ਫਰਿੱਜ ਕਿਵੇਂ ਕੰਮ ਕਰਦਾ ਹੈ?

ਮੇਘ ਰਾਜ ਮਿੱਤਰ

ਫਰਿੱਜ ਇਸ ਸਿਧਾਂਤ ਤੇ ਕੰਮ ਕਰਦਾ ਹੈ ਕਿ ਜਦੋਂ ਫ੍ਰੀਅਨ ਗੈਸ ਦਾ ਵਾਸ਼ਪੀਕਰਨ ਹੁੰਦਾ ਹੈ ਤਾਂ ਇਹ ਗਰਮੀ ਨੂੰ ਸੋਕਦੀ ਹੈ ਅਤੇ ਜਦੋਂ ਇਸਨੂੰ ਦਬਾਉ ਅਧੀਨ ਤਰਲ ਅਵਸਥਾ ਵਿੱਚ ਬਦਲਿਆ ਜਾਂਦਾ ਹੈ ਤਾਂ ਇਹ ਗਰਮੀ ਛਡਦੀ ਹੈ। ਗੈਸ ਹਾਲਤ ਵਿੱਚ ਬਦਲਿਆ ਜਾਂਦਾ ਹੈ। ਇਸ ਫਰਿੱਜ ਦਾ ਅੰਦਰਲਾ ਤਾਪਮਾਨ ਘਟ ਜਾਂਦਾ ਹੈ।
ਫਰਿੱਜ ਦੇ ਪਿਛਲੇ ਪਾਸੇ ਇੱਕ ਛੋਟੀ ਜਿਹੀ ਟੈਂਕੀ ਹੁੰਦੀ ਹੈ। ਇਸ ਵਿੱਚ ਤਰਲ ਅਵਸਕਾ ਵਾਲੀ ਫ੍ਰੀਆਨ ਗੈਸ ਭਰੀ ਹੁੰਦੀ ਹੈ। ਇਹ ਗੈਸ ਬਿਜਲੀ ਦੀ ਮੋਟਰ ਦੀ ਸਹਾਇਤਾ ਨਾਲ ਬਾਰੀਕ ਨਾਲੀਆਂ ਵਿੱਚ ਭੇਜੀ ਜਾਂਦੀ ਹੈ। ਜਿੱਥੇ ਇਹ ਦਬਾਉ ਘੱਟ ਹੋਣ ਕਾਰਨ ਗੈਸੀ ਅਵਸਥਾ ਵਿੱਚ ਆ ਜਾਂਦੀ ਹੈ। ਇਸ ਤਰ੍ਹਾਂ ਇਹ ਚੱਕਰ ਵਾਰ ਵਾਰ ਚਲਦਾ ਰਹਿੰਦਾ ਹੈ। ਫਰਿੱਜ ਦੀ ਮੋਟਰ ਆਪਣੇ ਆਪ ਚਲਦੀ ਅਤੇ ਬੰਦ ਕਿਵੇਂ ਹੁੰਦੀ ਹੈ। ਇਸ ਕੰਮ ਲਈ ਇਸ ਵਿੱਚ ਦੋ ਧਾਤ ਦੀ ਇੱਕ ਪੱਤੀ ਲੱਗੀ ਹੁੰਦੀ ਹੈ। ਗਰਮੀ ਨਾਲ ਇਹ ਪੱਤੀ ਮੁੜਦੀ ਹੈ ਅਤੇ ਸਰਦੀ ਨਾਲ ਸਿੱਧੀ ਹੋ ਜਾਂਦੀ ਹੈ। ਜਦੋਂ ਫਰਿੱਜ ਵਿੱਚ ਗਰਮੀ ਹੁੰਦੀ ਹੈ ਤਾਂ ਪੱਤੀ ਮੁੜਦੀ ਹੇੈ ਅਤੇ ਇਹ ਮੋਟਰ ਦੀ ਸਵਿੱਚ ਨੂੰ ਚਲਾੳਂੁਦੀ ਹੈ ਅਤੇ ਫਰਿੱਜ ਚੱਲ ਪੈਂਦਾ ਹੈ। ਜਦੋਂ ਠੰਡ ਵਧ ਜਾਂਦੀ ਹੈ ਇਸ ਤਰ੍ਹਾਂ ਫਰਿੱਜ ਬੰਦ ਹੋ ਜਾਂਦਾ ਹੈ।
ਅਸੀ ਜਾਣਦੇ ਹਾਂ ਕਿ ਭੋਜਨ ਨੂੰ ਖਰਾਬ ਕਰਨ ਵਾਲੇ ਬੈਕਟੀਰੀਆ ਗਰਮੀ ਵਿੱਚ ਚੁਸਤ ਹੁੰਦੇ ਹਨ ਅਤੇ ਇਹਨਾਂ ਦੀ ਗਿਣਤੀ ਵਿੱਚ ਵਾਧਾ ਵੀ ਜ਼ਿਆਦਾ ਹੁੰਦਾ ਹੈ। ਸਰਦੀ ਸਮੇਂ ਇਹ ਸੁਸਤ ਹੁੰਦੇ ਹਨ ਅਤੇ ਇਹਨਾਂ ਦੀ ਗਿਣਤੀ ਵਿੱਚ ਵਾਧਾ ਵੀ ਘੱਟ ਹੁੰਦਾ ਹੈ। ਸੋ ਫਰਿੱਜ ਤਾਪਮਾਨ ਨੂੰ ਘੱਟ ਰਖਦਾ ਹੈ ਜਿਸ ਨਾਲ ਭੋਜਨ ਪਦਾਰਥ ਖਰਾਬ ਨਹੀਂ ਹੁੰਦੇ। ਅਮੀਰ ਆਦਮੀਆਂ ਦੇ ਘਰਾਂ ਵਿੱਚ ਵਰਤੇ ਜਾਣ ਵਾਲੇ ਏਅਰ ਕੰਡੀ੍ਤਸ਼ਨਰ ਵੀ ਇਸੇ ਵਿਧੀ ਨਾਲ ਕਮਰਿਆਂ ਨੂੰ ਠੰਡ ਰੱਖਦੇ ਹਨ।

Back To Top