ਮੇਘ ਰਾਜ ਮਿੱਤਰ
? ਕੁਝ ਵਿਅਕਤੀਆਂ ਦੇ ਮੱਛਰ ਕਿਉਂ ਨਹੀਂ ਲੜਦਾ?
? ਕਲਪਨਾ ਦੇ ਪੁਲਾੜਯਾਨ ਦੇ ਫਟਣ ਦਾ ਕੀ ਕਾਰਨ ਸੀ?
? ਦੂਸਰੀ ਦੁਨੀਆ ਦੇ ਹੋਣ ਬਾਰੇ ਕੋਈ ਉਮੀਦ ਕੀਤੀ ਜਾ ਸਕਦੀ ਹੈ?
? ਤੁਸੀਂ ਹਰ ਵਿਸ਼ੇ ਦਾ ਗਿਆਨ ਰਖਦੇ ਹੋ ਤੁਹਾਡੀ ਯੋਗਤਾ ਕੀ ਹੈ?
– ਜੁਗਰਾਜ ਸਿੰਘ, ਕੇਵਲ ਸਿੰਘ, ਇਲਮਦੀਨ ਝਨੇਰ
1. ਮੈਨੂੰ ਉਮੀਦ ਹੈ ਕਿ ਵਿਗਿਆਨ ਜੋਤ ਦੇ ਪਾਠਕ ਹੀ ਇਸ ਸੁਆਲ ਦਾ ਜੁਆਬ ਅਗਲੇ ਅੰਕ ਵਿਚ ਦੱਸਣਗੇ।
2. ਕੁਝ ਵਿਅਕਤੀ ਦੀ ਚਮੜੀ ਵਿੱਚੋਂ ਪੈਦਾ ਹੋਣ ਵਾਲੇ ਰਸ ਮੱਛਰਾਂ ਲਈ ਅਲਰਜਕ ਹੋ ਸਕਦੇ ਹਨ।
3. ਕਲਪਨਾ ਦੀ ਪੁਲਾੜ ਸ਼ਟਲ ਬਾਰੇ ਜਾਣਕਾਰੀ ਤੁਹਾਨੂੰ ਇਸ ਅੰਕ ਵਿਚੋਂ ਮਿਲ ਜਾਵੇਗੀ।
4. ਸਾਡੇ ਸੂਰਜ ਮੰਡਲ ਦੇ ਤੀਸਰੇ ਗ੍ਰਹਿ ਤੇ ਮਨੁੱਖ ਜਾਤੀ ਰਹਿੰਦੀ ਹੈ। ਬ੍ਰਹਿੰਮਡ ਵਿੱਚ ਅਰਬਾਂ ਗਲੈਕਸੀਆਂ ਹਨ ਤੇ ਹਰ ਗਲੈਗਸੀ ਵਿੱਚ ਅਰਬਾਂ ਤਾਰੇ ਹਨ। ਇਸ ਲਈ ਕਿਸੇ ਹੋਰ ਗ੍ਰਹਿ ਤੇ ਨੀਵਾਂ ਦੇ ਹੋਣ ਦੀ ਸੰਭਾਵਨਾ 99.99 ਪ੍ਰਤੀਸ਼ਤ ਹੈ। ਕੋਈ ਵੀ ਅਜਿਹਾ ਸੂਰਜ ਹੋ ਸਕਦਾ ਹੈ ਜਿਸਦੇ ਗ੍ਰਹਿ ਤੇ ਧਰਤੀ ਵਰਗੀਆਂ ਸਹੂਲਤਾਂ ਜ਼ਰੂਰ ਹੋਣਗੀਆਂ । ਜੇ ਸਹੂਲਤਾਂ ਹੋਣਗੀਆਂ ਤਾਂ ਜੀਵਨ ਵੀ ਹੋਵੇਗਾ।
5. ਮੇਰੀ ਯੋਗਤਾ ਬੀ. ਐਸ. ਸੀ. ਐਸ. ਐੱਡ ਹੈ ਅਤੇ ਮੈਂ 30 ਸਾਲ ਵਿਗਿਆਨ ਦਾ ਅਧਿਆਪਕ ਰਿਹਾ ਹਾਂ।
***