? ਸੰਸਾਰ ਵਿੱਚ ਸਭ ਤੋਂ ਛੋਟਾ ਦੇਸ਼ ਕਿਹੜਾ ਹੈ ਅਤੇ ਖੇਤਰਫਲ ਦੱਸੋ।

ਮੇਘ ਰਾਜ ਮਿੱਤਰ

? ‘ਨਾਸਾ’ ਕੀ ਹੈ।
? ਟੀ. ਵੀ. `ਤੇ ਲੱਗਾ ਐਨਟੀਨਾ ਚੈਨਲ ਕਿਵੇਂ ਪਕੜਦਾ ਹੈ।
? ਇੱਕ ਕੈਮਰੇ ਵਿੱਚ ਅਜਿਹੀ ਕਿਹੜੀ ਚੀਜ਼ ਹੈ ਜੋ ਇੱਕ ਸਾਫ਼ ਨੈਗੇਟਿਵ ਨੂੰ ਫੋਟੋ ਖਿੱਚਣ ਤੇ ਫੋਟੋ ਵਿੱਚ ਬਦਲ ਦਿੰਦੀ ਹੈ।
? ਕੀ ਦੌੜ ਲਗਾਉਣ ਤੇ ਨਵੇਂ ਖੂਨ ਦਾ ਨਿਰਮਾਣ ਹੁੰਦਾ ਹੈ।
? ਭਾਰਤ ਵਿੱਚ ਕੁੱਲ ਕਿੰਨੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
-ਗੁਰਬੀਰ ਸਿੰਘ ਚਰਨਜੀਤ ਸਿੰਘ
ਪਿੰਡ ਧੌਲ ਕਲਾਂ, ਡਾਕ. ਲਹਿਲ, ਜ਼ਿਲ੍ਹਾ ਲੁਧਿਆਣਾ
– ਸੰਸਾਰ ਵਿੱਚ ਸਭ ਤੋਂ ਛੋਟਾ ਦੇਸ਼ ਵੈਟੀਕਨ ਸਿਟੀ ਹੈ। ਇਹ ਇਸਾਈ ਧਰਮ ਨੂੰ ਮੰਨਣ ਵਾਲਿਆਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ। ਇਸਦਾ ਖੇਤਰਫਲ .44 ਵਰਗ ਕਿਲੋਮੀਟਰ ਹੈ।
– ‘ਨਾਸਾ’ ਵਿਗਿਆਨਕਾਂ ਦੀ ਇੱਕ ਅਜਿਹੀ ਜਥੇਬੰਦੀ ਹੈ ਜਿਸਦਾ ਮੁੱਖ ਕੰਮ ਬ੍ਰਹਿਮੰਡ ਸਬੰਧੀ ਖੋਜਾਂ-ਪੜਤਾਲਾਂ ਕਰਨਾ ਹੈ ਅਤੇ ਇਹ ਬ੍ਰਹਿਮੰਡ ਵਿੱਚ ਵਾਪਰ ਰਹੀਆਂ ਘਟਨਾਵਾਂ `ਤੇ ਨਿਗਰਾਨੀ ਵੀ ਰੱਖਦੀ ਹੈ।
– ਟੈਲੀਵਿਜ਼ਨ ਦਾ ਟ੍ਰਾਂਸਮੀਟਰ ਰੇਡੀਓ ਤਰੰਗਾਂ ਦੇ ਰੂਪ ਵਿੱਚ ਸਿਗਨਲਜ਼ ਭੇਜਦਾ ਹੈ ਜਿਹੜੇ ਹਵਾ ਵਿੱਚ ਪ੍ਰਕਾਸ਼ ਦੀ ਰਫਤਾਰ ਨਾਲ ਜਾਂਦੇ ਹਨ। ਟੈਲੀਵਿਜ਼ਨ ਦੇ ਐਨਟੀਨੇ ਇਨ੍ਹਾਂ ਸਿਗਨਲਾਂ ਨੂੰ ਫੜ ਲੈਂਦੇ ਹਨ ਅਤੇ ਮੁੜ ਉਨ੍ਹਾਂ ਨੂੰ ਬਿਜਲੀ ਦੇ ਸਿਗਨਲਾਂ ਵਿੱਚ ਬਦਲ ਦਿੰਦੇ ਹਨ।
– ਅਸਲ ਵਿੱਚ ਕੈਮਰੇ ਵਿੱਚ ਪਾਈ ਹੋਈ ਫਿਲਮ ਉੱਪਰ ਅਜਿਹਾ ਰਸਾਇਣਿਕ ਪਦਾਰਥ ਲੱਗਿਆ ਹੁੰਦਾ ਹੈ ਜਿਹੜਾ ਪ੍ਰਕਾਸ਼ ਦੀ ਹਾਜ਼ਰੀ ਵਿੱਚ ਬਹੁਤ ਹੀ ਛੇਤੀ ਕਿਰਿਆ ਕਰਦਾ ਹੈ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪ੍ਰਕਾਸ਼ ਦੀਆਂ ਕਿਰਨਾਂ ਜਦੋਂ ਵੀ ਕਿਸੇ ਵਿਅਕਤੀ ਜਾਂ ਵਸਤੂ ਤੇ ਪੈਂਦੀਆਂ ਹਨ ਤਾਂ ਉਹ ਵਿਅਕਤੀ ਜਾਂ ਵਸਤੂ ਕੁਝ ਕਿਰਨਾਂ ਨੂੰ ਤਾਂ ਆਪਣੇ ਅੰਦਰ ਸਮਾ ਲੈਂਦੀ ਹੈ ਤੇ ਬਾਕੀ ਮੋੜ ਦਿੰਦੀ ਹੈ। ਜਦੋਂ ਕੈਮਰੇ ਦਾ ਬਟਨ ਦਬਾਇਆ ਜਾਂਦਾ ਹੈ ਤਾਂ ਉਸਦਾ ਸ਼ਟਰ ਖੁੱਲ੍ਹ ਜਾਂਦਾ ਹੈ। ਵਿਅਕਤੀ ਜਾਂ ਵਸਤੂ ਵਿੱਚੋਂ ਕਿਰਨਾਂ ਲੈਂਜ ਰਾਹੀਂ ਫਿਲਮ `ਤੇ ਜਾ ਪੈਂਦੀਆਂ ਹਨ। ਜਿਸ ਥਾਂ `ਤੇ ਘੱਟ ਮਾਤਰਾ ਵਿੱਚ ਕਿਰਨਾਂ ਪੈਂਦੀਆਂ ਹਨ ਉੱਥੇ ਘੱਟ ਮਾਤਰਾ ਵਿੱਚ ਪਦਾਰਥ ਰਸਾਇਣਿਕ ਕਿਰਿਆ ਕਰਦੇ ਹਨ ਤੇ ਜਿੱਥੇ ਵੱਧ ਮਾਤਰਾ ਵਿੱਚ ਕਿਰਨਾਂ ਪੈਦੀਆਂ ਹਨ ਉੱਥੇ ਵੱਧ ਮਾਤਰਾ ਵਿੱਚ ਪਦਾਰਥ ਰਸਾਇਣਿਕ ਕਿਰਿਆ ਕਰਦੇ ਹਨ।
– ਸੰਸਾਰ ਵਿੱਚ ਮਿਲਣ ਵਾਲੇ ਜੀਵਾਂ-ਜੰਤੂਆਂ ਦੀ ਗਿਣਤੀ
– ਜੀ ਨਹੀਂ! ਦੌੜ ਲਗਾਉਣ ਨਾਲ ਸਰੀਰ ਵਿੱਚ ਊਰਜਾ ਦੀ ਕਮੀ ਜ਼ਰੂਰ ਹੁੰਦੀ ਹੈ ਜਿਹੜੀ ਖੁਰਾਕ ਨਾਲ ਪੁੂਰੀ ਕਰ ਲਈ ਜਾਂਦੀ ਹੈ।
– ਭਾਰਤ ਵਿੱਚ 18 ਭਾਸ਼ਾਵਾਂ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ।

Back To Top