1. ਰਿਮੋਟ ਵਿੱਚੋਂ ਨਿਕਲਦੀ ਤਰੰਗ ਨੂੰ ਨਾ ਤਾਂ ਵੇਖਿਆ ਜਾ ਸਕਦਾ ਹੈ ਤੇ ਨਾ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਪਰ ਉਸ ਨਾਲ ਟੀ. ਵੀ. ਚੱਲ ਪੈਂਦਾ ਹੈ। ਕੀ ਇਸ ਤਰ੍ਹਾਂ ਹੀ ਆਤਮਾ ਆਪਣਾ ਕੰਮ ਨਹੀਂ ਕਰਦੀ?

ਮੇਘ ਰਾਜ ਮਿੱਤਰ

2. ਤਰਕਸ਼ੀਲ ਰੱਬ ਨੂੰ ਨਹੀਂ ਮੰਨਦੇ ਕਿਉਂਕਿ ਉਸਨੂੰ ਲੋਕਾਂ ਨੇ ਪੈਦਾ ਕੀਤਾ ਹੈ, ਫੇਰ ਤਾਂ ਮਾਂ-ਪਿਉ, ਭੈਣ, ਭਰਾ ਦੇ ਰਿਸ਼ਤੇ ਵੀ ਸਮਾਜ ਦੀ ਪੈਦਾਵਾਰ ਹਨ। ਕੀ ਉਹਨਾਂ ਤੋਂ ਵੀ ਮੁਨਕਰ ਹੋ ਜਾਣਾ ਚਾਹੀਦਾ ਹੈ?
-ਬੇਅੰਤ ਸਿੰਘ ਕੋਟਲਾ, ਫਤਿਹਗੜ੍ਹ ਸਾਹਿਬ
1. ਰਿਮੋਟ ਵਿੱਚੋਂ ਤਰੰਗਾਂ ਅਸਲ ਵਿੱਚ ਅਦਿੱਖ ਰੌਸ਼ਨੀ ਦੀਆਂ ਪ੍ਰਕਾਸ਼ ਕਿਰਨਾਂ ਹੀ ਹੁੰਦੀਆਂ ਹਨ। ਜਿਹੜੀਆਂ ਟੀ. ਵੀ. ਵਿੱਚ ਲੱਗੇ ਫੋਟੋ ਇਲੈਕਟ੍ਰਿਕ ਸੈੱਲ ਤੇ ਆਪਣਾ ਪ੍ਰਭਾਵ ਪਾਉਂਦੀਆਂ ਹਨ। ਜਿਸ ਨਾਲ ਟੀ. ਵੀ. ਚਲਾਇਆ ਜਾਂ ਬੰਦ ਕੀਤਾ ਜਾ ਸਕਦਾ ਹੈ ਜਾਂ ਉਸ ਦੇ ਚੈਨਲ ਬੰਦ ਕੀਤੇ ਜਾ ਸਕਦੇ ਹਨ। ਸਰੀਰ ਵਿੱਚ ਆਤਮਾ ਨਾਂ ਦੀ ਕੋਈ ਸ਼ੈਅ ਨਹੀਂ ਹੁੰਦੀ।
2. ਤਰਕਸ਼ੀਲ ਰੱਬ ਨੂੰ ਇਸ ਲਈ ਨਹੀਂ ਮੰਨਦੇ ਕਿਉਂਕਿ ਕੋਈ ਵੀ ਵਿਅਕਤੀ ਉਸ ਦੀ ਹੋਂਦ ਨੂੰ ਸਿੱਧ ਨਹੀਂ ਕਰ ਸਕਿਆ ਹੈ। ਜਿਸ ਦਿਨ ਵੀ ਕੋਈ ਅਜਿਹਾ ਵਿਅਕਤੀ ਧਰਤੀ `ਤੇ ਪੈਦਾ ਹੋ ਜਾਵੇਗਾ, ਜਿਹੜਾ ਉਸ ਦੀ ਹੋਂਦ ਨੂੰ ਸਿੱਧ ਕਰ ਸਕੇ ਤਾਂ ਤਰਕਸ਼ੀਲਾਂ ਨੂੰ ਵੀ ਉਸ ਨੂੰ ਮੰਨ ਲੈਣ ਵਿੱਚ ਕੋਈ ਸੰਕੋਚ ਨਹੀਂ ਹੋਵੇਗਾ। ਤਰਕਸ਼ੀਲ ਮਨੁੱਖੀ ਰਿਸ਼ਤਿਆਂ ਨੂੰ ਪਿਆਰ ਤੇ ਪ੍ਰਵਾਨ ਕਰਦੇ ਹਨ ਕਿਉਂਕਿ ਇਹਨਾਂ ਦੀ ਹੋਂਦ ਹੈ। ਮਨੁੱਖ ਵਿੱਚ ਆਪਣੇ ਆਲੇ ਦੁਆਲੇ ਤੋਂ ਮਨੁੱਖੀ ਤੰਦਾਂ ਬਚਪਨ ਤੋਂ ਹੀ ਬੱਝਣੀਆਂ ਸ਼ੁਰੂ ਹੋ ਜਾਂਦੀਆਂ ਹਨ।
***

Back To Top