ਮੰਗਲ ਗ੍ਰਹਿ ਐਨਾ ਨਜ਼ਦੀਕ ਆਉਣ ਦੇ ਬਾਵਜੂਦ ਸਾਡੇ ਵਿਗਿਆਨੀ ਇਸ ਉੱਤੇ ਕਿਉਂ ਨਹੀਂ ਜਾ ਸਕੇ?

ਮੇਘ ਰਾਜ ਮਿੱਤਰ

2. ਸੂਰਜ ਸਵੇਰੇ-ਸ਼ਾਮ ਦੂਰ ਹੋਣ ਦੇ ਬਾਵਜੂਦ ਵੱਡਾ ਕਿਉਂ ਦਿਖਾਈ ਦਿੰਦਾ ਹੈ?
3. ਸਵੇਰੇ-ਸ਼ਾਮ ਸੂਰਜ ਵਿੱਚ ਦੋ ਕਾਲੇ ਜਿਹੇ ਨਿਸ਼ਾਨ ਦਿਖਾਈ ਦਿੰਦੇ ਹਨ, ਉਹ ਕੀ ਹਨ?
4. ਕੀ ਧਰਤੀ ਆਪਣੀ ਧੁਰੀ ਦੁਆਲੇ ਆਪਣੇ ਆਪ ਘੁੰਮਦੀ ਹੈ? ਜੇ ਆਪਣੇ ਆਪ ਘੁੰਮਦੀ ਹੈ ਤਾਂ ਹੁਣ ਤੱਕ ਇਸਦੀ ਚਾਲ ਘੱਟ ਹੋ ਜਾਣੀ ਚਾਹੀਦੀ ਸੀ? ਕਿਰਪਾ ਕਰਕੇ ਦੱਸੋ ਕਿ ਇਹ ਵਿਗਿਆਨ ਦੇ ਕਿਸ ਨਿਯਮ ਤਹਿਤ ਘੁੰਮਦੀ ਹੈ।
-ਬਖਸ਼ੀਸ਼ ਰੱਥੜੀਆ
ਪਿੰਡ ਰੱਥੜੀਆ, ਜਿਲ੍ਹਾ ਮੁਕਤਸਰ
1. ਮੰਗਲ ਗ੍ਰਹਿ ਦੀ ਧਰਤੀ ਤੋਂ ਘੱਟੋ ਘੱਟ ਦੂਰੀ 5 ਕੁ ਲੱਖ ਕਿਲੋਮੀਟਰ ਹੁੰਦੀ ਹੈ। ਇਹ ਦੂਰੀ ਆਮ ਤੌਰ `ਤੇ ਵਧਦੀ ਘਟਦੀ ਰਹਿੰਦੀ ਹੈ। ਕਿਸੇ ਸਮਿਆਂ ਵਿੱਚ ਇਹ ਦੂਰੀ ਕਰੋੜਾਂ ਕਿਲੋਮੀਟਰ ਵੀ ਹੋ ਸਕਦੀ ਹੈ। ਵਿਗਿਆਨਕਾਂ ਨੇ ਮੰਗਲ ਦੀ ਸਥਿਤੀ ਨੂੰ ਦੇਖ ਕੇ ਰਾਕਟ ਭੇਜਣਾ ਹੁੰਦਾ ਹੈ। ਅੱਜਕੱਲ੍ਹ ਤਾਂ ਅਮਰੀਕਾ ਦੇ ਭੇਜੇ ਕਈ ਰਾਕਟ ਮੰਗਲ ਉੱਤੇ ਖੋਜ-ਪੜਤਾਲ ਦਾ ਕੰਮ ਕਰ ਰਹੇ ਹਨ।
2. ਸੂਰਜ ਦਾ ਆਕਾਰ ਹਮੇਸ਼ਾ ਇੱਕੋ ਹੀ ਹੁੰਦਾ ਹੈ। ਸਵੇਰੇ ਜਾਂ ਸ਼ਾਮ ਸਮੇਂ ਇਸ ਦੀ ਰੋਸ਼ਨੀ ਘੱਟ ਹੋਣ ਕਾਰਨ ਅਸੀਂ ਨੰਗੀਆਂ ਅੱਖਾਂ ਨਾਲ ਇਸਨੂੰ ਤੱਕ ਸਕਦੇ ਹਾਂ। ਪਰ ਦੁਪਹਿਰ ਸਮੇਂ ਇਸ ਨੂੰ ਨੰਗੀ ਅੱਖ ਨਾਲ ਦੇਖਿਆ ਨਹੀਂ ਜਾ ਸਕਦਾ। ਜੇ ਤੁਸੀਂ ਪਰਖ ਕਰਨਾ ਚਾਹੋ ਤਾਂ ਗੂੜ੍ਹੇ ਕਾਲੇ ਰੰਗ ਦੇ ਸ਼ੀਸ਼ੇ ਨਾਲ ਜੇ ਤੁਸੀਂ ਸੂਰਜ ਨੂੰ ਕਿਸੇ ਵੇਲੇ ਵੀ ਵੇਖੋਗੇ ਤਾਂ ਇਹ ਇੱਕੋ ਆਕਾਰ ਦਾ ਨਜ਼ਰ ਆਵੇਗਾ। ਯਾਦ ਰੱਖੋ, ਸੂਰਜ ਨੂੰ ਨੰਗੀ ਅੱਖ ਨਾਲ ਦੇਖਣਾ ਖਤਰੇ ਤੋਂ ਖਾਲੀ ਨਹੀਂ।
3. ਸੂਰਜ ਵਿੱਚ ਹਮੇਸ਼ਾ ਹੀ ਤੂਫਾਨ ਉਠਦੇ ਰਹਿੰਦੇ ਹਨ। ਕਈ ਵਾਰੀ ਤਾਂ ਸੂਰਜੀ ਤੂਫਾਨ ਤੋਂ ਉਪਜੀਆਂ ਹੋਈਆਂ ਗੈਸਾਂ ਧਰਤੀ ਤੱਕ ਵੀ ਪੁੱਜ ਜਾਂਦੀਆਂ ਹਨ। ਇਹ ਕਾਲੇ ਧੱਬੇ ਵੀ ਸੂਰਜੀ ਤੂਫਾਨ ਹਨ ਜਿਹੜੇ ਲੱਖਾਂ ਸਾਲਾਂ ਤੋਂ ਕ੍ਰਿਆਸ਼ੀਲ ਹਨ।
4. ਧਰਤੀ ਦਾ ਆਪਣੀ ਧੁਰੀ ਦੁਆਲੇ ਘੁੰਮਣ ਦਾ ਕਾਰਨ ਇਸਦੇ ਹੋਂਦ ਵਿੱਚ ਆਉਣ ਸਮੇਂ ਤੋਂ ਕਿਰਿਆ ਕਰ ਰਹੇ ਗੁਰੂਤਵੀ ਬਲ ਹਨ। ਸੈਂਕੜੇ ਤਾਰੇ ਅਤੇ ਗ੍ਰਹਿ ਧਰਤੀ ਨੂੰ ਆਪਣੇ ਵੱਲ ਖਿੱਚ ਰਹੇ ਹਨ ਅਤੇ ਧਰਤੀ ਵੀ ਉਨ੍ਹਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਬ੍ਰਹਿਮੰਡ ਵਿੱਚ ਸਾਰੇ ਗ੍ਰਹਿ ਇਸੇ ਕਾਰਨ ਗਤੀਸ਼ੀਲ ਹਨ। ਧਰਤੀ ਜਿਸ ਦਿਨ ਵੀ ਘੁੰਮਣੋਂ ਹਟ ਜਾਵੇਗੀ ਉਸੇ ਦਿਨ ਇਹ ਕਿਸੇ ਹੋਰ ਗ੍ਰਹਿ ਵੱਲ ਖਿੱਚੀ ਜਾਵੇਗੀ।

Back To Top