ਪਲਾਸਟਿਕ ਸਰਜਰੀ ਕੀ ਹੈ ?

ਮੇਘ ਰਾਜ ਮਿੱਤਰ

ਇਹ ਸੁਨਣ ਵਿੱਚ ਆਇਆ ਹੈ ਕਿ ਇੱਕ ਵਾਰ ਭਾਰਤ ਦੀ ਵਿਛੜ ਚੁੱਕੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਬਿਹਾਰ ਵਿੱਚ ਚੋਣ ਦੌਰ ਤੇ ਗਈ ਸੀ ਤਾਂ ਭੀੜ ਵਿੱਚੋਂ ਕੁਝ ਵਿਅਕਤੀਆਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਉੱਤੇ ਰੋੜਿਆਂ ਦੀ ਵਰਖਾ ਕਰ ਦਿੱਤੀ ਸੀ। ਇਸ ਤਰ੍ਹਾਂ ੍ਤਸ਼੍ਰੀਮਤੀ ਇੰਦਰਾ ਗਾਂਧੀ ਦੇ ਚਿਹਰੇ ਤੇ ਨਿਸ਼ਾਨ ਪੈ ਗਏ ਸਨ। ਇਹਨਾਂ ਨਿਸ਼ਾਨ ਨੂੰ ਦੂਰ ਕਰਨ ਲਈ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਪਲਾਸਟਿਕ ਸਰਜਰੀ ਕਰਵਾਉਣੀ ਪਈ।
ਚਿਹਰੇ ਦੇ ਦਾਗਾਂ ਅਤੇ ਹੋਰ ਜਖਮਾਂ ਦੇ ਨਿਸ਼ਾਨਾਂ ਨੂੰ ਠੀਕ ਕਰਨ ਲਈ ਡਾਕਟਰ ਇੱਕ ਢੰਗ ਵਰਤੋਂ ਵਿੱਚ ਲਿਆਉਂਦੇ ਹਨ। ਇਸਨੂੰ ਪਲਾਸਟਿਕ ਸਰਜਰੀ ਕਿਹਾ ਜਾਂਦਾ ਹੈ। ਇਸ ਵਿੱਚ ਸਰੀਰ ਦੇ ਕਿਸੇ ਸਿਹਤਮੰਦ ਭਾਗ ਵਿੱਚੋਂ ਜਖਮ ਜਿੰਨੀ ਚਮੜੀ ਦੀਆਂ ਉਪਰਲੀਆਂ ਦੋ ਪਰਤਾਂ ਕੱਟ ਲਈਆਂ ਜਾਂਦੀਆਂ ਹਨ। ਇਹਨਾਂ ਪਰਤਾਂ ਨੂੰ ਜਖਮਾਂ ਜਾਂ ਨਿਸ਼ਾਨ ਵਾਲੇ ਸਥਾਨ ਤੇ ਜੋੜ ਦਿੱਤਾ ਜਾਂਦਾ ਹੈ। ਕੁਝ ਦਿਨਾਂ ਪਿੱਛੋਂ ਚਮੜੀ ਦੇ ਸੈੱਲ ਆਪਣਾ ਵਾਧਾ ਸ਼ੁਰੂ ਕਰ ਦਿੰਦੇ ਹਨ ਅਤੇ ਜ਼ਖਮ ਭਰ ਜਾਂਦਾ ਹੈ।
ਅੱਜ ਕੱਲ ਚਿਹਰੇ ਸੁੰਦਰ ਬਣਾਉਣ ਲਈ ਅਤੇ ਝੁਰੜੀਆਂ ਮਿਟਾਉਣ ਲਈ ਪਲਾਸਟਿਕ ਸਰਜਰੀ ਦੀ ਵਰਤੋਂ ਆਮ ਹੋ ਗਈ ਹੈ। ਡਾਕਟਰਾਂ ਨੇ ਇਸ ਤਕਨੀਕ ਨੂੰ ਇਸ ਹੱਦ ਤੱਕ ਵਿਕਸਿਤ ਕਰ ਲਿਆ ਹੈ ਕਿ ਉਹ ਮਾਤਾ ਦੇ ਦਾਗਾਂ ਦਾ ਨਾਂ ਨਿਸ਼ਾਨ ਵੀ ਚਿਹਰਿਆਂ ਤੋਂ ਸਦਾ ਲਈ ਮਿਟਾ ਦਿੰਦੇ ਹਨ।

Back To Top