ਸਾਡੇ ਹੱਥਾਂ ਤੇ ਰੇਖਾਵਾਂ ਕਿਉਂ ਹੁੰਦੀਆਂ ਹਨ?

ਮੇਘ ਰਾਜ ਮਿੱਤਰ

2. ਪਿਆਜ ਛਿਲਦੇ ਸਮੇਂ ਅੱਖਾਂ `ਚੋਂ ਪਾਣੀ ਕਿਉਂ ਆਉਂਦਾ ਹੈ?
3. ਰਾਤ ਨੂੰ ਦੇਖਣ ਵਾਲੀਆਂ ਐਨਕਾਂ ਕਿਵੇਂ ਕੰਮ ਕਰਦੀਆਂ ਹਨ?
-ਈਸ਼ਵਰ ਜੀਤ ਸਿੰਘ S/ੋ ਸ੍ਰ. ਜਗਤਾਰ ਸਿੰਘ
ਗਲੀ ਨੰ. 2, ਜੁਝਾਰ ਸਿੰਘ ਨਗਰ, ਸੰਗਰੂਰ
1. ਹੱਥਾਂ `ਤੇ ਰੇਖਾਵਾਂ ਹੋਣ ਦੇ ਕੁਝ ਕਾਰਨ ਹਨ। ਸਭ ਤੋਂ ਪਹਿਲਾ ਕਾਰਨ ਤਾਂ ਸਾਡੇ ਮਾਂ-ਪਿਉ ਦੇ ਹੱਥਾਂ `ਤੇ ਲਕੀਰਾਂ ਹੁੰਦੀਆਂ ਹਨ। ਇਸ ਲਈ ਇਹ ਲਕੀਰਾਂ ਸਾਨੂੰ ਵਿਰਸੇ ਵਿੱਚ ਮਿਲਦੀਆਂ ਹਨ। ਇਸ ਦਾ ਦੂਜਾ ਕਾਰਨ ਬੱਚੇ ਦੀ ਸਿਰਜਣ ਕਿਰਿਆ ਦੌਰਾਨ ਇਸ ਦੇ ਹੱਥ ਜਨਮ ਸਮੇਂ ਤੋਂ ਹੀ ਬੰਦ ਹੁੰਦੇ ਹਨ। ਇਸ ਲਈ ਇਹ ਲਕੀਰਾਂ ਨਹੀਂ ਹੱਥਾਂ ਦੇ ਵਟ ਹਨ।
2. ਪਿਆਜਾਂ ਵਿੱਚ ਇੱਕ ਏਲਾਈਲ ਨਾਂ ਦਾ ਤੇਲ ਹੁੰਦਾ ਹੈ। ਜਦੋਂ ਅਸੀਂ ਪਿਆਜਾਂ ਨੂੰ ਕੱਟਦੇ ਹਾਂ ਤਾਂ ਏਲਾਈਲ ਤੇਲ ਦੇ ਅਣੂ ਹਵਾ ਵਿੱਚ ਖਿੱਲਰ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਅਣੂ ਸਾਡੀਆਂ ਅੱਖਾਂ ਜਾਂ ਨੱਕ ਵਿੱਚ ਚਲੇ ਜਾਂਦੇ ਹਨ ਅਤੇ ਇਹਨਾਂ ਵਿੱਚ ਖੁਜਲੀ ਸ਼ੁਰੂ ਹੋ ਜਾਂਦੀ ਹੈ। ਸਾਡਾ ਦਿਮਾਗ ਇਨ੍ਹਾਂ ਅਣੂਆਂ ਨੂੰ ਅੱਖ ਤੇ ਨੱਕ ਵਿੱਚੋਂ ਬਾਹਰ ਕੱਢਣ ਦਾ ਹੁਕਮ ਦਿੰਦਾ ਹੈ। ਇਸ ਲਈ ਪਿਆਜ ਛਿਲਦੇ ਸਮੇਂ ਸਾਡੀਆਂ ਅੱਖਾਂ `ਚੋਂ ਪਾਣੀ ਆ ਜਾਂਦਾ ਹੈ।
3. ਰਾਤ ਨੂੰ ਦੇਖਣ ਵਾਲੀਆਂ ਐਨਕਾਂ ਆਮ ਤੌਰ `ਤੇ ਤਾਪ ਦੀਆਂ ਸੈਂਸੇਟਿਵ ਹੁੰਦੀਆਂ ਹਨ। ਇਨ੍ਹਾਂ ਵਿੱਚ ਅਜਿਹੇ ਸੈਂਸਰ ਲੱਗੇ ਹੁੰਦੇ ਹਨ ਜਿਹੜੇ ਤਾਪਮਾਨ ਦੇ ਮਾਮੂਲੀ ਫਰਕ ਨੂੰ ਵੀ ਅਨੁਭਵ ਕਰ ਲੈਂਦੇ ਹਨ। ਸੋ, ਜੀਵਤ ਵਸਤੂਆਂ ਦਾ ਆਮ ਤੌਰ `ਤੇ ਤਾਪਮਾਨ 370 ਸੈਲਸੀਅਸ ਦੇ ਲਗਭਗ ਹੁੰਦਾ ਹੈ ਅਤੇ ਆਲੇ-ਦੁਆਲੇ ਦੇ ਤਾਪਮਾਨ ਵਿੱਚ ਥੋੜ੍ਹਾ-ਬਹੁਤ ਫਰਕ ਹੁੰਦਾ ਹੈ।

Back To Top