? – ਆਕਾਸ਼ ਦਾ ਰੰਗ ਨੀਲਾ ਹੀ ਕਿਉਂ ਹੈ ? ਹੋਰ ਰੰਗ ਕਿਉਂ ਨਹੀਂ ? ਇਹ ਨੀਲਾ ਰੰਗ ਕਿਸ ਵਜ੍ਹਾ ਕਰਕੇ ਹੈ ?

ਮੇਘ ਰਾਜ ਮਿੱਤਰ

– ਸੁਖਮੰਦਰ ਸਿੰਘ ਤੂਰ, ਪਿੰਡ ਖੋਸਾ ਪਾਂਡੋ (ਮੋਗਾ)
– ਅਸੀਂ ਜਾਣਦੇ ਹਾਂ ਕਿ ਸੂਰਜ ਦਾ ਪ੍ਰਕਾਸ਼ ਸੱਤ ਰੰਗਾਂ ਦਾ ਬਣਿਆ ਹੁੰਦਾ ਹੈ। ਇਹ ਰੰਗ ਹੁੰਦੇ ਹਨ ਬੈਂਗਣੀ, ਜਾਮਣੀ, ਨੀਲਾ, ਹਰਾ, ਪੀਲਾ, ਸੰਤਰੀ ਅਤੇ ਲਾਲ ਪਰ ਇਹਨਾਂ ਵਿੱਚੋਂ ਨੀਲੇ ਰੰਗ ਦੀ ਖਿੰਡਣ ਦੀ ਸਮਰੱਥਾ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਲਈ ਹੀ ਆਕਾਸ਼ ਦਾ ਰੰਗ ਨੀਲਾ ਨਜ਼ਰ ਆਉਂਦਾ ਹੈ।
ਹਹਹ
?. ਕੀ ਸੱਪ ਦੁੱਧ ਪੀਂਦਾ ਹੈ ਜੇ ਨਹੀਂ ਪੀਂਦਾ ਹੈ ਤਾਂ ਕਿਉਂ ਨਹੀਂ ਪੀ ਸਕਦਾ ?
?. ਕੀ ਕੋਈ ਅਜਿਹੀ ਦਵਾਈ ਬਣੀ ਹੈ ਜਾਂ ਆਉਣ ਵਾਲੀ ਜ਼ਿੰਦਗੀ ਵਿੱਚ ਬਣੇਗੀ ਜਿਸ ਨਾਲ ਵਿਅਕਤੀ ਦਾ ਕੱਦ ਅੱਧਾ ਫੁੱਟ ਵੀ ਲੰਬਾ ਹੋ ਸਕਦਾ ਹੈ ?
?. ਵਿਅਕਤੀ ਜਾਂ ਕਈ ਵਾਰ ਛੋਟੇ ਬੱਚੇ ਦੇ ਜਨਮ ਤੋਂ ਬਾਅਦ ਜਟਾਂ ਹੁੰਦੀਆਂ ਹਨ। ਜਟਾਂ ਕਿਵੇਂ ਹੁੰਦੀਆਂ ਹਨ?
?. ਕੀ ਕੀੜੀ ਦੀਆਂ ਅੱਖਾਂ ਹੁੰਦੀਆਂ ਹਨ ?
?. ਸਾਡੀ ਮੈਡਮ ਕਹਿੰਦੀ ਹੈ ਕਿ ਲਾਹੌਰ ਵਿੱਚ ਹੀਰ ਰਾਂਝੇ ਦੀ ਕਬਰ ਬਣੀ ਹੋਈ ਹੈ ਉਸ ਤੇ ਮੀਂਹ ਨਹੀਂ ਪੈਂਦਾ। ਤੁਹਾਡਾ ਇਸਦੇ ਬਾਰੇ ਕੀ ਵਿਚਾਰ ਹੈ।
– ਧਰਮਿੰਦਰ ਸਿੰਘ, ਪਿੰਡ ਅੱਬੋਵਾਲ, ਹਸ਼ਿਆਰਪੁਰ
– ਸੱਪ ਦੁੱਧ ਨਹੀਂ ਪੀਂਦਾ ਹੈ, ਕਿਉਂਕਿ ਦੁੱਧ ਇਸ ਦੀ ਖੁਰਾਕ ਨਹੀਂ ਹੈ।
– ਅਜੇ ਤੱਕ ਕੋਈ ਅਜਿਹੀ ਦਵਾਈ ਨਹੀਂ ਬਣੀ ਪਰ ਵਿਗਿਆਨਕ ਹੁਣ ਜੀਨਾਂ ਨੂੰ ਬਦਲਣ ਦੇ ਸਮਰੱਥ ਹਨ। ਆਉਣ ਵਾਲੇ ਸਮੇਂ ਵਿੱਚ ਪੈਦਾ ਹੋਣ ਵਾਲੇ ਬੱਚੇ ਦੇ ਜੀਨਾਂ ਨੂੰ ਬਦਲਕੇ ਲੰਬੇ ਕੱਦ ਵਾਲੇ ਬੱਚੇ ਪੈਦਾ ਕਰਨਾ ਸੰਭਵ ਹੈ। ਅੱਜ ਕੱਲ ਹੱਡੀਆਂ ਵਿੱਚ ਚੱਕਰ ਪਾ ਕੇ ਉਹਨਾਂ ਵਿੱਚ ਗਜ ਫਿੱਟ ਕਰ ਦਿੱਤੇ ਜਾਂਦੇ ਹਨ। ਉਹਨਾਂ ਗਜ ਵਿੱਚ ਪੇਜ਼ ਢਿੱਲੇ ਕਰਕੇ ਕਿਸੇ ਵੀ ਵਿਅਕਤੀ ਦੀ ਉਚਾਈ 6 ਇੰਚਾਂ ਤੱਕ ਵਧਾਈ ਜਾ ਸਕਦੀ ਹੈ। ਪਰ ਇਹ ਤਕਨੀਕ ਕੁਝ ਗਿਣੇ ਚੁਣੇ ਹੱਡੀਆਂ ਦੇ ਹਸਪਤਾਲਾਂ ਵਿੱਚ ਹੀ ਉਪਲਬਧ ਹੈ। ਆਪਰੇਸ਼ਨ ਦੀ ਫੀਸ ਲੱਖ ਰੁਪਏ ਵਿੱਚ ਹੈ। ਤੇ ਲਗਭਗ ਛੇ ਮਹੀਨੇ ਡਾਕਟਰਾਂ ਦੀ ਦੇਖ ਰੇਖ ਵਿੱਚ ਰਹਿਣਾ ਪੈਂਦਾ ਹੈ।
– ਜਟਾਂ ਵਾਲਾਂ ਦੀ ਸਫ਼ਾਈ ਨਾਂ ਰੱਖਣ ਕਰਕੇ ਜਾਂ ਬੋਹਣ ਦੇ ਦੁੱਧ ਜਾਂ ਕੋਈ ਹੋਰ ਗੂੰਦ ਵਰਗਾ ਪਦਾਰਥ ਇਸ ਕੰਮ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।
– ਜੀ ਹਾਂ ਕੀੜੀ ਦੀਆਂ ਅੱਖਾਂ ਹੁੰਦੀਆਂ ਹਨ।
– ਹੀਰ ਰਾਂਝੇ ਦੀ ਕਬਰ ਕਿਸੇ ਨਾ ਕਿਸੇ ਢੰਗ ਨਾਲ ਜ਼ਰੂਰ ਢਕੀ ਹੋਵੇਗੀ ਨਹੀਂ ਤਾਂ ਬੱਦਲਾਂ ਵਿੱਚੋਂ ਡਿੱਗਣ ਵਾਲੀਆਂ ਕਣੀਆਂ ਨੂੰ ਕਬਰ ਉੱਤੇ ਡਿੱਗਣ ਤੋਂ ਕੋਈ ਸ਼ਕਤੀ ਨਹੀਂ ਰੋਕ ਸਕਦੀ।

Back To Top