? ਮੇਰੇ ਇੱਕ ਜਾਣਕਾਰ ਦੇ ਘਰ ਕਿਸੇ ਨੂੰ ਕਸਰ ਹੈ। ਜਿਸ ਦੇ ਘਰ ਕਸਰ ਹੋਈ ਹੈ, ਉਹ ਸਾਡੀ ਦੁਕਾਨ ਦਾ ਗਾਹਕ ਹੈ। ਉਹ ਬਾਬਿਆਂ ਜਾਂ ਸਾਧਾਂ ਤੋਂ ਆਪਣੀ ਬਹੁਤ ਲੁੱਟ ਕਰਾ ਰਿਹਾ ਹੈ। ਮੈਨੂੰ ਦੱਸੋ ਕਿ ਮੈਂ ਉਸਨੂੰ ਕਿਵੇਂ ਸਮਝਾਵਾਂ ਕਿ ਸਾਧਾਂ ਕੋਲ ਕੁਝ ਨਹੀਂ ਹੁੰਦਾ। ਮੈਂ ਉਸਨੂੰ ਸੁਸਾਇਟੀ ਦੇ ਕਿਸੇ ਮਨੋਰੋਗ ਕੇਂਦਰ ਵਿੱਚ ਭੇਜ ਸਕਾਂ। ਜਵਾਬ ਦਿੰਦੇ ਸਮੇਂ ਮੇਰੀ ਤੇ ਉਸਦੀ ਉਮਰ ਦਾ ਧਿਆਨ ਰੱਖਣਾ। ਉਸਦੀ ਉਮਰ 30-35 ਸਾਲ ਹੈ ਤੇ ਮੇਰੀ ਉਮਰ 18 ਸਾਲ ਹੈ ਤੇ ਉਹ ਅਨਪੜ੍ਹ ਹੈ।

ਮੇਘ ਰਾਜ ਮਿੱਤਰ

-ਸੁਮਿੱਤ ਕੁਮਾਰ
– ਅਜਿਹੇ ਕੇਸ ਨੂੰ ਆਪਣੇ ਕਿਸੇ ਨਜ਼ਦੀਕੀ ਤਰਕਸ਼ੀਲ ਸੰਸਥਾ ਦੇ ਦਫਤਰ ਵਿੱਚ ਲੈ ਕੇ ਜਾਓ। ਜੇ ਤੁਹਾਡੇ ਨਜ਼ਦੀਕ ਕੋਈ ਸੰਸਥਾ ਨਹੀਂ ਜਾਂ ਉਹ ਸਰਗਰਮ ਨਹੀਂ ਤਾਂ ਤੁਸੀਂ ਬਰਨਾਲੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਅਕਸਰ ਘਰ ਹੀ ਹੁੰਦਾ ਹਾਂ।
***
? ਸੂਰਜ ਕਿੰਨੇ ਸਮੇਂ ਵਿੱਚ ਆਪਣੀ ਇੱਕ ਪਰਿਕਰਮਾ ਪੂਰੀ ਕਰਦਾ ਹੈ।
? ਬ੍ਰਹਿਮੰਡਲ ਵਿੱਚ ਕਿੰਨੀਆਂ ਗਲੈਕਸੀਆਂ ਹਨ?
-ਸੰਦੀਪ ਸੋਨੀ (ਰੱਲਾ) ਕਲਾਸ ਦਸਵੀਂ
– ਸੂਰਜ ਆਪਣੀ ਪਰਿਕਰਮਾ 24 ਕਰੋੜ ਵਰ੍ਹੇ `ਚ ਪੂਰੀ ਕਰਦਾ ਹੈ।
– ਸਾਡੇ ਬ੍ਰਹਿਮੰਡ ਵਿੱਚ ਗਲੈਕਸੀਆਂ ਦੀ ਸੰਖਿਆ 100 ਅਰਬ ਹੈ।

Back To Top