ਮੇਘ ਰਾਜ ਮਿੱਤਰ
? ਤੁਸੀਂ ਆਪਣੀ ਨਵੀਂ ਕਿਤਾਬ ਵਿਚ ਜ਼ਿਕਰ ਕੀਤਾ ਹੈ ਕਿ ਇਕ ਸਮਾਂ ਅਜਿਹਾ ਆਵੇਗਾ ਜਦੋਂ ਮੁਰਦੇ ਜਿਉਂਦੇ ਹੋ ਜਾਣਗੇ, ਉਮਰ ਘਟਣ ਲੱਗ ਜਾਵੇਗੀ, ਟੁੱਟਿਆ ਪਿਆਲਾ ਜੁੜਦਾ ਨਜ਼ਰ ਆਵੇਗਾ, ਸਭ ਕੁਝ ਪੁੱਠੇ ਗੇੜ ਨਾਲ ਸ਼ੁਰੂ ਹੋ ਜਾਵੇਗਾ। ਇਹ ਕਿਵੇਂ ਸੰਭਵ ਹੈ।
– ਮੱਖਣ ਸਿੰਘ ਬੀਰ, ਸੁਖਪਾਲਾ ਕਾਲਾ, ਨੀਟੀ
ਪੰਜਾਬ ਪਬਲਿਕ ਸਕੂਲ, ਬੀਰ ਖੁਰਦ (ਮਾਨਸਾ)
– ਬ੍ਰਹਿਮੰਡ ਦੇ ਅਰਥ ਅਜਿਹੇ ਸਥਾਨ ਤੋਂ ਹਨ ਜਿੱਥੋਂ ਧਰਤੀ ਦੀ ਖਿੱਚ ਸ਼ਕਤੀ ਦਾ ਪ੍ਰਭਾਵ ਨਿਗੂਣਾ ਹੋ ਜਾਂਦਾ ਹੈ। ਇਸ ਨੂੰ ਕੋਈ ਵੀ ਅਜਿਹਾ ਨਾਂ ਦਿੱਤਾ ਜਾ ਸਕਦਾ ਹੈ।
– ਮੈਂ ਆਪਣੀ ਕਿਤਾਬ ‘ਸਮੇਂ ਦਾ ਇਤਿਹਾਸ’ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਅੱਜ ਤੋਂ ਲਗਭਗ 1500 ਕਰੋੜ ਵਰਿ੍ਹਆਂ ਨੂੰ ਇਹ ਫੈਲ ਰਹੇ ਬ੍ਰਹਿਮੰਡ ਵਿਚੋਂ ਪਦਾਰਥ ਅਤੇ ਊਰਜਾ ਦੀ ਘਣਤਾ ਇੰਨੀ ਘਟ ਜਾਵੇਗੀ ਕਿ ਬ੍ਰਹਿਮੰਡ ਦਾ ਫੈਲਾਅ ਰੁਕ ਜਾਵੇਗਾ ਅਤੇ ਇਹ ਸੁੰਗੜਨਾ ਸ਼ੁਰੂ ਕਰ ਦੇਵੇਗਾ। ਫੈਲਾਅ ਦੌਰਾਨ ਜਿਹੜੀਆਂ ਘਟਨਾਵਾਂ ਜਿਸ ਤਰਤੀਬ ਵਿਚ ਵਾਪਰਦੀਆਂ ਹਨ, ਉਸ ਤਰਤੀਬ ਵਿਚ ਹੀ ਉਹ ਪੁੱਠਾ ਮੋੜਾ ਕੱਟਣਾ ਸ਼ੁਰੂ ਕਰ ਦੇਣਗੀਆਂ। ਘੜੀ ਦੀਆਂ ਸੂਈਆਂ ਪਿੱਛੇ ਵੱਲ ਨੂੰ ਮੁੜਨਾ ਸ਼ੁਰੂ ਕਰ ਦੇਣਗੀਆਂ। ਜਿੰਨਾਂ-ਜਿੰਨਾਂ ਪਦਾਰਥਾਂ ਦੇ ਇਕੱਠੇ ਹੋਣ ਨਾਲ ਕਿਸੇ ਵਸਤੂ ਦੀ ਰਚਨਾ ਹੋਈ ਹੈ ਉਹ ਵਸਤੂ ਵੀ ਉਨ੍ਹਾਂ ਪਦਾਰਥਾਂ ਵਿਚ ਮੁੜ ਖਿੰਡ ਜਾਵੇਗੀ। ਇਹ ਮੇਰਾ ਇਕੱਲੇ ਦਾ ਹੀ ਵਿਚਾਰ ਨਹੀਂ ਸਗੋਂ ਸੰਸਾਰ ਦੇ ਉਨ੍ਹਾਂ ਪ੍ਰਸਿੱਧ ਵਿਗਿਆਨਕਾਂ ਦਾ ਵਿਚਾਰ ਹੈ। ਜਿਹੜੇ ਵਿਗਿਆਨਕ ਜਗਤ ਦੀਆਂ ਵਿਸ਼ਵ ਪ੍ਰਸਿੱਧ ਪੁਸਤਕਾਂ ਦੇ ਰਚਣਹਾਰੇ ਹਨ। ਜਿਵੇਂ ਸਟੀਫਨ ਹਾਕਿੰਗ ਵੀ ਆਪਣੀ ਪੁਸਤਕ ਵਿਚ ਅਜਿਹੇ ਹੀ ਵਿਚਾਰ ਦਰਸਾਉਂਦਾ ਹੈ।
***