? ਨਹਾਉਣ ਤੋਂ ਬਾਅਦ ਅਸੀਂ ਫਰੈਸ਼ (ਤਾਜ਼ਾ) ਕਿਉਂ ਮਹਿਸੂਸ ਕਰਦੇ ਹਾਂ।

ਮੇਘ ਰਾਜ ਮਿੱਤਰ

? ਜਾਦੂਗਰ ਸਟੇਜ ਤੋਂ ਕਾਰ ਸਮੇਤ ਮੀਆਂ-ਬੀਵੀ ਕਿਵੇਂ ਗਾਇਬ ਕਰ ਦਿੰਦੇ ਹਨ। ਜਦੋਂ ਮੀਆਂ-ਬੀਵੀ ਕੋਲੋਂ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਤਾਂ ਗਾਇਬ ਹੋਏ ਸੀ, ਤਾਂ ਉਹਨਾਂ ਦਾ ਉੱਤਰ ਹੁੰਦਾ ਹੈ ਕਿ ਸਾਨੂੰ ਤਾਂ ਕੁਝ ਵੀ ਪਤਾ ਨਹੀਂ ਲੱਗਿਆ ਕਿ ਕੀ ਹੋਇਆ ਸੀ।
? ਜਾਦੂਗਰ ਸਮਰਾਟ ਸ਼ੰਕਰ ਨੇ ਇੱਕ 6 ਫੁੱਟੇ ਬੰਦੇ ਦੇ ਸਿਰ ਵਿੱਚ ਕਿੱਲ ਠੋਕ-ਠੋਕ ਕੇ ਉਸਨੂੰ ਕੁਝ ਇੰਚਾਂ ਦਾ ਹੀ ਬਣਾ ਦਿੱਤਾ ਸੀ। (ਇੱਕ ਸਟੇਜ ਸ਼ੋਅ ਵਿੱਚ ਜੋ ਕਿ ਕੋਟਕਪੂਰਾ ਵਿਖੇ ਹੋਇਆ ਸੀ) ਉਹ ਇਸ ਤਰ੍ਹਾਂ ਕਿਵੇਂ ਕਰਦਾ ਹੈ। ਕੀ ਇਹ ਵਿਗਿਆਨਕ ਚਲਾਕੀ ਹੈ ਜਾਂ ਜਾਦੂ ਹੈ।
? ਤੁਸੀਂ ਕਹਿੰਦੇ ਹੋ ਕਿ ਸਰਸੇ ਵਾਲੇ ਸੰਤ ਆਦਿ ਲੋਕਾਂ ਨੂੰ ਹਿਪਨੋਟਾਈਜ਼ ਕਰਕੇ ਮਗਰ ਲਗਾਉਂਦੇ ਹਨ ਅਤੇ ਸਾਡੇ ਦੇਸ਼ ਵਿੱਚ ਉਹਨਾਂ ਦੇ ਲੱਖਾਂ ਹੀ ਸ਼ਰਧਾਲੂ ਹਨ। ਹਿਪਨੋਟਿਜ਼ਮ ਤਾਂ ਤੁਸੀਂ ਵੀ ਕਰ ਲੈਂਦੇ ਹੋ। ਫਿਰ ਆਪਣੇ ਤਰਕਸ਼ੀਲਾਂ ਦੇ ਮਗਰ ਲੋਕਾਂ ਦੀ ਗਿਣਤੀ ਘੱਟ ਕਿਉਂ ਹੈ।
-ਰਘਵੀਰ ਚੰਦ, ਪਿੰਡ ਸਮਾਧ ਭਾਈ, ਜਿਲਾ ਮੋਗਾ
-ਨਹਾਉਣ ਤੋਂ ਬਾਅਦ ਥੋੜ੍ਹਾ-ਬਹੁਤ ਪਾਣੀ ਸਾਡੇ ਸਰੀਰ ਉਪਰ ਰਹਿ ਜਾਂਦਾ ਹੈ, ਜਿਸਦਾ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ। ਇਸ ਨਾਲ ਠੰਢ ਪੈਦਾ ਹੁੰਦੀ ਹੈ। ਇਸ ਦਾ ਦੂਜਾ ਕਾਰਨ ਸਰੀਰ ਉੱਪਰੋਂ ਉੱਤਰ ਚੁੱਕੇ ਬੇਲੋੜੇ ਪਦਾਰਥ ਅਤੇ ਵੈਕਟੀਰੀਆ ਆਦਿ ਹੁੰਦੇ ਹਨ। ਥੋੜ੍ਹਾ-ਬਹੁਤ ਅਸਰ ਨਹਾਉਣ ਸਮੇਂ ਇਸਤੇਮਾਲ ਕੀਤੇ ਗਏ ਸਾਬਣਾਂ, ਸ਼ੈਂਪੂਆਂ ਅਤੇ ਤੇਲਾਂ ਕਰਕੇ ਹੁੰਦਾ ਹੈ।
-ਇਹ ਸਿਫਰ ਦ੍ਰਿਸ਼ਟੀ-ਭਰਮ ਪੈਦਾ ਕਰਕੇ ਕੀਤਾ ਜਾਂਦਾ ਹੈ। ਕਾਰ ਉਸੇ ਸਥਾਨ ਤੇ ਹੁੰਦੀ ਹੈ। ਸਿਰਫ ਬਾਹਰਲੀ ਦਿੱਖ ਬਦਲ ਜਾਂਦੀ ਹੈ।
-ਜਿਵੇਂ ਅਸੀਂ ਲਗਾਤਾਰ ਪ੍ਰਚਾਰ ਕਰ ਰਹੇ ਹਾਂ ਕਿ ਹਰ ਕਿਸਮ ਦਾ ਜਾਦੂ ਦ੍ਰਿਸ਼ਟੀ-ਭਰਮ ਪੈਦਾ ਕਰਕੇ ਹੀ ਕੀਤਾ ਜਾਂਦਾ ਹੈ। ਲੰਬਾ ਆਦਮੀ ਉਸ ਡੱਬੇ ਵਿੱਚੋਂ ਨਿਕਲ ਜਾਂਦਾ ਹੈ, ਛੋਟਾ ਆਦਮੀ ਖੜ੍ਹਾ ਹੋ ਜਾਦਾ ਹੈ। ਇਹੀ ਇਸ ਟ੍ਰਿੱਕ ਦਾ ਰਾਜ ਹੈ।
-ਸਾਧਾਂ-ਸੰਤਾਂ ਦਾ ਕੰਮ ਲੋਕਾਂ ਦੀ ਸੋਚ ਨੂੰ ਭੇਡਾਂ ਵਰਗੀ ਬਣਾਉਣਾ ਹੁੰਦਾ ਹੈ। ਇਸ ਲਈ ਉਹ ਪਿੱਛ-ਲੱਗੂ ਪੈਦਾ ਕਰਦੇ ਹਨ। ਇਸਦੇ ਮੁਕਾਬਲੇ ਵਿੱਚ ਸਾਡਾ ਕੰਮ ਲੋਕਾਂ ਨੂੰ ਤਰਕਸ਼ੀਲ ਬਣਾਉਣਾ ਹੈ, ਤਾਂ ਜੋ ਉਹ ਹਰੇਕ ਕਾਰਜ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਲੱਭ ਸਕਣ।
***

Back To Top