ਮੇਘ ਰਾਜ ਮਿੱਤਰ
2. ਪੱਤਿਆਂ ਦਾ ਹਰਾ ਰੰਗ ਕਲੋਰੋਫਿਲ ਕਾਰਨ ਹੁੰਦਾ ਹੈ ਪ੍ਰੰਤੂ ਰੰਗ-ਬਰੰਗੇ ਫੁੱਲਾਂ ਪਿੱਛੇ ਕਿਹੜਾ ਤੱਤ ਹੁੰਦਾ ਹੈ।
3. ਤਿਤਲੀ ਅਤੇ ਮੱਖੀਆਂ ਦੇ ਜੀਭ ਨਹੀਂ ਹੁੰਦੀ, ਉਹ ਸਵਾਦ ਕਿਵੇਂ ਚਖਦੀਆਂ ਹਨ?
4. ਡਿਟਰਜ਼ਨ ਪਾਊਡਰ ਨਾਲ ਕੱਪੜੇ ਸਾਬਣ ਦੇ ਮੁਕਾਬਲੇ ਜਲਦੀ ਧੋਤੇ ਜਾਂਦੇ ਹਨ, ਕਿਉਂ?
5. ਬਾਜੀਗਰ ਰੱਸੀ ਉੱਪਰ ਤੁਰਦੇ ਸਮੇਂ ਆਪਣਾ ਸੰਤੁਲਨ ਕਿਵੇਂ ਬਣਾਈ ਰੱਖਦਾ ਹੈ?
6. ਅੰਡਾ ਉਬਾਲਣ ਤੋਂ ਇਕਦਮ ਬਾਅਦ ਅਸੀਂ ਉਸਨੂੰ ਆਸਾਨੀ ਨਾਲ ਚੁੱਕ ਸਕਦੇ ਹਾਂ, ਥੋੜ੍ਹੀ ਦੇਰ ਬਾਅਦ ਗਰਮ ਕਿਉਂ ਹੋ ਜਾਂਦਾ ਹੈ?
7. ਜਾਦੂਗਰ ਆਪਣਾ ਹੈਟ ਉੱਪਰ ਉਛਾਲ ਕੇ ਆਪਣੇ ਸਿਰ ਉੱਪਰ ਕਿਵੇਂ ਟਿਕਾ ਲੈਂਦਾ ਹੈ?
-ਪਿੰਡ ਰਾਮੇਆਣਾ, ਜਿਲ੍ਹਾ ਫਰੀਦਕੋਟ
1. ਵੱਡੀ ਮਾਤਾ ਨੂੰ ਸਮਾਲ ਪੌਕਸ ਛੋਟੀ ਮਾਤਾ ਚਿਕਨ ਪੌਕਸ ਕਹਿੰਦੇ ਹਨ। ਵੱਡੀ ਮਾਤਾ ਦੇ ਵਾਇਰਸ ਵਾਤਾਵਰਣ `ਚੋਂ ਖਤਮ ਹੋ ਚੁੱਕੇ ਹਨ। ਕੁਝ ਇੱਕ-ਦੋ ਪ੍ਰਯੋਗਸ਼ਾਲਾਵਾਂ ਵਿੱਚ ਹੀ ਇਸਦੇ ਵਾਇਰਸ ਬਹੁਤ ਇਤਿਹਾਤ ਨਾਲ ਸੰਭਾਲ ਕੇ ਰੱਖੇ ਹੋਏ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਖੋਜ-ਪਤੜਾਲ ਦੇ ਕਾਰਜਾਂ ਲਈ ਉਨ੍ਹਾਂ ਦੀ ਵਰਤੋਂ ਹੋ ਸਕੇ। ਛੋਟੀ ਮਾਤਾ ਆਮ ਤੌਰ `ਤੇ ਅੱਜਕੱਲ੍ਹ ਵੀ ਕੁਝ ਵਿਅਕਤੀਆਂ `ਤੇ ਆਪਣਾ ਪ੍ਰਭਾਵ ਪਾਉਂਦੀ ਰਹਿੰਦੀ ਹੈ। ਇਨ੍ਹਾਂ ਦੇ ਨਾਂ ਡਾਕਟਰੀ ਖੇਤਰ ਵਿੱਚ ਕੰਮ ਕਰਦੇ ਵਿਗਿਆਨੀਆਂ ਨੇ ਇਨ੍ਹਾਂ ਦੇ ਵਾਇਰਸਾਂ ਅਨੁਸਾਰ ਰੱਖੇ ਹਨ। ਛੋਟੀ ਮਾਤਾ ਜ਼ਿਆਦਾ ਖਤਰਨਾਕ ਨਹੀਂ ਹੁੰਦੀ। ਬਚਾਅ ਸਬੰਧੀ ਡਾਕਟਰਾਂ ਨਾਲ ਸੰਪਰਕ ਕਰੋ।
2. ਰੰਗ-ਬਰੰਗੇ ਫੁੱਲਾਂ ਵਿੱਚ ਉਨ੍ਹਾਂ ਦੇ ਪਰਪਰਾਗਣ ਲਈ ਖਿੱਚ ਪੈਦਾ ਕਰਨ ਵਾਸਤੇ ਕੀੜਿਆਂ ਨੂੰ ਆਕਰਸ਼ਤ ਕਰਨ ਲਈ ਕੁਝ ਪਿਗਮਿੰਟ ਹੁੰਦੇ ਹਨ ਜਿਨ੍ਹਾਂ ਕਰਕੇ ਇਨ੍ਹਾਂ ਦਾ ਰੰਗ ਹੁੰਦਾ ਹੈ।
3. ਤਿਤਲੀ ਤੇ ਮੱਖੀਆਂ ਆਪਣੀ ਸੁੰਘਣ ਸ਼ਕਤੀ ਨਾਲ ਚਮੜੀ ਰਾਹੀਂ ਸਵਾਦ ਚੱਖਦੀਆਂ ਹਨ।
4. ਡਿਟਰਜ਼ਨ ਪਾਉਡਰ ਸਰੀਰ ਦੀਆਂ ਚਕਨਾਈਆਂ ਨੂੰ ਰਸਾਇਣਕ ਕਿਰਿਆ ਰਾਹੀਂ ਆਪਣੇ ਵਿੱਚ ਘੋਲ ਲੈਂਦੇ ਹਨ। ਜਿਸ ਕਾਰਨ ਕੱਪੜੇ ਆਸਾਨੀ ਨਾਲ ਸਾਫ ਹੋ ਜਾਂਦੇ ਹਨ।
5. ਬਾਜੀਗਰ ਆਪਣੇ ਹੱਥਾਂ, ਪੈਰਾਂ ਅਤੇ ਸਾਰੇ ਸਰੀਰ ਦੇ ਸਹਿਯੋਗ ਨਾਲ ਆਪਣਾ ਸੰਤੁਲਨ ਬਣਾ ਕੇ ਰੱਖਦਾ ਹੈ।
6. ਅਸਲ ਵਿੱਚ ਜਦੋਂ ਅਸੀਂ ਅੰਡੇ ਨੂੰ ਚੁੱਕਦੇ ਹਾਂ ਤਾਂ ਸਾਡੀਆਂ ਉਂਗਲਾਂ ਪਹਿਲਾਂ ਹੀ ਠੰਡੀਆਂ ਹੁੰਦੀਆਂ ਹਨ ਤੇ ਇਸ ਲਈ ਅੰਡਾ ਚੁੱਕਣ ਸਮੇਂ ਕੁਝ ਸਮੇਂ ਲਈ ਸਾਡੀਆਂ ਉਂਗਲਾਂ ਗਰਮੀ ਮਹਿਸੂਸ ਨਹੀਂ ਕਰਦੀਆਂ। ਪਰ ਜਦੋਂ ਅਸੀਂ ਇਨ੍ਹਾਂ ਗਰਮ ਉਂਗਲਾਂ ਨਾਲ ਦੁਬਾਰਾ ਉਸੇ ਅੰਡੇ ਨੂੰ ਚੁੱਕਦੇ ਹਾਂ ਤਾਂ ਉਹ ਵੱਧ ਗਰਮ ਮਹਿਸੂਸ ਹੁੰਦੇ।
7. ਆਪਣੀਆਂ ਉਂਗਲਾਂ ਦੇ ਅਭਿਆਸ ਰਾਹੀਂ।