? ਡਾਕਟਰਾਂ ਦੁਆਰਾ ਆਰ ਐਕਸ (RX) ਲਿਖਣ ਤੋਂ ਕੀ ਭਾਵ ਹੈ।

ਮੇਘ ਰਾਜ ਮਿੱਤਰ

? ਹਸਪਤਾਲਾਂ ਵਿੱਚ ਪ੍ਰਯੋਗ ਕੀਤੇ ਜਾਂਦੇ ਸ਼ਬਦ ਓ. ਪੀ. ਡੀ. (O.P.D) ਦਾ ਕੀ ਮਤਲਬ ਹੈ।
? ਪੋਸਟ ਕਾਰਡ ਉੱਪਰ ਲਿਖੇ ਜਾਂਦੇ I.P.S  ਦਾ ਮਤਲਬ ਕੀ ਹੈ।

-ਐਸ. ਪੀ. ਸਿੰਘ, ਪੰਜਾਬ ਪਬਲਿਕ ਸਕੂਲ ਬੀਰਖੁਰਦ (ਮਾਨਸਾ)

– ਡਾਕਟਰਾਂ ਦੇ ਆਰ ਐਕਸ (Rx) ਲਿਖਣ ਤੋਂ ਮਤਲਬ ਹੈ ਕਿ ਮੈਂ ਤਾਂ ਤੁਹਾਨੂੰ ਦਵਾਈ ਲਿਖਦਾ ਹਾਂ। ਪਰ ਠੀਕ ਕਰਨ ਵਾਲਾ ਤਾਂ ਪ੍ਰਮਾਤਮਾ ਹੈ।
– O.P.D  ਦਾ ਮਤਲਬ ਆਊਟ-ਡੋਰ ਪੇਸ਼ੈਂਟ ਡਿਪਾਰਟਮੈਂਟ ਹੁੰਦਾ ਹੈ। ਜਿਸਦਾ ਭਾਵ ਇਹ ਹੁੰਦਾ ਹੈ ਕਿ ਇਹ ਵਿਭਾਗ ਸਿਰਫ ਹਸਪਤਾਲ ਦੇ ਉਨ੍ਹਾਂ ਮਰੀਜ਼ਾਂ ਲਈ ਹੈ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਕੇ ਰੱਖਣ ਦੀ ਲੋੜ ਨਹੀਂ ਹੈ।
– I.P.S ਦਾ ਮਤਲਬ ਹੁੰਦਾ ਹੈ ‘ਇੰਡੀਅਨ ਪੋਸਟਲ ਸਰਵਿਸਜ਼’ ਜਿਸਦਾ ਮਤਲਬ ਹੁੰਦਾ ਹੈ ਭਾਰਤੀ ਡਕ ਸੇਵਾ।
***

Back To Top