਂ ਲਈ ਬੇਹੋਸ਼ ਰੱਖਣ ਤੋਂ ਬਾਅਦ ਉਹ ਉਸਨੂੰ ਜਿਉਂਦੀ ਕਰਕੇ ਕੱਟ ਕੇ ਖਾ ਜਾਂਦੇ ਹਨ ਮੇਰੇ ਭਾਰਤੀ ਤਾਂ ਅਜੇ ਆਤਮਾ ਦੇ ਚੱਕਰ ਵਿੱਚੋਂ ਹੀ ਬਾਹਰ ਨਹੀਂ ਨਿਕਲੇ। ਹੁਣ ਇਹਨਾਂ ਭੜੂਆਂ ਨੂੰ ਕੋਈ ਪੁੱਛੇ ਕਿ ਫਰੀਜ ਕੀਤੇ ਆਕਟੋਪਸ ਵਿੱਚ ਆਤਮਾ ਕਿੱਥੇ ਰਹੀ ਸੀ।
ਰਾਜੂ ਦੀ ਭੈਣ ਦੇ ਘਰ ਇੱਕ ਦਿਨ ਅਸੀਂ ਸਾਰੇ ਮਹਿਮਾਨ ਸਾਂ ਤੇ ਗੱਲ ਕਿਸਮਤ ਤੇ ਆ ਗਈ। ਅਵਤਾਰ ਕਹਿਣਾ ਲੱਗਿਆ ‘‘ਮੈਨੂੰ ਇੱਕ ਬੰਦਾ ਦਿਓ ਮੈਂ ਉਸਦੀ ਕਿਸਮਤ ਬਦਲ ਸਕਦਾ ਹਾਂ।’’ ਅਸੀਂ ਉਸਨੂੰ ਕਿਹਾ ‘‘ਤੂੰ ਉਸਦੀ ਹੋਣੀ ਕਿਵੇਂ ਬਦਲੇਗਾ।’’ ਉਹ ਕਹਿਣ ਲੱਗਿਆ ‘‘ਮੈਂ ਪਹਿਲਾ ਇੱਕ ਵਿਅਕਤੀ ਦੀ ਕਿਸਮਤ ਬਦਲ ਚੁੱਕਾ ਹਾਂ।’’ ਉਸਨੇ ਦੱਸਿਆ ਕਿਵੇਂ ਉਸਨੇ ਇੱਕ ਮੰਗਤੇ ਨੂੰ ਥੋੜ੍ਹੇ ਜਿਹੇ ਪੈਸਿਆਂ ਦੇ ਇੱਕ ਦੇਵਤੇ ਦੇ ਸੌ ਕੈਲੰਡਰ ਲੈ ਕੇ ਦੇ ਦਿੱਤੇ। ਉਹ ਪਿੰਡਾਂ ਵਿੱਚ ਜਾਂਦਾ ਇਸਤਰੀਆਂ ਨੂੰ ਕਹਿੰਦਾ ‘‘ਦੇਵਤੇ ਦਾ ਕੈਲੰਡਰ ਲੈ ਲਉ ਇਹ ਤੁਹਾਡੇ ਘਰ ਨੂੰ ਰੰਗ ਭਾਗ ਲਾਊ।’’ ਇਸਤਰੀਆਂ ਕੁਝ ਦਾਣੇ ਉਸਨੂੰ ਦੇ ਕੇ ਕੈਲੰਡਰ ਲੈ ਲੈਂਦੀਆਂ। ਹੌਲੀ-ਹੌਲੀ ਉਸਨੇ ਕੈਲੰਡਰ ਖੁਦ ਹੀ ਆਪਣੇ ਪੈਸਿਆਂ ਨਾਲ ਛਪਵਾਉਣੇ ਸ਼ੁਰੂ ਕਰ ਦਿੱਤੇ ਤੇ ਆਪਣੇ ਨਾਲ ਕੁਝ ਹੋਰ ਆਦਮੀਆਂ ਨੂੰ ਵੇਚਣ ਦੇ ਕੰਮ ਤੇ ਲਾ ਲਿਆ। ਪਰ ਮੈਂ ਉਸਨੂੰ ਕਿਹਾ ਕਿ ‘‘ਸਾਡੇ ਪਿੰਡਾਂ ਦੇ ਨਜਦੀਕ ਇੱਕ ਪਿੰਡ ਬਦਰਾ ਹੈ ਉੱਥੋਂ ਦਾ ਇੱਕ ਵਿਅਕਤੀ ਗਰਮੀਆਂ ਦੇ ਦਿਨਾਂ ਵਿੱਚ ਰਜਾਈ ਲੈ ਕੇ ਸੌਦਾ ਹੈ ਤੂੰ ਉਸਦੀ ਕਿਸਮਤ ਕਿਵੇਂ ਬਦਲੇਗਾ।’’ ਸੋ ਇਸ ਤਰ੍ਹਾਂ ਇਹ ਹਲਕੀਆਂ ਫੁਲਕੀਆਂ ਗੱਲਾਂ ਚਲਦੀਆਂ ਰਹੀਆਂ