ਮੇਘ ਰਾਜ ਮਿੱਤਰ
ਗੋਰਿਆਂ ਨੇ ਆਪਣੀਆਂ ਅਦਾਲਤਾਂ ਤੇ ਕਾਨੂੰਨਾਂ ਦੀ ਵਿਆਖਿਆ ਬਹੁਤ ਹੀ ਸਪਸ਼ਟ ਤਰੀਕੇ ਨਾਲ ਕੀਤੀ ਹੈ। ਜੇ ਤੁਹਾਡੇ ਗੁਆਂਢੀ ਦੀ ਕੱਦੂ ਦੀ ਵੇਲ ਵਾੜ ਟੱਪ ਕੇ ਤੁਹਾਡੇ ਵਾਲੇ ਪਾਸੇ ਆ ਜਾਂਦੀ ਹੈ ਅਤੇ ਤੁਸੀਂ ਉਸ ਵੇਲ ਨੂੰ ਲੱਗਿਆ ਹੋਇਆ ਕੱਦੂ ਆਪਣੇ ਖਾਣ ਲਈ ਧਰ ਲੈਂਦੇ ਹੋ ਤਾਂ ਤੁਸੀਂ ਚੋਰੀ ਕੀਤੀ ਹੈ ਤੇ ਇਸ ਗੱਲ ਲਈ ਤੁਹਾਨੂੂੰ ਸਜਾ ਹੋ ਜਾਵੇਗੀ। ਇਸਦੀ ਬਜਾਏ ਤੁੁਸੀਂ ਕੱਦੂ ਨੂੰ ਤੋੜ ਕੇ ਜਾਂ ਵੇਲ ਨੂੰ ਕੱਟ ਕੇ ਗੁਆਂਢੀ ਦੇ ਪਾਸੇ ਸੁੱਟ ਸਕਦੇ ਸੀ। ਇਸੇ ਤਰ੍ਹਾਂ ਇੱਥੋਂ ਦੇ ਮਾਲ ਸਟੋਰਾਂ ਵਿੱਚ ਵੀ ਹੁੰਦਾ ਹੈ। ਜੇ ਕਿਸੇ ਚੀਜ ਤੇ ਗਲਤੀ ਨਾਲ ਘੱਟ ਮੁੱਲ ਲਿਖਿਆ ਗਿਆ ਤਾਂ ਮਾਲ ਦਾ ਮਾਲਕ ਤੁਹਾਨੂੰ ਉਹ ਚੀਜ ਉਸੇ ਰੇਟ ਤੇ ਦੇਣ ਦਾ ਪਾਬੰਦ ਹੈ। ਉਹ ਵੱਧ ਮੁੱਲ ਨਹੀਂ ਲੈ ਸਕਦਾ। ਜੇ ਕਿਸੇ ਸਟੋਰ ਦੇ ਮਾਲਕ ਨੇ ਕਿਸੇ ਗੱਲ ਦੀ ਘੋਸ਼ਣਾ ਕੀਤੀ ਹੋਈ ਹੈ ਤੇ ਉਹ ਉਸ ਉਤੇ ਪੂਰਾ ਨਹੀਂ ਉਤਰਦਾ ਤਾਂ ਵੀ ਉਸਨੂੰ ਸਜਾ ਹੋ ਸਕਦੀ ਹੈ।
ਵੈਅਰ ਹਾਊਸਇੰਗ ਕੰਪਨੀ ਨੇ ਇੱਕ ਵਾਰ ਇਹ ਘੋਸ਼ਣਾ ਕਰ ਦਿੱਤੀ ਕਿ ਉਸ ਪਾਸ ਕੋਈ ਵਿਸ਼ੇਸ਼ ਵਸਤੂ ਉਪਲਬਧ ਹੈ ਅਤੇ ਉਹ ਸਭ ਤੋਂ ਸਸਤੇ ਮੁੱਲ ਤੇ ਇਹ ਦੇ ਸਕਦਾ ਹੈ। ਪਰ ਉਹ ਆਪਣੇ ਦਿੱਤੇ ਸਮੇਂ ਅੰਦਰ ਨਾ ਹੀ ਘੋਸ਼ਣਾ ਕੀਤੇ ਹੋਏ ਮੁੱਲ ਤੇ ਨਾ ਹੀ ਉਹ ਚੀਜ ਦੇ ਸਕਿਆ। ਇਹ ਮਾਮਲਾ ਅਦਾਲਤ ਵਿੱਚ ਚਲਿਆ ਗਿਆ ਤੇ ਅਦਾਲਤ ਨੇ ਉਸਨੂੰ ਦੋ ਲੱਖ ਡਾਲਰ ਦਾ ਹਰਜਾਨਾ ਪਾ ਦਿੱਤਾ।
