ਮੇਘ ਰਾਜ ਮਿੱਤਰ
? ਦੁਨੀਆਂ ਦੇ ਕੁੱਲ ਕਿੰਨੇ ਦੇਸ਼ ਹਨ।
? ਯਾਦ-ਸ਼ਕਤੀ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ ?
-ਜਸਦੀਪ ਸਿੰਘ, ਕਲਾਸ ਪੰਜਵੀਂ, ਬਠਿੰਡਾ
– ਇਸ ਸੰਬੰਧੀ ਤੁਸੀਂ ਬਾਜ਼ਾਰ ਵਿੱਚ ਕੀੜੇਮਾਰ ਦਵਾਈ ਵਿਕਰੇਤਾਵਾਂ ਤੋਂ ਪਤਾ ਕਰ ਸਕਦੇ ਹੋ ਕਿ ਕਿਹੜਾ ਕੀਟਨਾਸ਼ਕ ਇਸ ਕੰਮ ਲਈ ਵਧੀਆ ਹੈ।
– ਦੁਨੀਆਂ ਵਿੱਚ ਦੇਸ਼ਾਂ ਦੀ ਗਿਣਤੀ ਹਰ ਰੋਜ਼ ਘਟਦੀ-ਵਧਦੀ ਰਹਿੰਦੀ ਹੈ। ਅੱਜਕੱਲ੍ਹ ਦੁਨੀਆਂ ਦੇ ਵਿੱਚ ਦੇਸ਼ਾਂ ਦੀ ਗਿਣਤੀ 220 ਦੇ ਕਰੀਬ ਹੈ।
– ਯਾਦ-ਸ਼ਕਤੀ ਵਧਾਉਣ ਦਾ ਸਭ ਤੋਂ ਵਧੀਆ ਢੰਗ ਸੰਬੰਧਿਤ ਵਿਸ਼ੇ ਵਿੱਚ ਦਿਲਚਸਪੀ ਪੈਦਾ ਕਰਨਾ ਹੈ।
***
? ਬੜੀ ਮਾਣ ਵਾਲੀ ਗੱਲ ਹੈ ਕਿ ਕਲਪਨਾ ਚਾਵਲਾ ਦੂਜੀ ਵਾਰ ਚੰਨ ਦੀ ਸੈਰ ਕਰਕੇ ਆਵੇਗੀ। ਇਹ ਦੱਸਣ ਦੀ ਖੇਚਲ ਕਰਨੀ ਕਿ ਧਰਤੀ ਤੋਂ ਚੰਦਰਮਾ ਦੀ ਦੂਰੀ ਕਿੰਨੀ ਹੈ ਅਤੇ ਇਹ ਦੂਰੀ ਕਿੰਨੇ ਟਾਈਮ ਵਿੱਚ ਤਹਿ ਕੀਤੀ ਜਾਂਦੀ ਹੈ ਅਤੇ ਕਲਪਨਾ ਚਾਵਲਾ ਦੇ ਨਾਲ ਹੋਰ ਕਿਹੜਾ ਵਿਗਿਆਨੀ ਗਿਆ ਹੈ।
-ਗੁਰਤੇਜ ਸਿੰਘ ਪਿੰਡ ਤੇ ਡਾਕ-ਚਾਈਆ
ਤਹਿਸੀਲ ਰਾਵਤਸਰ, ਜ਼ਿਲ੍ਹਾ ਹਨੂੰਮਾਨਗੜ੍ਹ, (ਰਾਜਸਥਾਨ)
– ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਕਲਪਨਾ ਚਾਵਲਾ ਚੰਦਰਮਾ `ਤੇ ਨਹੀਂ ਗਈ ਸਗੋਂ ਪੁਲਾੜ ਵਿੱਚ ਗਈ ਸੀ। ਚੰਦਰਮਾ ਦੀ ਧਰਤੀ ਤੋਂ ਦੂਰੀ ਲਗਭਗ 4 ਲੱਖ ਕਿਲੋਮੀਟਰ ਦੇ ਨਜ਼ਦੀਕ ਹੈ।
***
? ਜੇਕਰ ਕਿਸੇ ਵਿਅਕਤੀ ਨੂੰ ਹਿਪਨੋਟਾਈਜ਼ ਕਰਕੇ ਸਾਰੀ ਸੱਚਾਈ ਜਾਣੀ ਜਾ ਸਕਦੀ ਹੈ ਤਾਂ ਕੀ ਹਿਪਨੋਟਾਈਜ਼ ਕਰਕੇ ਕਿਸੇ ਵਿਅਕਤੀ ਨੂੰ ਉੱਡਣ ਲਈ ਕਿਹਾ ਜਾਵੇ ਤਾਂ ਉਹ ਉੱਡਣ ਲੱਗ ਪਵੇਗਾ।
-ਗੁਰਜੀਤ ਸਿੰਘ, ਵਣੀਏਕੇ (ਅੰਮ੍ਰਿਤਸਰ)
– ਹਿਪਨੋਟਾਈਜ਼ ਕੀਤੇ ਹੋਏ ਵਿਅਕਤੀ ਨੂੰ ਜੇ ਉੱਡਣ ਲਈ ਕਿਹਾ ਜਾਵੇ ਤਾਂ ਉਹ ਉੱਡੇਗਾ ਨਹੀਂ ਪਰ ਉਸ ਨੂੰ ਇਹ ਦ੍ਰਿਸ਼ਟੀ-ਭਰਮ ਜ਼ਰੂਰ ਪੈਦਾ ਹੋ ਜਾਵੇ ਕਿ ਉਹ ਉੱਡ ਰਿਹਾ ਹੈ। ਹਿਪਨੋਟਿਜ਼ਮ ਸੰਬੰਧੀ ਵਿਸਥਾਰ ਵਿੱਚ ਜਾਣਨ ਲਈ ਪੁਸਤਕ ‘ਹਿਪਨੋਟਿਜ਼ਮ ਤੁਹਾਡੇ ਲਈ’ ਦਾ ਅਧਿਐਨ ਕੀਤਾ ਜਾ ਸਕਦਾ ਹੈ।
***