? – ਲਾਜਵੰਤੀ ਦੇ ਬੂਟੇ ਨੂੰ ਹੱਥ ਨਾਲ ਛੂਹਣ ਤੇ ਉਸ ਵਿਚਲਾ ਪਾਣੀ ਥੱਲੇ ਜਾਣ ਕਾਰਣ ਉਹ ਮੁਰਝਾ ਜਾਂਦਾ ਹੈ। ਜਦ ਕਿ ਹੋਰ ਦਰੱਖਤਾਂ (ਬੂਟਿਆਂ) ਵਿਚ ਅਜਿਹਾ ਕਿਉਂ ਨਹੀਂ ਹੁੰਦਾ। ਕੀ ਕਾਰਣ ਹੈ ਕਿ ਲਾਜਵੰਤੀ ਦਾ ਬੂਟਾ ਹੀ ਮੁਰਝਾ ਜਾਂਦਾ ਹੈ।

ਮੇਘ ਰਾਜ ਮਿੱਤਰ

– ਰਾਜਿੰਦਰ ਸਿੰਘ, ਵੀ.ਪੀ.ਓ. ਬਰਗਾੜੀ, ਜ਼ਿਲ੍ਹਾ ਫਰੀਦਕੋਟ
– ਜਦੋਂ ਅਸੀਂ ਲਾਜਵੰਤੀ ਦੇ ਪੱਤੇ ਨੂੰ ਹੱਥ ਲਾਉਂਦੇ ਹਾਂ ਤਾਂ ਸਾਡੀਆਂ ਉਂਗਲਾਂ ਦੇ ਹਲਕੇ ਦਬਾਓ ਸਦਕਾ ਇਸ ਬੂਟੇ ਦੀਆਂ ਪਤਲੀਆਂ ਟਾਹਣੀਆਂ ਦਾ ਪਾਣੀ ਤਣੇ ਵਿਚ ਚਲਿਆ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਇਸ ਬੂਟੇ ਦੇ ਸੈੱਲ ਸੁੰਗੜ ਜਾਂਦੇ ਹਨ ਤੇ ਬੂਟਾ ਆਪਣੇ ਪੱਤੇ ਸੁੱਟ ਲੈਂਦਾ ਹੈ। ਜਦੋਂ ਹੱਥ ਚੁੱਕ ਲਿਆ ਜਾਂਦਾ ਹੈ ਕੁਝ ਸਮੇਂ ਬਾਅਦ ਪਾਣੀ ਮੁੜ ਆਪਣੇ ਸਥਾਨ ਤੇ ਆ ਜਾਂਦਾ ਹੈ। ਸੈੱਲ ਫੈਲ ਹੋ ਜਾਂਦੇ ਹਨ ਤੇ ਪੱਤੇ ਖੜੇ ਹੋ ਜਾਂਦੇ ਹਨ। ਬਾਕੀ ਦਰੱਖਤਾਂ ਦੇ ਤਣੇ ਇੰਨੇ ਨਾਜਕ ਨਹੀਂ ਹੁੰਦੇ ਕਿ ਹੱਥ ਲਾਉਣ ਨਾਲ ਹੀ ਪਾਣੀ ਹੇਠਾਂ ਚਲਿਆ ਜਾਵੇ।
***

Back To Top