? ਜੀ ਸਰਦੂਲਗੜ੍ਹ ਦੇ ਨੇੜੇ ਇੱਕ ਨਾਲੀ ਹੈ ਅਤੇ ਜਦੋਂ ਉਸਦਾ ਪਾਣੀ ਉਛਲਦਾ ਹੈ ਤਾਂ ਪਟਿਆਲੇ ਦਾ ਮਹਾਰਾਜਾ ਉੱਥੇ ਆ ਕੇ ਸੋਨੇ ਦੀ ਨੱਥ ਭੇਟ ਕਰਦਾ ਹੈ। ਸੋਨੇ ਦੀ ਨੱਥ ਭੇਟ ਕਰਨ ਨਾਲ ਇਹ ਪਾਣੀ ਹੇਠਾਂ ਬਹਿ ਜਾਂਦਾ ਹੈ। ਕੀ ਇਹ ਸੱਚ ਹੈ। ਜੇ ਸੱਚ ਹੈ ਤਾਂ ਕਿਵੇਂ।

ਮੇਘ ਰਾਜ ਮਿੱਤਰ

? ਗੈਸੀ ਗੁਬਾਰਿਆਂ ਦੀ ਗੈਸ ਕਿਸ ਤਰ੍ਹਾਂ ਤਿਆਰ ਹੁੰਦੀ ਹੈ। ਕੀ ਇਸਨੂੰ ਅਸੀਂ ਆਪਣੇ ਘਰ ਤਿਆਰ ਕਰ ਸਕਦੇ ਹਾਂ।
? ਜਨਾਬ ਨੁਸਰਤ ਫਤਹਿ ਅਲੀ ਖਾਨ ਨੇ ਸਰਗਮ ਗਾਉਂਦਿਆਂ ਕੰਪਿਊਟਰ ਫੇਲ੍ਹ ਕਰ ਦਿੱਤਾ ਸੀ। ਕੀ ਇਹ ਗੱਲ ਸੱਚ ਹੈ।
? ਕੀ ਮਾਇਆਵੀ ਸੀਰੀਅਲ ਜਾਂ ਫਿਲਮ ਇਨਸਾਨ ਤੇ ਆਪਣਾ ਪ੍ਰਭਾਵ ਪਾਉਂਦੇ ਹਨ ਜਾਂ ਨਹੀਂ ?
? ਜੀਵ-ਜੰਤੂਆਂ ਦੀ ਉਮਰ ਕਿਸ ਤਰ੍ਹਾਂ ਪਤਾ ਕੀਤੀ ਜਾਂਦੀ ਹੈ ?
-ਕੁਲਦੀਪ ਰੱਲਾ, ਰਵਿੰਦਰ ਰਫੀ, ਜਸਵਿੰਦਰ ਬਿੱਟੂ, ਰੱਲਾ (ਮਾਨਸਾ)
– ਜਿਵੇਂ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਪਿਛਲੇ ਸਮੇਂ ਦੇ ਰਾਜੇ-ਮਹਾਰਾਜੇ ਅਤੇ ਹੁਣ ਦੇ ਹਾਕਮ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚਾਲਾਂ ਚਲਦੇ ਰਹਿੰਦੇ ਸੀ ਤੇ ਰਹਿੰਦੇ ਹਨ। ਨੱਥ, ਚੂੜਾ ਭੇਟ ਕਰਨ ਨਾਲ ਬਰਸਾਤ ਕਿਵੇਂ ਘੱਟ ਪਵੇਗੀ, ਇਸਦੀ ਵਿਆਖਿਆ ਕੋਈ ਨਹੀਂ ਕਰ ਸਕਦਾ।
– ਗੁਬਾਰਿਆਂ ਵਿੱਚ ਆਮ ਤੌਰ `ਤੇ ਹਾਈਡ੍ਰੋਜਨ ਜਾਂ ਹੀਲੀਅਮ ਗੈਸ ਭਰੀ ਜਾਂਦੀ ਹੈ। ਹਾਈਡੋ੍ਰਜਨ ਗੈਸ ਤਿਆਰ ਕਰਨ ਲਈ ਜਿਸਤ ਦੇ ਚੂਰੇ ਉੱਪਰ ਹਲਕਾ ਗੰਧਕ ਤੇਜ਼ਾਬ ਪਾਇਆ ਜਾਂਦਾ ਹੈ।
– ਇਸ ਗੱਲ ਵਿੱਚ ਹਕੀਕਤ ਤਾਂ ਬਿਲਕੁਲ ਵੀ ਨਹੀਂ ਹੈ, ਪਰ ਸੰਗੀਤ ਦੁਆਰਾ ਪੈਦਾ ਹੋਈਆਂ ਧੁਨੀ ਤਰੰਗਾਂ ਨਾਲ ਕੰਪਿਊਟਰ ਤੇ ਕੋਈ ਨਾ ਕੋਈ ਅਸਰ ਜ਼ਰੂਰ ਪਾਇਆ ਜਾ ਸਕਦਾ ਹੈ। ਜਿਵੇਂ ਬੰਬਾਂ ਦੇ ਫਟਣ ਨਾਲ ਪੈਦਾ ਹੋਈਆਂ ਧੁਨੀ ਤਰੰਗਾਂ ਨਾਲ ਖਿੜਕੀਆਂ ਦੇ ਸ਼ੀਸ਼ੇ ਤੋੜੇ ਜਾ ਸਕਦੇ ਹਨ।
– ਜੀਵਾਂ ਦੀ ਉਮਰ ਪਤਾ ਕਰਨ ਲਈ ਕਾਰਬਨ ਡੇਟਿੰਗ ਦਾ ਢੰਗ ਅਪਣਾਇਆ ਜਾਂਦਾ ਹੈ। ਹਰ ਜਿਉਂਦੀ ਚੀਜ਼ ਵਿੱਚ ਕਾਰਬਨ 12 ਅਤੇ 14 ਦੀ ਮਾਤਰਾ 75% ਅਤੇ 25% ਹੁੰਦੀ ਹੈ। ਮਰਨ ਤੋਂ ਬਾਅਦ ਕਾਰਬਨ 14 ਦੀ ਮਾਤਰਾ 5730 ਵਰ੍ਹੇ ਬਾਅਦ ਅੱਧੀ ਰਹਿ ਜਾਂਦੀ ਹੈ। ਇਸ ਤਰ੍ਹਾਂ ਵਿਗਿਆਨਕ ਕਾਰਬਨਾਂ ਦੇ ਅਨੁਪਾਤ ਨੂੰ ਦਰਸਾਉਂਦਾ ਹੋਇਆ ਇੱਕ ਕੈਲੰਡਰ ਤਿਆਰ ਕਰ ਲੈਂਦੇ ਹਨ ਜਿਸ ਤੋਂ ਜੀਵ ਜੰਤੂਆਂ ਦੀ ਉਮਰ ਲੱਭੀ ਜਾ ਸਕਦੀ ਹੈ। ਦਰਖੱਤ ਦੀਆਂ ਗੋਲਾਈਆਂ ਨੂੰ ਗਿਣਕੇ ਵੀ ਉਮਰ ਦਾ ਪਤਾ ਲਾਇਆ ਜਾ ਸਕਦਾ ਹੈ।

Back To Top