? ਵਿਗਿਆਨ ਕਹਿੰਦਾ ਹੈ ਕਿ ਬ੍ਰਹਿਮੰਡ ਫੈਲਣ ਤੋਂ ਬਾਅਦ ਇੱਕ ਸਮੇਂ ਸੁੰਗੜਨਾ ਸ਼ੁਰੂ ਹੋ ਜਾਵੇਗਾ, ਜਦ ਕਿ ਅਸੀਮ ਬ੍ਰਹਿਮੰਡ, ਪਦਾਰਥ, ਗਤੀ, ਊਰਜਾ ਅਤੇ ਸਮੇਂ ਆਦਿ ਦਾ ਸੁੰਗੜਨਾ ਵਿਗਿਆਨਕ ਨਿਯਮਾਂ ਦੇ ਉਲਟ ਹੈ।

ਮੇਘ ਰਾਜ ਮਿੱਤਰ

– ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾਕ: ਖੋਸਾ ਪਾਂਡੋ
– ਅੱਜ ਬ੍ਰਹਿਮੰਡ ਫੈਲ ਰਿਹਾ ਹੈ ਕਿਉਂਕਿ ਪਦਾਰਥ ਤੇ ਊਰਜਾ ਦੀ ਘਣਤਾ ਨਿਸ਼ਚਿਤ ਅਨੁਪਾਤ ਤੋਂ ਘੱਟ ਹੈ। ਜਿਸ ਦਿਨ ਇਹ ਵਧ ਜਾਵੇਗੀ ਉਸ ਦਿਨ ਬ੍ਰਹਿਮੰਡ ਸੁੰਗੜਨਾ ਸ਼ੁਰੂ ਹੋ ਜਾਵੇਗਾ। ਇਸ ਵਿੱਚ ਕੁਝ ਵਿਗਿਆਨਕ ਨਿਯਮਾਂ ਦੇ ਉਲਟਨਹੀਂ।
***
? ਮੰਨ ਲਓ ਕਿ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਫੇਰ ਕੀ-2 ਕੰਮ ਕਰੋਗੇ।
? ਕੀ ਖੂਨ ਗਰੁੱਪ ਜਾਣਕੇ ਇਨਸਾਨ ਦੀ ਸਖਸ਼ੀਅਤ ਬਾਰੇ ਜਾਣਿਆ ਜਾ ਸਕਦਾ ਹੈ ?
– ਜਗਦੇਵ ਮਕਸੂਦੜਾ, ਤਹਿ: ਪਾਇਲ (ਲੁਧਿਆਣਾ)
– ਕੋਈ ਵੀ ਤਰਕਸ਼ੀਲ ਉਸ ਸਮੇਂ ਤੱਕ ਪ੍ਰਧਾਨ ਮੰਤਰੀ ਨਹੀਂ ਬਣੇਗਾ ਜਦ ਤੱਕ ਉਸ ਦੀ ਜਥੇਬੰਦੀ ਜਾਂ ਪਾਰਟੀ ਲੋਕਾਂ ਵਿੱਚ ਆਪਣਾ ਆਧਰ ਨਹੀਂ ਬਣਾ ਲਵੇਗੀ। ਆਪਣੀ ਸਿਆਸੀ ਜਥੇਬੰਦੀ ਜਾਂ ਪਾਰਟੀ ਰਾਹੀਂ ਸਭ ਤੋਂ ਪਹਿਲਾਂ ਤਾਂ ਲੋਕਾਂ ਦੇ ਵਿੱਚ ਕੰਮ ਨਾ ਕਰਨ ਦੀ ਪ੍ਰਵਿਰਤੀ ਖਤਮ ਕੀਤੀ ਜਾਵੇਗੀ, ਉਸ ਤੋਂ ਬਾਅਦ ਬੇਈਮਾਨੀ, ਭ੍ਰਿਸ਼ਟਾਚਾਰ, ਰਿਸ਼ਵਤ ਖੋਰੀ ਖਤਮ ਕਰਨ ਬਾਰੇ ਮੁਹਿੰਮਾਂ ਲਾਮਬੰਦ ਕੀਤੀਆਂ ਜਾਣਗੀਆਂ, ਕ੍ਰਿਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਗਰੀਬੀ ਵਿੱਚ ਹੀ, ਸਾਫ਼ ਸੁਥਰੀ, ਸਿਹਤਮੰਦ ਅਤੇ ਸਤਿਕਾਰ ਯੋਗ ਜ਼ਿੰਦਗੀ ਜਿਉਣਾ ਸਿਖਾਉਣ ਲਈ ਮੁਹਿੰਮ ਵਿੱਢੀ ਜਾਵੇਗੀ। ਸਮੁੱਚੀ ਦੁਨੀਆਂ ਵਿੱਚੋਂ ਸਰਹੱਦਾਂ ਅਤੇ ਹਥਿਆਰ ਖਤਮ ਕਰਵਾਉਣ ਲਈ ਯਤਨ ਕੀਤੇ ਜਾਣਗੇ। ਜਾਤਪਾਤ, ਧਰਮਾਂ ਨੂੰ ਆਪਣੀਆਂ ਹੱਦਾਂ ਵਿੱਚ ਰਹਿਣਾ ਸਿਖਾਇਆ ਜਾਵੇਗਾ। ਸਮੁੱਚੇ ਸੰਵਿਧਾਨ ਨੂੰ ਲੋਕ ਰਾਏ ਨਾਲ ਲੋਕ ਪੱਖੀ ਬਣਾਉਣ ਦੇ ਯਤਨ ਕੀਤੇ ਜਾਣਗੇ। ਆਬਾਦੀ ਨੂੰ ਕਾਬੂ ਵਿੱਚ ਰੱਖਣ ਲਈ ਪ੍ਰਚਾਰ ਦੇ ਨਾਲ ਸਖ਼ਤ ਕਾਨੂੰਨਾਂ ਦਾ ਸਹਾਰਾ ਵੀ ਲਿਆ ਜਾਵੇਗਾ। ਸਮੁੱਚੇ ਲੋਕਾਂ ਨੂੰ ਰੁਜ਼ਗਾਰ ਦਿਵਾਉਣ ਦੇ ਯਤਨ ਕੀਤੇ ਜਾਣਗੇ। ਪ੍ਰਜੀਵੀਆਂ ਤੇ ਵਿਹਲੜਾਂ ਨੂੰ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ।
– ਖੂਨ ਦੇ ਗਰੁੱਪ ਦਾ ਕਿਸੇ ਵਿਅਕਤੀ ਦੀ ਸਖਸ਼ੀਅਤ ਨਾਲ ਕੋਈ ਸੰਬੰਧ ਨਹੀਂ ਹੁੰਦਾ।
***

Back To Top