? ਬੁੱਲ੍ਹਾਂ `ਤੇ ਮਿਰਚਾਂ ਲੱਗਣ `ਤੇ ਇਹ ਮੱਚਣ ਕਿਉਂ ਲੱਗ ਜਾਂਦੇ ਹਨ ਅਤੇ ਸਾਡੇ ਮੂੰਹੋਂ ਸੀ-ਸੀ ਦੀ ਆਵਾਜ਼ ਕਿਉਂ ਆਉਂਦੀ ਹੈ।

ਮੇਘ ਰਾਜ ਮਿੱਤਰ

? ਤਰਕ ਦੇ ਅਧਾਰ `ਤੇ ਬਾਬੇ ਨਾਨਕ ਨੂੰ ਕਿੰਨਾ ਕੁ ਗੁਣੀ ਗਿਆਨੀ ਮੰਨਿਆ ਜਾ ਸਕਦਾ ਹੈ। ਕੀ ਉਨ੍ਹਾਂ ਨੇ ਕਿਸੇ ਵਿਸ਼ਵ-ਨਿਯਮ ਦੀ ਉਲੰਘਣਾ ਤਾਂ ਨਹੀਂ ਕੀਤੀ ? ਸਾਨੂੰ ਉਨ੍ਹਾਂ ਦੇ ਕਿਹੜੇ ਰਸਤਿਆਂ `ਤੇ ਚੱਲਣਾ ਚਾਹੀਦਾ ਹੈ।
– ਲਖਵੀਰ ਸਿੰਘ ਸਪੁੱਤਰ ਬਹਾਦਰ ਸਿੰਘ ਬਾਲਾ ਪੱਤੀ, ਨੇੜੇ ਪਿੱਪਲ ਵਾਲਾ ਖੂਹ, ਸੰਘੇੜਾ (ਬਰਨਾਲਾ)
– ਮਿਰਚਾਂ ਵਿੱਚ ਅਜਿਹਾ ਰਸਾਇਣਿਕ ਪਦਾਰਥ ਹੁੰਦਾ ਹੈ ਜਿਹੜਾ ਸਾਡੀ ਚਮੜੀ ਉੱਪਰ ਬੁਰਾ ਪ੍ਰਭਾਵ ਪਾਉਂਦਾ ਹੈ।
– ਆਪਣੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੋਲ ਅਗਾਂਹਵਧੂ ਸੀ। ਉਸ ਸਮੇਂ ਭਰਮਾਂ ਵਹਿਮਾਂ ਵਿਰੁੱਧ ਬੋਲਣਾ ਅਤਿਅੰਤ ਜ਼ੋਖ਼ਮ ਭਰਿਆ ਕੰਮ ਸੀ। ਗੁਰੂ ਨਾਨਕ ਦੇਵ ਜੀ ਅਧਿਆਤਮਵਾਦੀਆਂ ਦੇ ਗੁਰੂ ਸਨ। ਪਰ ਸਾਡੇ ਤਰਕਸ਼ੀਲਾਂ ਕੋਲ ਤਰਕਸ਼ੀਲ ਲਹਿਰ ਲਈ ਯੋਗਦਾਨ ਪਾਉਣ ਵਾਲੇ ਮਾਰਕਸ, ਲੈi***, ਸ਼ਹੀਦ ਭਗਤ ਸਿੰਘ, ਚਾਰਲ, ਬਰਾੱਡਲੇ, ਇੰਗਰਸੋਲ ਆਦਿ ਸੈਂਕੜੇ ਆਗੂ ਹਨ।
***
? ਕੀ ਧਰਤੀ ਸੂਰਜ ਤੋਂ ਵੱਖ ਹੋਣ ਸਮੇਂ ਤੋਂ ਹੀ ਗੋਲ ਹੈ ਜਾਂ ਬਾਅਦ `ਚ ਗੋਲ ਹੋਈ, ਕੀ ਦੂਜੇ ਗ੍ਰਹਿ ਵੀ ਧਰਤੀ ਵਾਂਗ ਗੋਲ ਹੋਣਗੇ।
-ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾਕ ਖੋਸਾ ਪਾਂਡੋ
– ਧਰਤੀ, ਤਾਰੇ ਜਾਂ ਗ੍ਰਹਿ ਆਮ ਤੌਰ `ਤੇ ਗੋਲ ਹੁੰਦੇ ਹਨ। ਕਿਉਂਕਿ ਪੁਲਾੜ ਵਿੱਚ ਸਾਰੇ ਗ੍ਰਹਿ ਅਤੇ ਤਾਰੇ ਕਣਾਂ ਤੋਂ ਹੋਂਦ ਵਿੱਚ ਆਉਂਦੇ ਹਨ। ਇਹਨਾਂ ਦੀ ਘੁੰਮਣਗਤੀ ਇਹਨਾਂ ਲਈ ਅਤਿਅੰਤ ਜ਼ਰੂਰੀ ਹੈ। ਜੇ ਗ੍ਰਹਿ ਸਥਿਰ ਹੋ ਜਾਣਗੇ ਤਾਂ ਗੁਰੂਤਾ ਆਕਰਸ਼ਣ ਕਾਰਨ ਉਹਨਾਂ ਦਾ ਨਜ਼ਦੀਕੀ ਗ੍ਰਹਿਆਂ `ਤੇ ਡਿੱਗਣਾ ਲਾਜ਼ਮੀ ਹੋ ਜਾਂਦਾ ਹੈ। ਸੋ, ਗ੍ਰਹਿਆਂ ਉੱਤੇ ਕਣ ਘੁੰਮਦੀ ਹਾਲਤ ਵਿੱਚ ਡਿਗਦੇ ਰਹਿੰਦੇ ਹਨ, ਇਸ ਲਈ ਗ੍ਰਹਿ ਜਾਂ ਤਾਰਿਆਂ ਦਾ ਗੋਲ ਆਕਾਰ ਧਾਰਨ ਕਰਨਾ ਲਾਜ਼ਮੀ ਹੋ ਜਾਂਦਾ ਹੈ। ਗ੍ਰਹਿਆਂ ਦੇ ਅੰਦਰੂਨੀ ਤਲਾਂ ਵਿੱਚ ਹੋਈਆਂ ਗੜਬੜਾਂ ਕਈ ਥਾਵਾਂ ਤੋਂ ਇਹਨਾਂ ਦਾ ਆਕਾਰ ਬਦਲਦੀਆਂ ਰਹਿੰਦੀਆਂ ਹਨ। ਉਂਝ ਵੀ ਪਾਣੀ ਜਾਂ ਹੋਰ ਕਣ ਧਰਤੀ ਦੇ ਕੇਂਦਰ ਤੋਂ ਆਪਣੀ ਦੂਰੀ ਸਮਾਨ ਰੱਖਣ ਲਈ ਯਤਨਸ਼ੀਲ ਰਹਿੰਦੇ ਹਨ।
***

Back To Top